SKIP TO MAIN CONTENT

'ਡੈਡਜ਼ ਆਫ਼ ਮੀਨਾਕਸ਼ੀ': ਇਸ ਸਮਲਿੰਗੀ ਜੋੜੇ ਦੀ ਆਪਣੀ ਧੀ ਨੂੰ ਪਾਲਣ ਦੇ ਸਫ਼ਰ ਦੀ ਕਹਾਣੀ

ਸਿਡਨੀ ਦੇ ਇਸ ਸਮਲਿੰਗੀ ਜੋੜੇ ਨੇ ਆਪਣੇ 'ਇੰਸਟਾਗ੍ਰਾਮ ਅਕਾਊਂਟ' ਰਾਹੀਂ ਆਪਣੀ ਧੀ ਮੀਨਾਕਸ਼ੀ ਦੀ ਪਰਵਰਿਸ਼ ਵਿੱਚ ਆਉਂਦੀਆਂ ਦਰਪੇਸ਼ ਚੁਣੌਤੀਆਂ ਦੇ ਸਫ਼ਰ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਮਾਪੇ ਕੋਈ ਵੀ ਹੋਣ ਪਰ ਸਾਰਿਆਂ ਨੂੰ ਬੱਚੇ ਪਾਲਣ ਵਿੱਚ ਇੱਕੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਣਾ ਪੈਂਦਾ ਹੈ ਅਤੇ ਉਹ ਵੀ ਹੋਰ ਮਾਪਿਆਂ ਵਾਂਗ ਆਪਣੀ ਬੱਚੀ ਲਈ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੇ ਹਨ।

Meenakshi with her Dads - Andrea and Vignesh
Meenakshi with her Dads - Andrea and Vignesh Credit: Andrea and Vignesh

2 min read

Published

Updated

By Ravdeep Singh, Kulasegaram Sanchayan, Carl Dixon

Source: SBS


Skip to article content

ਵਿਗਨੇਸ਼ ਚੰਦਰਸ਼ੇਖਰਨ ਦਾ ਜਨਮ ਭਾਰਤ ਵਿਖੇ ਮਦੁਰਾਈ, ਤਾਮਿਲਨਾਡੂ ਵਿੱਚ ਹੋਇਆ ਸੀ ਅਤੇ ਐਂਡਰੀਆ ਕਾਰਬੋਨੀ ਇੱਕ ਪ੍ਰਵਾਸੀ ਇਟਲੀ ਪਰਿਵਾਰ ਤੋਂ ਹੈ। ਸਮੇਂ ਦੇ ਨਾਲ ਉਨ੍ਹਾਂ ਦੀ ਦੋਸਤੀ ਉਸ ਮੁਕਾਮ ਤੱਕ ਪਹੁੰਚ ਗਈ ਕਿ ਸਾਰੀਆਂ ਔਕੜਾਂ ਦੇ ਬਾਵਜੂਦ ਉਨ੍ਹਾਂ ਦੋਵਾਂ ਨੇ ਆਪਣੀ ਜ਼ਿੰਦਗੀ ਇਕੱਠੇ ਬਿਤਾਉਣ ਦਾ ਫ਼ੈਸਲਾ ਕੀਤਾ।

ਵਿਆਹ ਤੋਂ ਬਾਅਦ ਵਿਗਨੇਸ਼ ਅਤੇ ਐਂਡਰੀਆ ਲਗਭਗ ਤਿੰਨ ਸਾਲ ਪਹਿਲਾਂ ਆਸਟ੍ਰੇਲੀਆ ਆਏ ਤਾਂ ਉਨ੍ਹਾਂ ਦੇ ਦਿੱਲ ਵਿੱਚ ਇੱਕ ਬੱਚੇ ਦੀ ਤਾਂਘ ਸੀ ਤਾਂ ਜੋ ਉਹ ਆਪਣੇ ਪਰੀਵਾਰ ਨੂੰ ਪੂਰਣ ਕਰ ਸਕਣ। ਬੱਚੇ ਨੂੰ ਪਾਉਣ ਦੀ ਪ੍ਰਕ੍ਰਿਆ ਨੂੰ ਉਨ੍ਹਾਂ ਨੇ ਅਮਰੀਕਾ ਵਿੱਚ ਇੱਕ 'ਸਰੋਗੇਟ' ਮਾਂ ਰਾਹੀਂ ਪੂਰਾ ਕੀਤਾ।

ਅਗਸਤ 2021 ਤੋਂ ਵਿਗਨੇਸ਼ ਅਤੇ ਐਂਡਰੀਆ ਇੰਸਟਾਗ੍ਰਾਮ ਅਕਾਊਂਟ 'ਡੈਡਜ਼ ਆਫ਼ ਮੀਨਾਕਸ਼ੀ' ਰਾਹੀਂ ਮੀਨਾਕਸ਼ੀ ਨਾਲ ਆਪਣੇ ਰਿਸ਼ਤੇ ਅਤੇ ਉਸ ਨੂੰ ਪਾਲਣ - ਪੋਸ਼ਣ ਦੀ ਤਫਸੀਲ ਦੁਨੀਆਂ ਨਾਲ਼ ਸਾਂਝੀ ਕਰ ਰਹੇ ਹਨ। ਇਸ ਵੇਲ਼ੇ ਉਨ੍ਹਾਂ ਦੇ 'ਇੰਸਟਾਗ੍ਰਾਮ ਅਕਾਊਂਟ' ਦੇ 40,000 'ਫਾਲੋਵਰ' ਹਨ।

ਵਿਗਨੇਸ਼ ਕਹਿੰਦੇ ਹਨ ਕਿ,"ਇਸ ਮਾਧਿਅਮ ਰਾਹੀਂ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਾਵੇਂ ਮਾਪੇ ਕੋਈ ਵੀ ਹੋਣ ਪਰ ਸਾਰਿਆਂ ਨੂੰ ਬੱਚਿਆਂ ਨੂੰ ਪਾਲਣ ਵਿੱਚ ਇਕੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਣਾ ਪੈਂਦਾ ਹੈ ਅਤੇ ਅਸੀਂ ਵੀ ਹੋਰ ਮਾਪਿਆਂ ਵਾਂਗ ਆਪਣੇ ਬੱਚੇ ਲਈ ਖੁਸ਼ਹਾਲ ਜੀਵਨ ਦੀ ਹੀ ਕਾਮਨਾ ਕਰਦੇਂ ਹਾਂ।"

Click here to read this article in English


Follow SBS Punjabi

Download our apps

Watch on SBS

Punjabi News

Stream now