SKIP TO MAIN CONTENT

ਟੈਕਸ ਦੀਆਂ ਨਵੀਆਂ ਤਬਦੀਲੀਆਂ ਬਾਰੇ ਅਹਿਮ ਜਾਣਕਾਰੀ

ਘਰ ਤੋਂ ਕੰਮ ਕਰਦਿਆਂ ਵਸੂਲ ਕੀਤੀਆਂ ਜਾ ਰਹੀਆਂ ਕਟੌਤੀਆਂ ਤੋਂ ਲੈਕੇ ਘੱਟ ਅਤੇ ਮੱਧ-ਆਮਦਨੀ ਟੈਕਸ ਆਫਸੈੱਟ, ਪੂੰਜੀ ਲਾਭ ਟੈਕਸ ਅਤੇ ਕੰਮ ਨਾਲ ਸਬੰਧਤ ਯਾਤਰਾ ਖਰਚਿਆਂ ਸਬੰਧੀ ਕੁੱਝ ਵੱਡੇ ਬਦਲਾਅ ਆਏ ਹਨ, ਜਿਨ੍ਹਾਂ ਦਾ ਅਸਰ ਇਸ ਵਾਰ ਦੀ ਟੈਕਸ ਰਿਟਰਨ ਵਿਚ ਨਜ਼ਰ ਆਏਗਾ। ਆਉਣ ਵਾਲੀਆਂ ਤਬਦੀਲੀਆਂ ਕਰਕੇ ਹੋ ਸਕਦਾ ਹੈ ਕਿ ਤੁਹਾਨੂੰ ਟੈਕਸ ਰਿਫੰਡ ਘੱਟ ਮਿਲੇ ਜਾਂ ਫਿਰ ਤੁਹਾਨੂੰ ਵਾਧੂ ਟੈਕਸ ਵੀ ਦੇਣਾ ਪੈ ਸਕਦਾ ਹੈ।

A man at a desk with a computer and laptop screen. Only his arms are visible.
Changes to working from home are among several updates to how tax returns need to be filed this year. Source: AAP / Fabian Strauch/DPA

2 min read

Published

Updated

By Ravdeep Singh

Source: SBS


Skip to article content

ਆਸਟ੍ਰੇਲੀਅਨ ਟੈਕਸ ਆਫਿਸ (ATO) ਨੇ ਚੇਤਾਵਨੀ ਦਿੱਤੀ ਹੈ ਕਿ ਘੱਟ ਅਤੇ ਮੱਧ-ਆਮਦਨੀ ਟੈਕਸ ਆਫਸੈੱਟ ਦੀ ਮਿਆਦ ਖਤਮ ਹੋਣ ਕਰਕੇ ਇਸ ਸਾਲ ਪਹਿਲਾਂ ਨਾਲੋਂ ਘੱਟ ਲੋਕਾਂ ਨੂੰ ਰਿਫੰਡ ਮਿਲਣ ਜਾਂ ਉਮੀਦ ਤੋਂ ਘੱਟ ਰਿਫੰਡ ਦੀ ਰਾਸ਼ੀ ਮਿਲਣ ਦੀ ਵੱਡੀ ਸੰਭਾਵਨਾ ਹੈ। ਇਹ ਟੈਕਸ ਆਫਸੈੱਟ 2019 ਤੋਂ 2022 ਵਿੱਤੀ ਸਾਲਾਂ ਤੱਕ ਹੀ ਉਪਲਬਧ ਕਰਾਇਆ ਗਿਆ ਸੀ।

ਏ ਟੀ ਓ ਦੇ ਡਿਪਟੀ ਕਮਿਸ਼ਨਰ ਟਿਮ ਲੋਹ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ "ਘਰੋਂ ਕੰਮ ਕਰਨ ਵਾਲਿਆਂ ਨੂੰ ਹੁਣ ਖਰਚੇ ਵਸੂਲ ਕਰਨ ਲਈ ਘਰ ਵਿੱਚ ਇਕ ਸਮਰਪਿਤ ਕੰਮ ਵਾਲੀ ਥਾਂ ਦਿਖਾਣ ਦੀ ਲੋੜ ਨਹੀਂ ਹੋਵੇਗੀ।"

ਪਰ ਪੁਰਾਣੀ ਪ੍ਰਣਾਲੀ ਦੀ ਤੁਲਨਾ ਵਿੱਚ, ਜਿਸ ਵਿੱਚ ਸੀਮਤ ਰਿਕਾਰਡ ਰੱਖਣ ਦੀਆਂ ਜ਼ਰੂਰਤਾਂ ਸਨ, ਟੈਕਸਦਾਤਾਵਾਂ ਨੂੰ ਹੁਣ ਆਪਣੇ ਘਰ ਤੋਂ ਕੰਮ ਕਰਨ ਦੀ ਸਮਾਂ-ਸਾਰਣੀ ਅਤੇ ਸਮਾਂ ਸ਼ੀਟ ਤਿਆਰ ਕਰਨੀ ਪਵੇਗੀ।

ਆਪਣੀ ਰਿਹਾਇਸ਼ੀ ਥਾਂ ਵਿੱਚ ਕਿਰਾਏਦਾਰ ਰੱਖ ਰਹੇ ਲੋਕ ਜਦੋਂ ਆਪਣੀ ਜਗ੍ਹਾ ਨੂੰ ਭਵਿੱਖ ਵਿਚ ਵੇਚਣਗੇ ਤਾਂ ਉਨ੍ਹਾਂ ਨੂੰ ਪੂੰਜੀ ਲਾਭ ਟੈਕਸ ਦੇਣਾ ਪੈ ਸਕਦਾ ਹੈ।

ਏ ਟੀ ਓ ਤੋਂ ਕੰਮ ਕਾਰਨ ਯਾਤਰਾ ਸੰਬੰਧੀ ਖਰਚੇ ਵਸੂਲ ਕਰ ਰਹੇ ਲੋਕਾਂ ਲਈ ਦਰ 72 ਸੈਂਟ ਪ੍ਰਤੀ ਕਿਲੋਮੀਟਰ ਤੋਂ ਵਧ ਕੇ 78 ਸੈਂਟ ਪ੍ਰਤੀ ਕਿਲੋਮੀਟਰ ਹੋ ਗਈ ਹੈ।

ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਭਾਈਚਾਰਿਆਂ ਲਈ 20 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਏ ਟੀ ਓ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।


Follow SBS Punjabi

Download our apps

Watch on SBS

Punjabi News

Stream now