ਦੱਖਣੀ ਆਸਟ੍ਰੇਲੀਆ ਦੇ ਇੱਕ ਛੋਟੇ ਜਿਹੇ ਖੇਤਰੀ ਕਸਬੇ ਮਿਡਲਟਾਊਨ ਵਿੱਚ ਰਹਿਣ ਵਾਲੇ ਇਸ ਜੋੜੇ ਨੂੰ ਮਿਲੇ ਨਵੇਂ ਸਬਕਲਾਸ 485 ਵੀਜ਼ੇ ਦੀ ਮਿਆਦ 2025 ਤੱਕ ਹੈ ਅਤੇ ਉਹ ਅਗਲੇ ਸਾਲ ਯੋਗ ਹੋਣ ਤੋਂ ਬਾਅਦ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਹਨ।
ਇਸ ਫੈਸਲੇ ਤੋਂ ਬਾਅਦ ਸਿੱਖ ਜੋੜੇ ਨੇ ਭਾਈਚਾਰੇ ਤੋਂ ਮਿਲੇ ਸਮਰਥਨ ਲਈ ਧੰਨਵਾਦ ਕੀਤਾ ਹੈ। ਭਾਈਚਾਰੇ ਦੇ 37,000 ਤੋਂ ਵੱਧ ਲੋਕਾਂ ਨੇ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਸ ਨੂੰ ਦਖਲ ਦੇਣ ਲਈ ਔਨਲਾਈਨ ਪਟੀਸ਼ਨ 'ਤੇ ਦਸਤਖਤ ਕੀਤੇ ਸਨ।
ਇਸ ਜੋੜੇ ਨੂੰ ਐਮ ਪੀ ਰੇਬੇਖਾ ਸ਼ਾਰਕੀ ਅਤੇ ਸਥਾਨਕ ਮੇਅਰ ਕੀਥ ਪਾਰਕਸ ਤੋਂ ਵੀ ਇਥੇ ਰਹਿਣ ਲਈ ਸਮਰਥਨ ਪੱਤਰ ਮਿਲੇ ਸਨ।
ਜ਼ਿਕਰਯੋਗ ਹੈ ਕਿ ਆਪਣੀ ਹੁਨਰਮੰਦ ਵੀਜ਼ਾ ਅਰਜ਼ੀ ਰੱਦ ਹੋਣ ਤੋਂ ਬਾਅਦ ਇਨ੍ਹਾਂ ਨੂੰ ਆਸਟ੍ਰੇਲੀਆ ਛੱਡਕੇ ਜਾਣ ਲਈ ਆਦੇਸ਼ ਦਿਤਾ ਗਿਆ ਸੀ ਪਰ ਪ੍ਰਵਾਸ ਮੰਤਰੀ ਦੇ ਸਮਾਂ ਰਹਿੰਦੇ ਦਖ਼ਲ ਦੇਣ ਨਾਲ ਇਨ੍ਹਾਂ ਨੂੰ ਮੁੜ ਆਪਣੀ ਜ਼ਿੰਦਗੀ ਬਹਾਲ ਕਰਨ ਦਾ ਮੌਕਾ ਮਿਲ ਗਿਆ ਹੈ।

