ਵਿਕਟੋਰੀਆ ਪੁਲਿਸ ਨੇ ਮੈਲਬੌਰਨ ਦੇ ਇੱਕ ਡਾਕਟਰ ਉੱਤੇ ਸ਼ਰਾਬ ਚੋਰੀ ਕਰਨ ਦਾ ਗ਼ਲਤ ਦੋਸ਼ ਲਗਾਉਣ ਲਈ ਮੰਗੀ ਮੁਆਫੀ

ਵਿਕਟੋਰੀਆ ਪੁਲਿਸ ਨੇ 2020 ਵਿੱਚ ਮੈਲਬੌਰਨ ਦੇ ਇੱਕ ਡਾਕਟਰ ਉਤੇ ਕਥਿਤ ਤੌਰ ਉੱਤੇ 'ਵਾਈਨ' ਦੀ ਬੋਤਲ ਦੀ ਚੋਰੀ ਦਾ ਇਲਜ਼ਾਮ ਲਾਉਣ ਲਈ ਅਤੇ ਇੱਕ ਫੇਸਬੁੱਕ ਪੋਸਟ ਵਿੱਚ ਉਸਦੀ ਫੋਟੋ ਸਾਂਝੀ ਕਰਨ ਲਈ ਮੁਆਫੀ ਮੰਗੀ ਹੈ ਅਤੇ ਇਸ ਮਾਮਲੇ ਨੂੰ ਇੱਕ ਗੁਪਤ 'ਆਪਸੀ ਸਮਝੌਤੇ' ਰਾਹੀਂ ਨਿਪਟਾ ਲਿਆ ਗਿਆ ਹੈ।

Dr Prasannan Ponganaparambile leads the Department of Rehabilitation Medicine at Latrobe Regional Hospital.

Credit: Supplied

ਵਿਕਟੋਰੀਆ ਪੁਲਿਸ ਨੇ ਮਈ 2020 ਵਿੱਚ ਇੱਕ ਸੀਸੀਟੀਵੀ ਤਸਵੀਰ ਦੀ ਸੋਸ਼ਲ ਮੀਡੀਆ ਉਤੇ ਵਰਤੋਂ ਕਰਨ ਲਈ ਡਾਕਟਰ ਪ੍ਰਸੰਨਨ ਪੋਂਗਾਨਮਪਾਰਮਬਿਲੇ ਤੋਂ ਮੁਆਫੀ ਮੰਗੀ ਹੈ। ਪੁਲਿਸ ਨੇ ਇਸ ਤਸਵੀਰ ਦੇ ਅਧਾਰ 'ਤੇ ਡਾਕਟਰ ਪੋਂਗਾਨਮਪਾਰਮਬਿਲੇ ਉਤੇ 'ਵਾਈਨ' ਦੀ ਬੋਤਲ ਦੀ ਚੋਰੀ ਦਾ ਦੋਸ਼ ਲਾਇਆ ਸੀ।

ਲਾਟਰੋਬ ਰੀਜਨਲ ਹਸਪਤਾਲ ਦੇ 'ਰੀਹੈਬਲੀਟੇਸ਼ਨ ਮੈਡੀਸਨ' ਵਿਭਾਗ ਦੇ ਹੈਡ ਇਸ ਡਾਕਟਰ ਨੇ ਵਿਕਟੋਰੀਆ ਪੁਲਿਸ ਦੀ ਇਸ ਕਾਰਵਾਈ ਉੱਤੇ ਮਾਣਹਾਨੀ ਦਾ ਅਤੇ "ਗਲਤ ਢੰਗ ਨਾਲ ਕੈਦ" ਦਾ ਮੁਕੱਦਮਾ ਕੀਤਾ ਸੀ।

ਵਿਕਟੋਰੀਆ ਪੁਲਿਸ ਵਲੋਂ ਜਾਰੀ ਕੀਤੇ ਗਏ ਇੱਕ ਅਧਿਕਾਰਤ ਪਤਰ ਵਿੱਚ ਪੁਲਿਸ ਸੁਪਰਡੈਂਟ ਕ੍ਰੇਗ ਥੋਰਨਟਨ ਨੇ ਸੋਸ਼ਲ ਮੀਡੀਆ ਦੀ ਇਸ ਪੋਸਟ ਦਾ ਡਾ ਪੋਂਗਾਨਮਪਾਰਮਬਿਲੇ ਦੀ ਛਵੀ ਉਤੇ ਪਏ "ਨਕਾਰਾਤਮਕ ਪ੍ਰਭਾਵ" ਅਤੇ ਉਨ੍ਹਾਂ ਨੂੰ ਇਸ ਕਾਰਵਾਈ ਤੋਂ ਹੋਈ "ਤਕਲੀਫ਼" ਨੂੰ ਸਵੀਕਾਰ ਕੀਤਾ ਅਤੇ ਇਸ ਦੀ ਜ਼ਿਮੇਵਾਰੀ ਲਈ ਹੈ।

ਪੁਲਿਸ ਨਾਲ਼ ਮਾਮਲਾ ਨਿਬੜਨ ਤੋਂ ਬਾਅਦ ਡਾ ਪੋਂਗਾਨਮਪਾਰੰਬੀਲੇ ਨੇ ਐਸ ਬੀ ਐਸ ਮਲਿਆਲਮ ਨੂੰ ਕਿਹਾ ਕਿ ਭਾਵੇਂ ਉਹ ਇਸ ਨਤੀਜੇ ਨਾਲ਼ ਸੰਤੁਸ਼ਟ ਹਨ ਪਰ ਉਹ ਚਾਹੁੰਦੇ ਨੇ ਕਿ ਇਹ ਘਟਨਾ ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੋਰ ਬੇਕਸੂਰ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਸੁਚੇਤ ਕਰੇ।


Share

1 min read

Published

Updated

By Ravdeep Singh, Delys Paul

Source: SBS


Share this with family and friends


Follow SBS Punjabi

Download our apps

Watch on SBS

Punjabi News

Watch now