1 ਜੁਲਾਈ 2023 ਤੋਂ ਜਿਹੜੇ ਨਿਊਜ਼ੀਲੈਂਡ ਦੇ ਨਾਗਰਿਕ ਆਸਟ੍ਰੇਲੀਆ ਵਿੱਚ ਚਾਰ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ ਉਹ ਆਸਟ੍ਰੇਲੀਆ ਦੀ ਨਾਗਰਿਕਤਾ ਲਈ ਸਿਧੀ ਅਰਜ਼ੀ ਦੇਣ ਦੇ ਯੋਗ ਹੋਣਗੇ। ਉਨ੍ਹਾਂ ਨੂੰ ਸਥਾਈ ਨਿਵਾਸ ਲੈਣ ਦੀ ਲੋੜ ਨਹੀਂ ਪਵੇਗੀ।
ਇੱਕ ਨਵਾਂ ਵੀਜ਼ਾ ਪੇਸ਼ ਕੀਤਾ ਜਾਵੇਗਾ ਜਿਸ ਅਧੀਨ ਪ੍ਰਸ਼ਾਂਤ ਦੇਸ਼ਾਂ ਅਤੇ ਤਿਮੋਰ ਲੇਸਟੇ ਦੇ ਯੋਗ ਪ੍ਰਵਾਸੀਆਂ ਲਈ 3,000 ਸਥਾਨ ਰਾਖਵੇਂ ਰੱਖੇ ਜਾਣਗੇ।
1 ਜੁਲਾਈ ਤੋਂ ਵਿਦਿਆਰਥੀ ਵੀਜ਼ਾ 'ਤੇ ਕੰਮ ਦੀਆਂ ਪਾਬੰਦੀਆਂ ਨੂੰ ਦੁਬਾਰਾ ਬਹਾਲ ਕੀਤਾ ਜਾਵੇਗਾ ਜਿਸ ਅਧੀਨ ਹਰ ਪੰਦਰੀ ਦਿਨੀ ਕੇਵਲ 48 ਘੰਟੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਵਰਕਿੰਗ ਹੋਲੀਡੇ ਮੇਕਰਸ ਵੀਜ਼ਾ ਤੇ ਇੱਕ ਹੀ ਮਾਲਕ ਜਾਂ ਸੰਸਥਾ ਲਈ ਛੇ ਮਹੀਨਿਆਂ ਤੋਂ ਵੱਧ ਸਮੇਂ ਕੰਮ ਕਰਨ ਲਈ ਇਜਾਜ਼ਤ ਲੈਣ ਦੀ ਲੋੜ ਪਵੇਗੀ।
1 ਜੁਲਾਈ ਤੋਂ ਬਿਨੈਕਾਰ ਨੂੰ ਰੁਜ਼ਗਾਰਦਾਤਾ ਤੋਂ 'ਸਪਾਂਸਰਸ਼ਿਪ' ਪ੍ਰਾਪਤ ਕਰਨ ਲਈ ਲੋੜੀਂਦੀ ਘੱਟੋ-ਘੱਟ ਤਨਖਾਹ ਨੂੰ ਵਧਾ ਦਿਤਾ ਜਾਵੇਗਾ। ਇਸ ਨੀਤੀ ਬਦਲਾਵ ਅਧੀਨ 'ਟੈਂਪਰੇਰੀ ਸਕਿਲਡ ਮਾਈਗ੍ਰੇਸ਼ਨ ਇਨਕਮ ਥ੍ਰੈਸ਼ਹੋਲਡ' ਨੂੰ 53,000 ਡਾਲਰ ਤੋਂ ਵਧਾ ਕੇ 70,000 ਡਾਲਰ ਤਕ ਲਿਜਾਇਆ ਜਾਵੇਗਾ।
ਸਰਕਾਰ ਨੇ ਸਾਰੇ ਹੁਨਰਮੰਦ ਅਸਥਾਈ ਕਾਮਿਆਂ ਨੂੰ ਸਾਲ ਦੇ ਅੰਤ ਤੱਕ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਰਾਹ ਪ੍ਰਦਾਨ ਕਰਨ ਦਾ ਵੀ ਵਾਧਾ ਕੀਤਾ ਹੈ।

