2023 ਵਿੱਚ ਭਾਰਤ ਦੀ ਆਬਾਦੀ ਚੀਨ ਨੂੰ ਪਾਰ ਕਰ ਜਾਣ ਦੀ ਉਮੀਦ ਹੈ ਜਿਸ ਨਾਲ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਭਾਰਤ ਦੀ ਆਬਾਦੀ ਇਸ ਸਮੇਂ 1.39 ਬਿਲੀਅਨ ਹੈ ਜਦ ਕਿ ਚੀਨ ਦੀ ਅਬਾਦੀ 1.41 ਬਿਲੀਅਨ ਹੈ।
ਇਸ ਤੋਂ ਇਲਾਵਾ 18ਵਾਂ ਜੀ-20 ਸੰਮੇਲਨ 9-10 ਸਤੰਬਰ 2023 ਨੂੰ ਨਵੀਂ ਦਿੱਲੀ ਵਿੱਚ ਹੋਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਵੀ ਇਸ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ।
6 ਮਈ ਨੂੰ ਬ੍ਰਿਟੇਨ ਦੇ ਰਾਜੇ ਚਾਰਲਸ ਦੀ ਤਾਜਪੋਸ਼ੀ ਹੋਵੇਗੀ। ਇਹ ਸਮਾਗਮ ਲੰਡਨ ਦੇ ਵੈਸਟਮਿੰਸਟਰ ਐਬੀ ਵਿਖੇ ਹੋਵੇਗਾ।
ਥਾਈਲੈਂਡ ਵਿੱਚ ਲਗਭਗ ਤਿੰਨ ਸਾਲਾਂ ਦੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਮਈ ਵਿੱਚ ਆਮ ਚੋਣਾਂ ਹੋਣ ਜਾ ਰਹੀਆਂ ਹਨ। ਵਿਰੋਧ ਦੀ ਸ਼ੁਰੂਆਤ 2020 ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓ-ਚਾ ਦੀ ਸਰਕਾਰ ਦੇ ਵਿਰੋਧ ਅਤੇ ਰਾਜਸ਼ਾਹੀ ਵਿੱਚ ਸੁਧਾਰ ਨੂੰ ਲੈ ਕੇ ਪ੍ਰਦਰਸ਼ਨਾਂ ਨਾਲ ਹੋਈ ਸੀ।
ਯੂਕਰੇਨ ਵਿੱਚ ਵੀ 29 ਅਕਤੂਬਰ ਨੂੰ ਦੇਸ਼ ਦੀ ਇਕੋ ਵਿਧਾਨਕ ਚੈਂਬਰ ਵਾਲ਼ੀ ਸੰਸਦ 'ਵੇਰਖੋਵਨਾ ਰਾਡਾ' ਲਈ ਚੋਣਾਂ ਹੋਣਗੀਆਂ।
ਇਸ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ 30 ਨਵੰਬਰ ਤੋਂ 12 ਦਸੰਬਰ ਦਰਮਿਆਨ ਸੰਯੁਕਤ ਰਾਸ਼ਟਰ ਦੇ ਜਲਵਾਯੂ ਪਰਿਵਰਤਨ ਸੰਮੇਲਨ ਦੇ 28ਵੇਂ ਸੰਸਕਰਨ ਦੀ ਮੇਜ਼ਬਾਨੀ ਕਰੇਗਾ।
ਇਸ ਸਮਾਰੋਹ ਵਿੱਚ ਕੋਲਾ ਉਤਪਾਦਨ, ਜਿਸ ਵਿੱਚ ਆਸਟ੍ਰੇਲੀਆ ਦੁਨਿਆਂ ਦਾ ਚੌਥਾ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਦੇਸ਼ ਹੈ, ਤੋਂ ਗੁਰੇਜ਼ ਬਾਰੇ ਅਹਿਮ ਚਰਚਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
Share
