SKIP TO MAIN CONTENT

ਪਰਿਵਾਰਕ ਅਤੇ ਘਰੇਲੂ ਹਿੰਸਾ ਤੋਂ ਪੀੜਤ ਕਾਮੇ ਹੁਣ ਤਨਖਾਹ ਸਹਿਤ ਛੁੱਟੀ ਲੈਣ ਦੇ ਹੋਣਗੇ ਯੋਗ

ਨਵੀਆਂ ਨੀਤੀ ਤਬਦੀਲੀਆਂ ਦੇ ਹੇਠ ਆ ਰਹੇ ਬਦਲਾਵਾਂ ਨਾਲ਼ ਹੁਣ ਛੋਟੇ ਕਾਰੋਬਾਰਾਂ ਵਿੱਚ ਕੰਮ ਕਰ ਰਹੇ ਕਾਮੇ ਜੋ ਕਿ ਪਰਿਵਾਰਕ ਅਤੇ ਘਰੇਲੂ ਹਿੰਸਾ ਦੇ ਸ਼ਿਕਾਰ ਹੁੰਦੇ ਹਨ ਹੁਣ 10 ਦਿਨਾਂ ਦੀ ਤਨਖਾਹ ਸਹਿਤ ਛੁੱਟੀ ਲੈਣ ਦੇ ਹੱਕਦਾਰ ਹੋਣਗੇ।

Domestic violence illustration
The measure would allow victims of family violence to take time off work without losing income or their job. Source: Getty / DPA

1 min read

Published

By Ravdeep Singh

Source: SBS


Skip to article content

ਆਸਟ੍ਰੇਲੀਆ ਵਿਚ ਕਾਰਜਸਥਾਨ ਤਬਦੀਲੀਆਂ ਦੇ ਤਹਿਤ ਛੋਟੇ ਕਾਰੋਬਾਰਾਂ ਵਿੱਚ ਕੰਮ ਕਰ ਰਹੇ ਕਰਮਚਾਰੀ ਹੁਣ 10 ਦਿਨਾਂ ਦੀ ਤਨਖਾਹ ਸਹਿਤ ਛੁੱਟੀ ਲੈਣ ਦੇ ਯੋਗ ਹੋਣਗੇ।

ਫਰਵਰੀ ਵਿੱਚ ਲਿਆਂਦੀਆਂ ਗਈਆਂ ਤਬਦੀਲੀਆਂ, ਜਿਸ ਵਿਚ 7 ਮਿਲੀਅਨ ਤੋਂ ਵੱਧ ਆਸਟ੍ਰੇਲੀਅਨ ਜੋ ਕਿ ਵੱਡੇ ਜਾਂ ਦਰਮਿਆਨੇ ਕਾਰੋਬਾਰਾਂ ਲਈ ਕੰਮ ਕਰਦੇ ਸਨ, ਨੂੰ ਇਹ ਅਧਿਕਾਰ ਪਹਿਲਾਂ ਹੀ ਪ੍ਰਦਾਨ ਕਰ ਦਿੱਤੇ ਗਏ ਸਨ। ਇਹ ਤਬਦੀਲੀਆਂ 'ਕੈਜ਼ੂਅਲ' ਕਾਮਿਆਂ ਲਈ ਵੀ ਲਾਗੂ ਕੀਤੀਆਂ ਗਈਆਂ ਹਨ।

ਰੁਜ਼ਗਾਰ ਅਤੇ ਕਾਰਜ ਸਥਾਨ ਸਬੰਧਾਂ ਦੇ ਮੰਤਰੀ ਟੋਨੀ ਬਰਕ ਨੇ ਕਿਹਾ ਕਿ ਉਹ ਇਹ ਅਧਿਕਾਰ ਸਾਰੇ ਕਾਮਿਆਂ ਤੇ ਲਾਗੂ ਕਰਨਾ ਚਾਹੁੰਦੇ ਹਨ।

ਸੋਸ਼ਲ ਸਰਵਿਸਿਜ਼ ਮੰਤਰੀ ਅਮਾਂਡਾ ਰਿਸ਼ਵਰਥ ਨੇ ਵੀ ਕਿਹਾ ਕਿ ਪਰਿਵਾਰਕ ਹਿੰਸਾ ਦੇ ਪੀੜਤਾਂ ਨੂੰ ਆਮਦਨ ਜਾਂ ਨੌਕਰੀ ਗੁਆਏ ਬਿਨਾਂ ਕੰਮ ਤੋਂ ਇਲਾਵਾ ਨਿੱਜੀ ਸਮਾਂ ਕੱਢਣ ਦਾ ਅਧਿਕਾਰ ਹੋਣਾ ਚਾਹੀਦਾ ਹੈ।


Follow SBS Punjabi

Download our apps

Watch on SBS

Punjabi News

Stream now