ਮਹੱਤਵਪੂਰਨ 'ਬਾਇਲੇਟਰਲ' ਆਡੀਓ-ਵਿਜ਼ੂਅਲ ਸਹਿ-ਉਤਪਾਦਨ ਸਮਝੌਤਾ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੁਆਰਾ ਪਿਛਲੇ ਮਹੀਨੇ ਆਪਣੇ ਭਾਰਤ ਦੌਰੇ ਦੌਰਾਨ ਕੀਤੀਆਂ ਗਈਆਂ ਕਈ ਪ੍ਰਮੁੱਖ ਘੋਸ਼ਣਾਵਾਂ ਵਿੱਚੋਂ ਇੱਕ ਸੀ।
ਇਸ ਸਮਝੌਤੇ 'ਤੇ 10 ਮਾਰਚ ਨੂੰ ਆਸਟ੍ਰੇਲੀਆ ਦੇ ਵਪਾਰ ਮੰਤਰੀ ਡੌਨ ਫੈਰਲ ਅਤੇ ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦਸਤਖਤ ਕੀਤੇ ਸਨ।
ਇਹ ਸਮਝੌਤੇ ਤਹਿਤ ਗ੍ਰਾਂਟਾਂ, ਲੋਨਸ ਅਤੇ ਟੈਕਸ ਰਿਆਇਤਾਂ ਸਮੇਤ ਸਰਕਾਰੀ ਫੰਡਾਂ ਨੂੰ ਦੋਹਾਂ ਦੇਸ਼ਾਂ ਦੀਆਂ ਫ਼ਿਲਮ ਜਗਤ ਨਾਲ਼ ਸਬੰਧਤ ਕੰਪਨੀਆਂ ਲਈ ਪ੍ਰਾਪਤ ਕਰਨਾ ਆਸਾਨ ਹੋਵੇਗਾ।
"ਭਾਰਤ ਆਸਟ੍ਰੇਲੀਆ ਦਾ ਇੱਕ ਮਹੱਤਵਪੂਰਨ ਆਰਥਿਕ ਅਤੇ ਸੱਭਿਆਚਾਰਕ ਭਾਈਵਾਲ ਹੈ ਅਤੇ ਸਾਡੀਆਂ ਸਰਕਾਰਾਂ ਦੋਨਾਂ ਫਿਲਮ ਉਦਯੋਗਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਲਈ ਵਚਬੱਧ ਹਨ",ਸ਼੍ਰੀ ਫੈਰਲ ਨੇ ਕਿਹਾ।
"ਇਹ ਸਮਝੌਤਾ ਸਾਡੇ ਅਦਾਕਾਰਾਂ, ਨਿਰਮਾਤਾਵਾਂ ਅਤੇ ਫਿਲਮ ਨਿਰਮਾਤਾਵਾਂ ਤੋਂ ਇਲਾਵਾ ਲੋਕਾਂ ਨੂੰ ਸੱਭਿਆਚਾਰਕ ਤੌਰ ਤੇ ਵੀ ਨੇੜੇ ਲਿਆਏਗਾ",ਉਨ੍ਹਾਂ ਕਿਹਾ।