SKIP TO MAIN CONTENT

ਇਸ ਸਾਲ ਤਕਰੀਬਨ 300,000 ਆਸਟ੍ਰੇਲੀਅਨ ਲੋਕਾਂ ਦੇ ਟੈਕਸ ਰਿਫੰਡ ਤੇ ਪਵੇਗਾ ਮੰਦਾ ਅਸਰ

ਏ ਟੀ ਓ ਨੇ ਇਸ ਸਾਲ 290,000 ਤੋਂ ਜ਼ਿਆਦਾ ਲੋਕਾਂ ਤੋਂ ਬਕਾਇਆ ਕਰਜ਼ਿਆਂ ਨੂੰ ਵਾਪਸ ਲੈਣਾ ਮੁੜ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਵੱਡੇ ਪੱਧਰ ਤੇ ਲੋਕਾਂ ਦਾ ਪੂਰਾ ਟੈਕਸ ਰਿਟਰਨ ਖ਼ਤਮ ਹੋ ਸਕਦਾ ਹੈ। ਕੋਵਿਡ-19 ਅਤੇ ਬਲੈਕ ਸਮਰ ਬੁਸ਼ਫਾਇਰ ਦੇ ਕਾਰਨ ਇਨ੍ਹਾਂ ਕਰਜ਼ਿਆਂ ਦੀ ਵਾਪਸੀ ਤੇ ਰੋਕ ਲਾ ਦਿੱਤੀ ਗਈ ਸੀ।

CENTRELINK HEADER 170823 WEBSITE GFX (1).jpg
Up to 290,000 Australians could have their tax return wiped away after the ATO revived previously latent debts.

2 min read

Published

By Ravdeep Singh, Anna Henderson, Finn McHugh

Source: SBS


Skip to article content

ਏ ਟੀ ਓ ਵਲੋਂ ਬਕਾਇਆ ਕਰਜ਼ਿਆਂ ਨੂੰ ਮੁੜ ਸ਼ੁਰੂ ਕਰਨ ਨਾਲ ਲਗਭਗ 300,000 ਆਸਟ੍ਰੇਲੀਅਨ ਲੋਕਾਂ ਦਾ ਇਸ ਸਾਲ ਦਾ ਟੈਕਸ ਰਿਟਰਨ ਪਹਿਲਾਂ ਨਾਲੋਂ ਕਾਫ਼ੀ ਘੱਟ ਸਕਦਾ ਹੈ।

2020 ਦੀਆਂ ਬਲੈਕ ਸਮਰ ਬੁਸ਼ਫਾਇਰਜ਼ ਅਤੇ ਕੋਵਿਡ-19 ਮਹਾਂਮਾਰੀ ਕਾਰਣ ਲੋਕਾਂ ਦੇ ਬਕਾਇਆ ਕਰਜ਼ਿਆਂ ਦੀ ਵਾਪਸੀ ਉੱਤੇ ਰੋਕ ਲਾ ਦਿਤੀ ਗਈ ਸੀ।

ਪਰ ਏ ਟੀ ਓ ਨੇ 2022 ਦੇ ਅੱਧ ਵਿੱਚ ਲੋਕਾਂ ਨੂੰ ਸੁਚੇਤ ਕੀਤੇ ਬਗੈਰ ਇਨ੍ਹਾਂ ਕਰਜ਼ਿਆਂ ਨੂੰ ਮੁੜ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕਾਂ ਨੂੰ ਉਦੋਂ ਇਸ ਬਾਰੇ ਪਤਾ ਲੱਗਿਆ ਜਦੋਂ ਉਨ੍ਹਾਂ ਨੇ 'ਮਾਈ ਗਵ' ਵੈੱਬਸਾਈਟ ਦੀ ਡੂੰਘਾਈ ਨਾਲ ਪੜਚੋਲ ਕੀਤੀ।

ਏ ਟੀ ਓ ਨੇ ਕਿਹਾ ਕਿ ਭਾਵੇਂ ਬਹੁਤ ਵਿਅਕਤੀ ਇੰਨ੍ਹਾ ਕਰਜ਼ਿਆਂ ਬਾਰੇ ਅਣਜਾਣ ਵੀ ਹਨ ਪਰ ਇਸਦੀ ਕੋਈ ਗਰੰਟੀ ਨਹੀਂ ਹੈ ਕਿ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਇਸ ਬਾਰੇ ਸੂਚਿਤ ਕੀਤਾ ਜਾਵੇਗਾ।

ਮੈਕਕੈਨ ਫਾਈਨੈਂਸ਼ੀਅਲ ਗਰੁੱਪ ਦੇ ਡਾਇਰੈਕਟਰ ਫਿਲ ਮੈਕਕੈਨ ਨੇ ਏ ਟੀ ਓ ਦੇ ਇਸ ਕਦਮ ਉੱਤੇ ਟਿੱਪਣੀ ਕਰਦੇ ਕਿਹਾ ਕਿ "ਏ ਟੀ ਓ ਕੋਲ, ਲੋਕਾਂ ਨੂੰ ਸਮੇਂ ਤੇ ਸੰਚਾਰ ਕਰ ਸੂਚਿਤ ਕਰਨਾ ਅਤੇ ਆਪਣੀਆਂ ਨੀਤੀਆਂ ਵਿਚ ਪਾਰਦਰਸ਼ਤਾ, ਐਸੀਆਂ ਦੋ ਚੀਜ਼ਾਂ ਹਨ ਜੋ ਸਿਸਟਮ ਵਿੱਚ ਵਿਸ਼ਵਾਸ ਬਣਾਈ ਰੱਖਣ ਲਈ ਬਹੁਤ ਅਹਿਮ ਹਨ। ਏ ਟੀ ਓ ਨੂੰ ਇਸ ਬਦਲਾਵ ਬਾਰੇ ਲੋਕਾਂ ਨੂੰ ਕੁਝ ਮਹੀਨਿਆਂ ਦਾ ਨੋਟਿਸ ਦੇਣਾ ਚਾਹੀਦਾ ਸੀ।"


Follow SBS Punjabi

Download our apps

Watch on SBS

Punjabi News

Stream now