ਕੋਵਿਡ-19 ਹਾਲਾਤਾਂ ਵਿੱਚ ਹੁੰਦੇ ਘੁਟਾਲਿਆਂ ਤੋਂ ਕਿਵੇਂ ਬਚੀਏ?

COVID-19 scams: how to recognise them and how to protect yourself

COVID-19 scams: how to protect yourself? Source: Getty Images/Bill Hinton

ਘੁਟਾਲੇਬਾਜ਼ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੇ ਡਰ ਦਾ ਫਾਇਦਾ ਉਠਾ ਰਹੇ ਹਨ। ਆਮ ਘੁਟਾਲਿਆਂ ਵਿੱਚ ਨਿੱਜੀ ਜਾਣਕਾਰੀ ਦੀ ਚੋਰੀ, ਔਨਲਾਈਨ ਖਰੀਦਦਾਰੀ ਅਤੇ ਸੇਵਾ ਮੁਕਤੀ ਘੁਟਾਲੇ ਸ਼ਾਮਲ ਹਨ। ਜਾਣੋ, ਤੁਸੀਂ ਇਨ੍ਹਾਂ ਘੁਟਾਲਿਆਂ ਤੋਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹੋ।


ਸਕੈਮਵਾਚ (Scamwatch) ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏ.ਸੀ.ਸੀ.ਸੀ.) ਦੁਆਰਾ ਚਲਾਈ ਜਾਂਦੀ ਇੱਕ ਵੈੱਬਸਾਈਟ ਹੈ ਅਤੇ ਇਹ ਖਪਤਕਾਰਾਂ ਅਤੇ ਛੋਟੇ ਕਾਰੋਬਾਰਾਂ ਨੂੰ ਘੋਟਾਲਿਆਂ ਨੂੰ ਪਛਾਣਨ, ਬਚਣ ਅਤੇ ਰਿਪੋਰਟ ਕਰਨ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ।

ਵੈੱਬਸਾਈਟ ਨੂੰ ਕੋਵਿਡ-19 ਦਾ ਪ੍ਰਕੋਪ ਸ਼ੁਰੂ ਹੋਣ ਤੋਂ ਲੈਕੇ ਹੁਣ ਤੱਕ ਕਰੋਨਾਵਾਇਰਸ ਦੇ ਜ਼ਿਕਰ ਵਾਲਿਆਂ 6,415 ਤੋਂ ਵੱਧ ਘੁਟਾਲੇ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚ ਕੁੱਲ  $9,800,000 ਤੋਂ ਵੱਧ ਦਾ ਨੁਕਸਾਨ ਦਾ ਜ਼ਿਕਰ ਹੈ।

ਡਿਜੀਟਲ ਹੈਲਥ ਏਜੰਸੀ ਆਸਟ੍ਰੇਲੀਆਈ ਸਰਕਾਰੀ ਏਜੰਸੀ ਹੈ ਜੋ ਮਾਈ ਹੈਲਥ ਰਿਕਾਰਡ, ਆਸਟ੍ਰੇਲੀਆ ਦੇ ਡਿਜੀਟਲ ਨੁਸਖੇ ਅਤੇ ਸਿਹਤ ਰੈਫਰਲ ਸਿਸਟਮ, ਅਤੇ ਹੋਰ ਈ-ਹੈਲਥ (eHealth) ਪ੍ਰੋਗਰਾਮਾਂ ਲਈ ਜ਼ਿੰਮੇਵਾਰ ਹੈ।

ਡਾ. ਸਟੀਵ ਹੈਮਬਲਟਨ ਆਸਟ੍ਰੇਲੀਅਨ ਡਿਜੀਟਲ ਹੈਲਥ ਏਜੰਸੀ ਦੇ ਮੁੱਖ ਕਲੀਨਿਕਲ ਸਲਾਹਕਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਟੀਕਿਆਂ ਨਾਲ ਸਬੰਧਤ ਕਈ ਤਰ੍ਹਾਂ ਦੇ ਘੁਟਾਲੇ ਹੋ ਰਹੇ ਹਨ।
Vaccination
Vaccination Source: Getty Images/Stefan Cristian Cioata
ਡਿਜੀਟਲ ਹੈਲਥ ਏਜੰਸੀ ਖਪਤਕਾਰਾਂ ਨੂੰ ਆਨਲਾਈਨ ਜਾਅਲੀ ਟੀਕਾਕਰਨ ਸਰਟੀਫਿਕੇਟ ਜਨਰੇਟਰਾਂ ਦੀ ਵਰਤੋਂ ਦੀ ਪੇਸ਼ਕਸ਼ ਕਰਨ ਵਾਲੇ ਘੁਟਾਲੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦੇ ਰਹੀ ਹੈ।

ਡਾ. ਹੈਮਬਲਟਨ ਦਾ ਕਹਿਣਾ ਹੈ ਕਿ ਇਹ ਬਹੁਤ ਸੰਭਾਵਨਾ ਹੈ ਕਿ ਜਾਅਲੀ ਟੀਕਾਕਰਨ ਸਰਟੀਫਿਕੇਟ ਦੀ ਮੰਗ ਕਰਨ ਵਾਲੇ ਸਾਈਬਰ ਅਪਰਾਧੀਆਂ ਨੂੰ ਕ੍ਰੈਡਿਟ ਕਾਰਡ ਵੇਰਵਿਆਂ ਸਮੇਤ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਕਰਕੇ ਆਪਣੀ ਪਛਾਣ ਦੀ ਚੋਰੀ ਨੂੰ ਜੋਖਮ ਵਿੱਚ ਪਾ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਬਲੈਕ-ਮਾਰਕਿਟ ਵੈੱਬ ਫੋਰਮਾਂ 'ਤੇ ਨਿੱਜੀ ਸਿਹਤ ਜਾਣਕਾਰੀ ਇੱਕ ਕੀਮਤੀ ਵਸਤੂ ਹੈ ਅਤੇ ਜਦੋਂ ਕੋਈ ਵਿਅਕਤੀ ਇਸ ਜਾਣਕਾਰੀ ਦਾ ਨਿਯੰਤਰਣ ਗੁਆ ਲੈਂਦਾ ਹੈ, ਤਾਂ ਇਸਨੂੰ ਦੁਬਾਰਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।

ਘੋਟਾਲੇ ਕਰਨ ਵਾਲੇ ਸਰਕਾਰੀ ਏਜੰਸੀਆਂ ਹੋਣ ਦਾ ਦਿਖਾਵਾ ਵੀ ਕਰ ਰਹੇ ਹਨ ਜੋ ਕਿ ਲੋਕਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਸੁਨੇਹਿਆਂ ਅਤੇ ਈਮੇਲਾਂ ਰਾਹੀਂ ਕੋਵਿਡ-19 ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਹਨ।

ਡਾ. ਹੈਮਬਲਟਨ ਦਾ ਕਹਿਣਾ ਹੈ ਕਿ ਘੁਟਾਲੇ ਕਰਨ ਵਾਲੇ ਤੁਹਾਨੂੰ ਕਾਲ ਕਰਕੇ, ਜਾਂ ਸੋਸ਼ਲ ਮੀਡੀਆ, ਈਮੇਲ ਜਾਂ ਟੈਕਸਟ ਸੁਨੇਹਿਆਂ ਰਾਹੀਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ।
Getty Images/boonchai wedmakawand
Source: Getty Images/boonchai wedmakawand
ਉਹ ਲੋਕਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਕਿਸੇ ਅਣਚਾਹੇ ਈਮੇਲ ਜਾਂ ਸੁਨੇਹੇ ਵਿੱਚ ਮੌਜੂਦ ਲਿੰਕ 'ਤੇ ਕਲਿੱਕ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ।

ਡਾ. ਸੁਰੰਗਾ ਸੇਨੇਵਿਰਤਨ ਯੂਨੀਵਰਸਿਟੀ ਆਫ਼ ਸਿਡਨੀ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਵਿੱਚ ਸੁਰੱਖਿਆ ਦੇ ਲੈਕਚਰਾਰ ਹਨ, ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਮਾਲਵੇਅਰ (malware) ਨਿੱਜੀ ਜਾਣਕਾਰੀ ਕਿਵੇਂ ਚੋਰੀ ਕਰ ਸਕਦਾ ਹੈ।

ਘੁਟਾਲੇਬਾਜ਼ ਅਜਿਹੀਆਂ ਵੈਬਸਾਈਟਾਂ ਨੂੰ ਵੀ ਬਣਾ ਸਕਦੇ ਹਨ ਜੋ ਅਸਲੀ ਦਿਖਾਈ ਦਿੰਦੀਆਂ ਹਨ ਅਤੇ ਸਰਕਾਰ, ਕਾਰੋਬਾਰਾਂ ਜਾਂ ਇੱਥੋਂ ਤੱਕ ਕਿ ਦੋਸਤਾਂ ਦੀ ਨਕਲ ਕਰਦੀਆਂ ਹਨ।
ਉਹ ਆਪਣੇ ਟਾਰਗੇਟ ਵਿਅਕਤੀ ਬਾਰੇ ਵੀ ਜਾਣਕਾਰੀ ਇਕੱਠੀ ਕਰ ਸਕਦੇ ਹਨ ਤਾਂ ਜੋ ਸੰਪਰਕ ਕਰਨ ਤੋਂ ਪਹਿਲਾਂ ਉਹ ਤੁਹਾਡੇ ਬਾਰੇ ਕੁਝ ਜਾਣਕਾਰੀ ਪ੍ਰਦਾਨ ਕਰ ਸਕਣ ਤਾਂ ਜੋ ਉਹ ਉਨ੍ਹਾਂ ਉੱਤੇ ਯਕੀਨ ਨੂੰ ਮਜ਼ਬੂਤ ਬਣਾ ਸਕੇ।

ਘੁਟਾਲੇਬਾਜ਼ਾਂ ਨੇ ਨਕਲੀ ਔਨਲਾਈਨ ਸਟੋਰ ਵੀ ਬਣਾਏ ਹੋਏ ਹਨ ਜੋ ਉਨ੍ਹਾਂ ਉਤਪਾਦਾਂ ਨੂੰ ਵੇਚਣ ਦਾ ਦਾਅਵਾ ਕਰਦੇ ਹਨ ਜੋ ਮੌਜੂਦ ਹੀ ਨਹੀਂ ਹਨ - ਜਿਨ੍ਹਾਂ ਵਿੱਚ ਕੋਵਿਡ-19 ਦੇ ਇਲਾਜ ਜਾਂ ਟੀਕੇ ਤੋਂ ਲੈ ਕੇ ਫੇਸ ਮਾਸਕ ਵਰਗੇ ਉਤਪਾਦਾਂ ਤੱਕ ਸ਼ਾਮਿਲ ਹਨ।

ਸ਼ੈਂਟਨ ਚਾਂਗ ਮੈਲਬੌਰਨ ਯੂਨੀਵਰਸਿਟੀ ਦੇ ਸਕੂਲ ਆਫ਼ ਕੰਪਿਊਟਿੰਗ ਅਤੇ ਸੂਚਨਾ ਪ੍ਰਣਾਲੀਆਂ ਵਿੱਚ ਇੱਕ ਪ੍ਰੋਫੈਸਰ ਹੈ।

ਉਹ ਕਹਿੰਦਾ ਹੈ ਕਿ ਘੁਟਾਲੇ ਕਰਨ ਵਾਲੇ ਆਮ ਤੌਰ 'ਤੇ ਲੋਕਾਂ ਦੇ ਨਿੱਜੀ ਵੇਰਵਿਆਂ ਦੇ ਮਗਰ ਹੁੰਦੇ ਹਨ।
A representative picture of working from home.
A representative picture of working from home. Source: Pexels/Ana Shvets
ਉਹ ਕਹਿੰਦਾ ਹੈ ਕਿ ਕਿਸੇ ਦੇ ਨਿੱਜੀ ਵੇਰਵੇ ਡਾਰਕ ਵੈੱਬ ਨੂੰ ਵੇਚੇ ਜਾ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਪਛਾਣ ਦੀ ਚੋਰੀ ਹੋ ਸਕਦੀ ਹੈ।

ਸਿਡਨੀ ਵਿੱਚ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵਿੱਚ ਇੰਜੀਨੀਅਰਿੰਗ ਅਤੇ ਆਈ ਟੀ ਫੈਕਲਟੀ  ਡਾਕਟਰ ਪ੍ਰਿਯਾਦਰਸੀ ਨੰਦਾ ਕਹਿੰਦੇ ਹਨ ਕਿ ਘਰ ਤੋਂ ਕੰਮ ਕਰਨਾ ਲੋਕਾਂ ਨੂੰ ਘੁਟਾਲਿਆਂ ਲਈ ਵਧੇਰੇ ਕਮਜ਼ੋਰ ਬਣਾਉਂਦਾ ਹੈ।

ਡਾ. ਚਾਂਗ ਦਾ ਕਹਿਣਾ ਹੈ ਕਿ ਮਹਾਂਮਾਰੀ ਨੇ ਘੁਟਾਲੇਬਾਜ਼ਾਂ ਲਈ ਸਾਡੇ ਸਮਾਜ ਵਿੱਚ ਇੱਕ ਸਮਾਜਿਕ ਅਤੇ ਆਰਥਿਕ ਦ੍ਰਿਸ਼ਟੀਕੋਣ ਤੋਂ ਸ਼ਿਕਾਰ ਲੱਭਣਾ ਆਸਾਨ ਬਣਾ ਦਿੱਤਾ ਹੈ।

ਮਹਾਂਮਾਰੀ ਦੌਰਾਨ ਵਪਾਰਕ ਘੁਟਾਲਿਆਂ ਵਿੱਚ ਵੀ ਵਾਧਾ ਹੋਇਆ ਹੈ।
ਡਾ. ਹੈਮਬਲਟਨ ਦੱਸਦੇ ਹਨ ਕਿ ਘੁਟਾਲੇ ਕਰਨ ਵਾਲੇ, ਕੋਵਿਡ-19 ਕਾਰਨ ਵਿੱਤੀ ਤੰਗੀ ਵਿੱਚ ਫਸੇ ਸੇਵਾਮੁਕਤ ਲੋਕਾਂ ਨੂੰ ਬੇਲੋੜੀਆਂ ਸੇਵਾਵਾਂ ਦੀ ਪੇਸ਼ਕਸ਼ ਕਰਕੇ ਅਤੇ ਫੀਸ ਵਸੂਲਣ ਦੀ ਕੋਸ਼ਿਸ਼ ਕਰਕੇ ਵੀ ਫਾਇਦਾ ਚੁੱਕ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜੋ ਲੋਕ ਘੋਟਾਲਿਆਂ ਦਾ ਸ਼ਿਕਾਰ ਹੋਏ ਹਨ ਉਨ੍ਹਾਂ ਲਈ ਇਸਦੀ ਰਿਪੋਰਟ ਕਰਨਾ ਮਹੱਤਵਪੂਰਨ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand