ਡੀ ਐਚ ਏ ਨੇ ਹੁਨਰਮੰਦ ਵੀਜ਼ਾ ਪ੍ਰੋਸੈਸਿੰਗ ਸਮੇਂ ਵਿੱਚ ਸੁਧਾਰ ਕਰਨ ਲਈ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦੇਣ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ ਤਾਂ ਕਿ ਵੀਜ਼ਾ ਪ੍ਰੋਸੈਸਿੰਗ ਬੈਕਲਾਗ ਨੂੰ ਘਟਾਇਆ ਜਾ ਸਕੇ ਅਤੇ ਆਸਟ੍ਰੇਲੀਆ ਵਿੱਚ ਕਾਮਿਆਂ ਦੀ ਘਾਟ ਦੀ ਸਮਸਿਆ ਦਾ ਸਥਾਈ ਹੱਲ ਲਭਿਆ ਜਾ ਸਕੇ।
ਨਵੇਂ ਨਿਰਦੇਸ਼ਾਂ ਤਹਿਤ ਘੱਟੋ-ਘੱਟ 15 ਵੀਜ਼ਾ ਸ਼੍ਰੇਣੀਆਂ ਦੇ ਨਿਯਮਾਂ ਵਿੱਚ ਬਦਲਾਵ ਲਿਆਂਦਾ ਜਾਵੇਗਾ ਜਿਸ ਵਿੱਚ ਉਪ-ਕਲਾਸ 190 (ਹੁਨਰਮੰਦ ਨਾਮਜ਼ਦ ਵੀਜ਼ਾ), ਉਪ-ਕਲਾਸ 186 (ਨਿਯੋਜਕ ਨਾਮਜ਼ਦਗੀ ਯੋਜਨਾ), ਉਪ-ਕਲਾਸ 187 (ਖੇਤਰੀ ਸਪਾਂਸਰਡ ਮਾਈਗ੍ਰੇਸ਼ਨ ਸਕੀਮ), ਉਪ-ਕਲਾਸ 188 (ਕਾਰੋਬਾਰ ਨਵੀਨਤਾ ਅਤੇ ਇਨਵੈਸਟਮੈਂਟ) (ਪ੍ਰੋਵਿਜ਼ਨਲ) ਅਤੇ ਉਪ-ਸ਼੍ਰੇਣੀ 189 (ਹੁਨਰਮੰਦ-ਸੁਤੰਤਰ) ਸ਼ਾਮਲ ਹਨ।
ਇਨ੍ਹਾਂ ਨਿਰਦੇਸ਼ਾਂ ਨੂੰ 28 ਅਕਤੂਬਰ 2022 ਨੂੰ ਲਾਗੂ ਕੀਤਾ ਗਿਆ ਜਿਸ ਦੇ ਤਹਿਤ ਸਿੱਖਿਆ ਅਤੇ ਸਿਹਤ ਖੇਤਰਾਂ ਨੂੰ ਵੀਜ਼ਾ ਪ੍ਰੋਸੈਸਿੰਗ ਵਾਲੀ ਤਰਜੀਹੀ ਸੂਚੀ ਵਿੱਚ ਸਿਖਰ 'ਤੇ ਰੱਖਿਆ ਗਿਆ ਹੈ।
ਸਿਹਤ ਸੰਭਾਲ ਅਤੇ ਸਿਖਿਆ ਖੇਤਰ ਵਿੱਚ ਵੀਜ਼ਾ ਬਿਨੈਕਾਰਾਂ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿਤੀ ਜਾਵੇਗੀ।
ਇਸ ਤੋਂ ਬਾਅਦ ਰੁਜ਼ਗਾਰਦਾਤਾ ਸਪਾਂਸਰ ਵੀਜ਼ਾ ਅਰਜ਼ੀਆਂ ਅਤੇ ਇਸ ਤੋਂ ਬਾਅਦ ਮਨੋਨੀਤ ਖੇਤਰੀ ਇਲਾਕੇ ਵਿੱਚ ਕਿੱਤੇ ਸੰਬੰਧੀ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਮਿਲੇਗੀ।
ਇਸ ਤੋਂ ਬਾਅਦ ਸਥਾਈ ਅਤੇ ਆਰਜ਼ੀ ਵੀਜ਼ਾ ਉਪ-ਸ਼੍ਰੇਣੀਆਂ ਅਧੀਨ ਵੀਜ਼ਾ ਅਰਜ਼ੀਆਂ ਜੋ ਮਾਈਗ੍ਰੇਸ਼ਨ ਪ੍ਰੋਗਰਾਮ ਤਹਿਤ ਆਉਂਦੀਆਂ ਹਨ ਨੂੰ ਤਰਜੀਹ ਮਿਲੇਗੀ ਪਰ ਇਸ ਵਿੱਚ ਸਬਕਲਾਸ 188 (ਬਿਜ਼ਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ (ਆਰਜ਼ੀ)) ਵੀਜ਼ਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਨ੍ਹਾਂ ਸ਼੍ਰੇਣੀਆਂ ਤੋਂ ਬਾਅਦ ਬਾਕੀ ਹੋਰ ਬਚੀਆਂ ਸ਼੍ਰੇਣੀਆਂ ਅਧੀਨ ਵੀਜ਼ਾ ਅਰਜ਼ੀਆਂ ਉਤੇ ਕਾਰਵਾਈ ਕੀਤੀ ਜਾਵੇਗੀ।