ਜਾਪਾਨ ਦਾ ਪਾਸਪੋਰਟ, 2023 ਦੇ ਹੈਨਲੇ ਪਾਸਪੋਰਟ ਸੂਚਕਾਂਕ ਵਿੱਚ ਫਿਰ ਤੋਂ ਸਿਖਰ 'ਤੇ ਰਿਹਾ। ਇਸਦੇ ਨਾਗਰਿਕਾਂ ਨੂੰ 193 ਮੁਲਕਾਂ ਵਿੱਚ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਹੈ।
ਇਸ ਸੂਚਕਾਂਕ ਮੁਤਾਬਕ ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ ਪਾਸਪੋਰਟ ਦੁਨੀਆ ਵਿੱਚ ਦੂਜੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹਨ ਅਤੇ ਇਨ੍ਹਾਂ ਤੋਂ ਬਾਅਦ ਜਰਮਨੀ ਅਤੇ ਸਪੇਨ ਦੇ ਪਾਸਪੋਰਟ ਤੀਜੇ ਨੰਬਰ 'ਤੇ ਆਉਂਦੇ ਹਨ।
ਆਸਟ੍ਰੇਲੀਆ ਦਾ ਪਾਸਪੋਰਟ ਅੱਠਵੇਂ ਸਥਾਨ 'ਤੇ ਹੈ ਜਿਸ ਦੇ ਨਾਗਰਿਕ ਬਿਨਾਂ ਵੀਜ਼ਾ ਤੋਂ 185 ਅੰਤਰਰਾਸ਼ਟਰੀ ਮੁਲਕਾਂ ਦੀ ਯਾਤਰਾ ਕਰਨ ਦੇ ਯੋਗ ਹਨ।

Source: Supplied
ਦੁਨੀਆਂ ਵਿੱਚ 42 ਮੁਲਕ ਇਹੋ ਜਿਹੇ ਹਨ ਜਿੱਥੇ ਆਸਟ੍ਰੇਲੀਅਨ ਪਾਸਪੋਰਟ ਧਾਰਕਾਂ ਨੂੰ ਜਾਂ ਤਾਂ ਰਵਾਨਗੀ ਤੋਂ ਪਹਿਲਾਂ ਵੀਜ਼ਾ ਪ੍ਰਾਪਤ ਕਰਨਾ ਪੈਂਦਾ ਹੈ ਜਾਂ ਪਹੁੰਚਣ 'ਤੇ ਵੀਜ਼ਾ ਲਈ ਸਰਕਾਰ ਤੋਂ ਪੂਰਵ-ਪ੍ਰਵਾਨਗੀ ਲੈਣੀ ਪੈਂਦੀ ਹੈ। ਇਨ੍ਹਾਂ ਮੁਲਕਾਂ ਦੀ ਸੂਚੀ ਵਿੱਚ ਭਾਰਤ ਵੀ ਸ਼ਾਮਲ ਹੈ।
ਇਨ੍ਹਾਂ ਮੁਲਕਾਂ ਵਿੱਚ ਅਫ਼ਰੀਕਨ ਮੁਲਕਾਂ ਦਾ ਇੱਕ ਵੱਡਾ ਹਿਸਾ ਹੈ ਜਿਨ੍ਹਾਂ ਵਿੱਚ ਘਾਨਾ, ਕੀਨੀਆ, ਅਤੇ ਦੱਖਣੀ ਸੂਡਾਨ ਆਉਂਦੇ ਹਨ। ਇਸ ਤੋਂ ਇਲਾਵਾ ਹੋਰ ਪ੍ਰਮੁੱਖ ਮੁਲਕਾਂ ਵਿੱਚ ਚੀਨ, ਵੇਅਤਨਾਮ, ਅਫ਼ਗਾਨਿਸਤਾਨ, ਉੱਤਰੀ ਕੋਰੀਆ, ਅਜ਼ਰਬਾਈਜਾਨ, ਰੂਸ, ਤੁਰਕੀ, ਚਿਲੀ ਅਤੇ ਸੀਰੀਆ ਸ਼ਾਮਲ ਹਨ ਜਿਥੇ ਆਸਟ੍ਰੇਲੀਅਨ ਵੀਜ਼ੇ ਤੋਂ ਬਗੈਰ ਯਾਤਰਾ ਨਹੀਂ ਕਰ ਸਕਦੇ।
Share
