SKIP TO MAIN CONTENT

ਆਸਟ੍ਰੇਲੀਅਨ ਪਾਸਪੋਰਟ ਦੀਆਂ ਕੀਮਤਾਂ ਹੋਰ ਵਧੀਆਂ, ਮਾਹਿਰਾਂ ਵੱਲੋਂ ਸਰਕਾਰ 'ਤੇ ਮੁਨਾਫ਼ੇਖੋਰੀ ਦਾ ਦੋਸ਼

1 ਜਨਵਰੀ 2023 ਤੋਂ 10 ਸਾਲਾਂ ਲਈ ਜਾਰੀ ਕੀਤੇ ਜਾ ਰਹੇ ਆਸਟ੍ਰੇਲੀਅਨ ਪਾਸਪੋਰਟ ਦੀ ਕੀਮਤ ਵਧਕੇ 325 ਡਾਲਰ ਹੋ ਗਈ ਹੈ। ਬਹੁਤ ਸਾਰੇ ਲੋਕਾਂ ਅਤੇ ਮਾਹਿਰਾਂ ਵਲੋਂ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦਾ ਪਾਸਪੋਰਟ ਆਪਣੇ ਗੁਆਂਢੀ ਮੁਲਕਾਂ ਅਤੇ ਦੂਜੇ ਹੋਰ ਦੇਸ਼ਾਂ ਨਾਲੋਂ ਏਨਾ ਮਹਿੰਗਾ ਕਿਉਂ ਹੈ?

An Australian passport.
Australian passports offer a number of security measures. Source: AAP

2 min read

Published

By Ravdeep Singh, Kathleen Farmilo

Source: SBS


Skip to article content

ਡੇਵਿਡ ਬੇਨਿਅਨ, ਜੋ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ ਦੇ ਮੈਨੇਜਮੈਂਟ ਅਤੇ ਸੈਰ-ਸਪਾਟੇ ਵਿਭਾਗ ਦੇ 'ਐਡਜੰਕਟ ਫੈਲੋਓ' ਹਨ, ਅਨੁਸਾਰ ਆਸਟ੍ਰੇਲੀਆ ਦੇ ਨਵੇਂ 'ਆਰ ਸੀਰੀਜ਼' ਪਾਸਪੋਰਟ ਦੀ ਕੀਮਤ ਵਿਚ ਵਾਧਾ ਹੋਣ ਦਾ ਕਾਰਨ ਇਸ ਵਿਚ ਪ੍ਰਦਾਨ ਕੀਤੇ ਗਏ ਵਾਧੂ ਸੁਰੱਖਿਆ ਫੀਚਰਾਂ ਤੋਂ ਇਲਾਵਾ ਸਰਕਾਰ ਵਲੋਂ ਇਸ ਵਿਚੋਂ ਵਧੇਰੇ ਮੁਨਾਫ਼ਾ ਕਮਾਉਣ ਦੇ ਮਨਸ਼ੇ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਦੱਸਿਆ ਕਿ ਦੂਜੇ ਦੇਸ਼ਾਂ, ਜਿਵੇਂ ਕਿ ਅਮਰੀਕਾ, ਯੂਕੇ ਅਤੇ ਕਨੇਡਾ ਦੇ ਪਾਸਪੋਰਟਾਂ ਵਿੱਚ ਵੀ ਆਧੁਨਿਕ ਸੁਰੱਖਿਆ ਵਿਸ਼ੇਸ਼ਤਾਵਾਂ ਹਨ ਪਰ ਉਨ੍ਹਾਂ ਕੀ ਕੀਮਤ ਸਾਡੇ ਨਾਲੋਂ ਕਾਫ਼ੀ ਘੱਟ ਹੈ।

ਕਾਮਿਆਂ ਦੀਆਂ ਵਧੀਆਂ ਹੋਈਆਂ ਤਨਖਾਵਾਂ ਅਤੇ ਪ੍ਰਿੰਟਿੰਗ ਦੇ ਵਧੇ ਖਰਚੇ ਨੂੰ ਵੀ ਇਸ ਲਈ ਜਿੰਮੇਵਾਰ ਦਸਿਆ ਜਾ ਰਿਹਾ ਹੈ।

10-year passport prices
10-year passport prices Credit: SBS News

ਕੈਨੇਡੀਅਨ, ਯੂਨਾਨੀ ਅਤੇ ਮਾਲਟੀਜ਼ ਪਾਸਪੋਰਟ ਵੀ ਆਸਟ੍ਰੇਲੀਅਨ ਪਾਸਪੋਰਟ ਵਾਂਗ ਇਕੋ ਜਿਹੇ ਮੁਲਕਾਂ ਵਿਚ ਵੀਜ਼ਾ ਮੁਕਤ ਯਾਤਰਾ ਦੀ ਆਗਿਆ ਪ੍ਰਦਾਨ ਕਰਦੇ ਹਨ ਪਰ ਉਨ੍ਹਾਂ ਦੇ ਨਾਗਰਿਕ ਆਪਣੇ ਪਾਸਪੋਰਟ ਲਈ ਸਾਡੇ ਨਾਲੋਂ ਘਟ ਕੀਮਤ ਅਦਾ ਕਰਦੇ ਹਨ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੀ ਤੁਲਨਾ ਵਿਚ ਨਿਊਜ਼ੀਲੈਂਡ ਦੇ ਪਾਸਪੋਰਟ ਦੀ ਕੀਮਤ 180 ਆਸਟ੍ਰੇਲੀਅਨ ਡਾਲਰ ਹੈ, ਕੈਨੇਡੀਅਨ ਪਾਸਪੋਰਟ ਦੀ ਕੀਮਤ 172 ਆਸਟ੍ਰੇਲੀਅਨ ਡਾਲਰ, ਮਾਲਟੀਜ਼ ਪਾਸਪੋਰਟ ਦੀ 107 ਤੋਂ 122 ਆਸਟ੍ਰੇਲੀਅਨ ਡਾਲਰ ਅਤੇ ਯੂਨਾਨੀ ਪਾਸਪੋਰਟ ਦੀ ਕੀਮਤ 130 ਆਸਟ੍ਰੇਲੀਅਨ ਡਾਲਰ ਹੈ।

Read the full details in English - via SBS News


Follow SBS Punjabi

Download our apps

Watch on SBS

Punjabi News

Stream now