SKIP TO MAIN CONTENT

'ਟੈਕਸਟ ਮੈਸੇਜ' ਘੁਟਾਲੇ ਵਿੱਚ ਮੈਲਬੌਰਨ ਦੇ ਇਸ ਜੋੜੇ ਨੇ ਗੁਆਏ 98 ਹਜ਼ਾਰ ਡਾਲਰ

ਏ ਸੀ ਸੀ ਸੀ ਦੀ ਸਕੈਮਵਾਚ ਸੁਵਿਧਾ ਅਨੁਸਾਰ 2022 ਵਿੱਚ ਧੋਖਾਧੜੀ ਦੀਆਂ ਤਕਰੀਬਨ 80,000 ਰਿਪੋਰਟਾਂ ਦਰਜ ਕੀਤੀਆਂ ਗਈਆਂ ਜਿਸ ਮੁਤਾਬਕ ਇਨ੍ਹਾਂ ਘੋਟਾਲਿਆਂ ਕਾਰਣ ਤਕਰੀਬਨ 29 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਇਸ ਵਿੱਚ ਲੋਕਾਂ ਵਲੋਂ ਟੈਕਸਟ ਮੈਸੇਜ ਨਾਲ਼ ਜੁੜੇ ਘੁਟਾਲਿਆਂ ਦੀ ਸਭ ਤੋਂ ਵਧ ਸ਼ਿਕਾਇਤ ਕੀਤੀ ਗਈ ਹੈ।

Sarah and James lost $98,000 in a text message scam.
Sarah and James lost $98,000 in a text message scam. Source: SBS / Supplied

2 min read

Published

By Ravdeep Singh, Charis Chang

Source: SBS


Skip to article content

ਬੈਂਕ ਵਲੋਂ ਆਏ ਪ੍ਰਤੀਤ ਹੋਏ ਇੱਕ ਟੈਕਸਟ ਮੈਸੇਜ ਕਾਰਨ ਮੈਲਬੌਰਨ ਦੇ ਇੱਕ ਜੋੜੇ ਨੂੰ 98 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ ਹੈ।

ਜਦੋਂ ਜੇਮਜ਼ ਗ੍ਰੀਨ ਨੇ ਆਪਣੇ ਫ਼ੋਨ 'ਤੇ 'ਵੈਸਟਪੈਕ' ਬੈਂਕ ਤੋਂ ਟੈਕਸਟ ਸੁਨੇਹਾ ਦੇਖਿਆ ਤਾਂ ਉਨ੍ਹਾਂ ਨੂੰ ਇਸ ਉਤੇ ਸ਼ੱਕ ਕਰਨ ਦਾ ਕੋਈ ਕਾਰਣ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰੀ ਇਸੇ ਵਿਧੀ ਰਾਹੀਂ 'ਵੈਸਟਪੈਕ' ਬੈਂਕ ਨੇ ਕਈ ਵਾਰੀ ਸੰਪਰਕ ਬਣਾਇਆ ਸੀ।

ਉਸ ਨੂੰ ਪ੍ਰਾਪਤ ਹੋਏ ਲਿਖਤੀ ਸੰਦੇਸ਼ ਵਿੱਚ ਇਹ ਕਿਹਾ ਗਿਆ ਸੀ ਕਿ "ਤੁਹਾਡੇ ਖ਼ਾਤੇ ਤੋਂ ਜੋਸੇਫ ਸਟੀਫਨਸਨ ਨੂੰ 5500 ਡਾਲਰ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੇਕਰ ਇਹ ਤੁਸੀਂ ਨਹੀਂ ਸੀ, ਤਾਂ ਕਿਰਪਾ ਕਰਕੇ ਸਾਨੂੰ ਇਸ 'ਤੇ ਕਾਲ ਕਰੋ..."

ਜਦੋਂ ਜੇਮਸ ਨੇ ਪ੍ਰਦਾਨ ਕੀਤੇ ਨੰਬਰ 'ਤੇ ਕਾਲ ਕੀਤੀ ਤਾਂ ਉਸਨੇ ਸੋਚਿਆ ਕਿ ਉਹ ਵੈਸਟਪੈਕ ਬੈਂਕ ਦੇ ਪ੍ਰਤੀਨਿਧੀ ਨਾਲ ਗੱਲ ਕਰ ਰਹੇ ਸੀ ਜਿਸ ਨੇ ਭਵਿੱਖ ਵਿੱਚ ਘੋਟਾਲੇ ਤੋਂ ਬਚਣ ਲਈ ਮੌਜੂਦਾ ਖਾਤੇ ਨੂੰ ਬੰਦ ਕਰਨ ਅਤੇ ਇੱਕ ਇਸ ਦੀ ਥਾਂ ਇੱਕ ਨਵਾਂ ਖਾਤਾ ਖੋਲਣ ਦੀ ਸਲਾਹ ਦਿਤੀ।

ਜੇਮਸ ਵਲੋਂ ਭੇਜੇ ਗਏ ਲਿੰਕ 'ਤੇ ਕਲਿੱਕ ਕਰਨ ਦੀ ਹੋਈ ਗਲਤੀ ਤੋਂ ਕੁਝ ਦਿਨਾਂ ਬਾਅਦ ਇਸ ਜੋੜੇ ਦੇ ਖ਼ਾਤੇ ਵਿੱਚੋਂ 98,000 ਡਾਲਰ ਗਾਇਬ ਹੋ ਗਏ।

ਬੈਂਕ ਵਲੋਂ ਮੁਆਵਜ਼ੇ ਵਿੱਚ ਜੋੜੇ ਨੂੰ ਸਿਰਫ 3000 ਡਾਲਰ ਦੀ ਪੇਸ਼ਕਸ਼ ਕੀਤੀ ਗਈ ਹੈ। 'ਵੈਸਟਪੈਕ' ਦੇ ਬੁਲਾਰੇ ਨੇ ਇਸ ਘੋਟਾਲੇ ਉਤੇ ਕਿਹਾ ਕਿ ਉਹ ਗੁਪਤਤਾ ਕਾਨੂੰਨਾਂ ਕਾਰਨ ਵਿਅਕਤੀਗਤ ਗਾਹਕਾਂ ਦੇ ਮਾਮਲਿਆਂ 'ਤੇ ਟਿੱਪਣੀ ਨਹੀਂ ਕਰ ਸਕਦੇ।

ਇਨ੍ਹਾਂ ਘੋਟਾਲਿਆਂ ਤੋਂ ਬਚਣ ਲਈ ਆਰ ਐਮ ਆਈ ਟੀ ਯੂਨੀਵਰਸਿਟੀ ਦੇ ਦੂਰਸੰਚਾਰ ਮਾਹਰ ਐਸੋਸੀਏਟ ਪ੍ਰੋਫੈਸਰ ਮਾਰਕ ਗ੍ਰੈਗਰੀ ਦੀ ਖਪਤਕਾਰਾਂ ਨੂੰ ਸਲਾਹ ਹੈ ਕਿ ਉਹ ਕਦੇ ਵੀ ਕਿਸੇ ਕਿਸਮ ਦੇ ਲਿੰਕ 'ਤੇ ਕਲਿੱਕ ਨਾ ਕਰਨ ਅਤੇ ਨਾ ਹੀ ਕਦੇ ਵੀ ਕਿਸੇ ਸੰਸਥਾ ਤੋਂ ਭੇਜੇ ਗਏ ਕਿਸੇ ਮੈਸਜ ਜਾਂ ਈਮੇਲ ਦਾ ਜਵਾਬ ਦੇਣ।

ਉਨ੍ਹਾਂ ਕਿਹਾ ਕਿ "ਭਰੋਸੇ ਯੋਗ ਜਾਣਕਾਰੀ ਸਿਰਫ਼ ਵਿੱਤੀ ਸੰਸਥਾਵਾਂ ਦੀ ਵੈੱਬਸਾਈਟ 'ਤੇ 'ਲੋਗਔਨ' ਕਰਕੇ ਹੀ ਲੈਣੀ ਚਾਹੀਦੀ ਹੈ"


Follow SBS Punjabi

Download our apps

Watch on SBS

Punjabi News

Stream now