ਪ੍ਰੇਰਨਾ ਪਾਹਵਾ ਸਾਲ 2003 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸੀ।
ਭਾਰਤ ਵਿੱਚ ਆਪਣੀ ਭੈਣ ਦੀ ਬਲੱਡ ਕੈਂਸਰ ਨਾਲ ਮੌਤ ਹੋ ਜਾਣ ਤੋਂ ਬਾਅਦ ਜਦੋਂ ਮਿਸ ਪਾਹਵਾ ਨੇ ਆਪਣੇ ਪਰਿਵਾਰ ਦੇ ਇਸ ਦੁਖਾਂਤ ਨਾਲ ਜੁੜੇ ਭਾਵਨਾਤਮਕ ਸੰਘਰਸ਼ ਨੂੰ ਨੇੜਿਓਂ ਵੇਖਿਆ ਤੇ ਮਹਿਸੂਸ ਕੀਤਾ ਤਾਂ ਉਨ੍ਹਾਂ ਨੂੰ ਇਸ ਸੰਬੰਧੀ ਕੁਝ ਕਰਨ ਦੀ ਤੀਬਰ ਇੱਛਾ ਮਹਿਸੂਸ ਹੋਈ ਜਿਸ ਕਰਕੇ ਉਨ੍ਹਾਂ ਨੇ 'ਕੈਂਸਰ ਫਾਊਂਡੇਸ਼ਨ' ਸਮੇਤ ਕਈ ਹੋਰ ਸੰਸਥਾਵਾਂ ਨਾਲ ਬਤੌਰ ਵਲੰਟੀਅਰ ਕੰਮ ਕਰਨਾ ਸ਼ੁਰੂ ਕੀਤਾ।
ਉਨ੍ਹਾਂ ਹਾਲ ਹੀ ਵਿਚ 'ਮਾਈਲੋਇਡ ਲਿਊਕੀਮੀਆ' ਨਾਲ ਪੀੜਤ ਉਜਵਲ ਪੌਡੇਲ, ਜੋ ਨੇਪਾਲ ਤੋਂ ਆਏ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ, ਲਈ ਲਗਭਗ 88000 ਡਾਲਰ ਇਕੱਠੇ ਕੀਤੇ।
ਉਨ੍ਹਾਂ ਨੇ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਤੇ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦੀ ਪਹਿਲੀ ਜ਼ੁਬਾਨ ਅੰਗਰੇਜ਼ੀ ਨਹੀਂ ਹੈ ਲਈ ਇੱਕ 'ਸਿੰਪਲੀ ਹਿਊਮਨ: ਸੁਪਰਹੀਰੋਜ਼ ਵਿਦਾਊਟ ਕੇਪਸ' ਨਾਮਕ ਸੰਸਥਾ ਵੀ ਸ਼ੁਰੂ ਕੀਤੀ ਹੈ।
Share

