SKIP TO MAIN CONTENT

ਤੁਰਕੀ ਤੇ ਸੀਰੀਆ 'ਚ ਭੂਚਾਲ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ, ਆਸਟ੍ਰੇਲੀਆ ਵੱਲੋਂ 10 ਮਿਲੀਅਨ ਦੀ ਇਮਦਾਦ

ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ। ਢਹਿ-ਢੇਰੀ ਇਮਾਰਤਾਂ ਦੇ ਮਲਬੇ ਦੀ ਖੁਦਾਈ ਕੀਤੀ ਜਾ ਰਹੀ ਹੈ ਪਰ ਖਰਾਬ ਮੌਸਮ, ਬਰਫ਼ਬਾਰੀ ਅਤੇ ਕੜਾਕੇ ਦੀ ਠੰਡ ਕਾਰਨ ਰਾਹਤ ਕਾਰਜਾਂ ਵਿਚ ਬਹੁਤ ਰੁਕਾਵਟ ਪੈਦਾ ਹੋ ਰਹੀ ਹੈ। ਇਨ੍ਹਾਂ ਗੰਭੀਰ ਹਲਾਤਾਂ ਨਾਲ਼ ਨਜਿੱਠਣ ਲਈ ਆਸਟ੍ਰੇਲੀਆ ਨੇ ਤੁਰਕੀ ਅਤੇ ਸੀਰੀਆ ਨੂੰ 10 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।

Syrian civilians and members of the White Helmets are conducting a search and rescue operation in the rubble of a collapsed building following a magnitude 7.8 earthquake that hit Syria.
Syrian civilians and members of the White Helmets are conducting a search and rescue operation in the rubble of a collapsed building following a magnitude 7.8 earthquake that hit Syria. Source: Getty / / picture alliance

2 min read

Published

By Ravdeep Singh

Source: SBS


Skip to article content

ਸੋਮਵਾਰ ਤੜਕੇ ਆਏ 7.8 ਦੀ ਤੀਬਰਤਾ ਵਾਲੇ ਭੂਚਾਲ ਕਾਰਣ ਦੱਖਣ-ਪੂਰਬੀ ਤੁਰਕੀ ਅਤੇ ਸੀਰੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 5000 ਨੂੰ ਪਾਰ ਕਰ ਗਈ ਹੈ। ਭੂਚਾਲ ਦਾ ਦੂਜਾ ਝਟਕਾ ਕੁਝ ਘੰਟਿਆਂ ਬਾਅਦ ਮੱਧ ਤੁਰਕੀ ਅਤੇ ਸੀਰੀਆ ਦੀ ਰਾਜਧਾਨੀ ਡਮੈਸਕਸ ਵਿੱਚ ਮਹਿਸੂਸ ਕੀਤਾ ਗਿਆ।

ਤੁਰਕੀ ਦੇ ਦੱਖਣ ਦੇ ਸਭ ਤੋਂ ਵੱਧ ਪ੍ਰਭਾਵਤ ਸ਼ਹਿਰਾਂ ਵਿਚ ਲੱਖਾਂ ਲੋਕਾਂ ਦੇ ਘਰ ਤਬਾਹ ਹੋ ਗਏ। ਭੂਚਾਲ ਕਾਰਨ ਪ੍ਰਭਾਵਿਤ ਇੰਟਰਨੈਟ ਕਨੈਕਸ਼ਨ ਅਤੇ ਖਰਾਬ ਸੜਕਾਂ ਕਾਰਨ ਰਾਹਤ ਕਾਰਜਾਂ ਵਿੱਚ ਰੁਕਾਵਟ ਪੈ ਰਹੀ ਹੈ ਅਤੇ ਭੂਚਾਲ ਤੋਂ ਹੋਏ ਜਾਨੀ ਅਤੇ ਮਾਲੀ ਨੁਕਸਾਨ ਦਾ ਪੂਰਾ ਮੁਲਾਂਕਣ ਕਰਨ ਵਿੱਚ ਵੀ ਰੁਕਾਵਟ ਪੈਦਾ ਹੋ ਰਹੀ ਹੈ ਜਿਸ ਕਾਰਨ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਸਮੇਂ ਨਾਲ਼ ਮੌਤਾਂ ਦੇ ਅੰਕੜਿਆਂ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ।

ਆਸਟ੍ਰੇਲੀਆ ਨੇ ਇਨ੍ਹਾਂ ਵਿਨਾਸ਼ਕਾਰੀ ਭੁਚਾਲਾਂ ਤੋਂ ਹੋਏ ਨੁਕਸਾਨ ਕਰਕੇ ਸੀਰੀਆ ਅਤੇ ਤੁਰਕੀ ਨੂੰ 10 ਮਿਲੀਅਨ ਡਾਲਰ ਦੀ ਮਾਨਵਤਾਵਾਦੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕੈਨਬਰਾ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ, "ਸਾਡੀ ਹਮਦਰਦੀ ਪੀੜਤਾਂ ਦੇ ਨਾਲ ਹੈ ਅਤੇ ਅਸੀਂ ਉਨ੍ਹਾਂ ਦਾ ਦੁੱਖ ਮਹਿਸੂਸ ਕਰ ਸਕਦੇ ਹਾਂ"

ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਕਿਹਾ ਕਿ ਅਧਿਕਾਰੀ ਉਹ ਸਭ ਕੁਝ ਕਰ ਰਹੇ ਹਨ ਜੋ ਇਨ੍ਹਾਂ ਹਲਾਤਾਂ ਵਿਚ ਮੁਮਕਿਨ ਹੈ ਪਰ ਖਰਾਬ ਮੌਸਮ ਅਤੇ ਬਰਫੀਲੇ ਤੂਫਾਨ ਕਾਰਨ ਰਾਹਤ ਕਾਰਜਾਂ ਵਿਚ ਮੁਸ਼ਕਲਾਂ ਆ ਰਹੀਆਂ ਹਨ।

For more details read this story in English


Follow SBS Punjabi

Download our apps

Watch on SBS

Punjabi News

Stream now