SKIP TO MAIN CONTENT

ਭਾਰਤ ਸਰਕਾਰ ਨੇ ਯਾਤਰੀਆਂ ਲਈ ਲਾਜ਼ਮੀ 'ਆਰ ਟੀ - ਪੀ ਸੀ ਆਰ' ਟੈਸਟ ਸਬੰਧੀ ਕੀਤੀ ਅਹਿਮ ਤਬਦੀਲੀ

ਭਾਰਤ ਸਰਕਾਰ ਨੇ ਚੀਨ, ਸਿੰਗਾਪੁਰ, ਹਾਂਗਕਾਂਗ, ਥਾਈਲੈਂਡ, ਕੋਰੀਆ ਗਣਰਾਜ ਅਤੇ ਜਾਪਾਨ ਤੋਂ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ ਲਾਜ਼ਮੀ 'ਆਰ ਟੀ- ਪੀ ਸੀ ਆਰ' ਟੈਸਟ ਦੀ ਲੋੜ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਹਵਾਈ ਅੱਡੇ 'ਤੇ ਪਹੁੰਚਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਵਿਚੋਂ ਦੋ ਪ੍ਰਤੀਸ਼ਤ ਦਾ ਕੋਵਿਡ ਟੈਸਟ ਕਰਨ ਦੇ ਨਿਯਮ ਵਿਚ ਫ਼ਿਲਹਾਲ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

India drops the mandatory requirement of RT-PCR test for international travellers altogether from February 13th, 11:00 onwards.
India drops the mandatory requirement of RT-PCR test for international travellers altogether from February 13th, 11:00 onwards. Credit: Hindustan Times/Sipa USA/AAP Image

1 min read

Published

By Ravdeep Singh, Natasha Kaul

Source: SBS


Skip to article content

ਭਾਰਤ ਨੇ ਇਨ੍ਹਾਂ ਛੇ ਦੇਸ਼ਾਂ ਦੇ ਯਾਤਰੀਆਂ ਲਈ ਯਾਤਰਾ ਕਰਨ ਤੋਂ ਪਹਿਲਾਂ 'ਨੇਗੇਟਿਵ ਆਰ ਟੀ- ਪੀ ਸੀ ਆਰ' ਟੈਸਟ ਦੇ ਨਤੀਜਿਆਂ ਨੂੰ ਏਅਰ ਸੁਵਿਧਾ ਪੋਰਟਲ ਤੇ ਅਪਲੋਡ ਕਰਨ ਦੇ ਨਿਯਮ ਨੂੰ ਖ਼ਤਮ ਕਰ ਦਿੱਤਾ ਹੈ।

ਪਿਛਲੇ ਦਸੰਬਰ ਵਿੱਚ ਭਾਰਤ ਸਰਕਾਰ ਦੇ ਹੁਕਮਾਂ 'ਤੇ ਇਨ੍ਹਾਂ ਛੇ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨੇਗੇਟਿਵ ਕੋਵਿਡ ਟੈਸਟ ਸਬੰਧੀ ਨਿਯਮ ਲਾਗੂ ਕੀਤੇ ਗਏ ਸੀ।

ਵਿਸ਼ਵ ਪੱਧਰ 'ਤੇ ਕੋਵਿਡ-19 ਮਾਮਲਿਆਂ ਵਿਚ ਦਰਜ ਕੀਤੀ ਜਾ ਰਹੀ ਭਾਰੀ ਗਿਰਾਵਟ ਦੇ ਮੱਦੇਨਜ਼ਰ 10 ਫਰਵਰੀ ਨੂੰ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਆਗਮਨ ਲਈ ਨਵੇਂ ਦਿਸ਼ਾ-ਨਿਰਦੇਸ਼' ਜਾਰੀ ਕੀਤੇ ਜਿਸ ਵਿਚ ਇਹ ਸੋਧ ਕੀਤੀ ਗਈ।

ਦੇਸ਼ ਵਿੱਚ ਆਉਣ ਵਾਲੇ ਯਾਤਰੀਆਂ ਵਿਚੋਂ ਦੋ ਪ੍ਰਤੀਸ਼ਤ ਦਾ ਬੇਤਰਤੀਬੇ ਟੈਸਟ ਕਰਨ ਦੇ ਨਿਯਮ ਵਿੱਚ ਫ਼ਿਲਹਾਲ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਇਸ ਤੋਂ ਇਲਾਵਾ ਸਾਰੇ ਯਾਤਰੀਆਂ ਨੂੰ ਭਾਰਤ ਆਉਣ ਲਈ ਲਾਜ਼ਮੀ ਕੋਵਿਡ-19 ਵੈਕਸੀਨ ਦੀ ਸ਼ਰਤ ਵਿੱਚ ਵੀ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ।

ਨਵੇਂ ਨਿਯਮ 13 ਫਰਵਰੀ ਤੋਂ ਲਾਗੂ ਕੀਤੇ ਜਾ ਚੁਕੇ ਹਨ।

For more details read this story in English


Follow SBS Punjabi

Download our apps

Watch on SBS

Punjabi News

Stream now