SKIP TO MAIN CONTENT

ਆਸਟ੍ਰੇਲੀਆ ਵਿੱਚ ਕੜਾਕੇ ਦੀ ਠੰਡ ਜਾਰੀ, ਇਸ ਸ਼ੀਤ ਲਹਿਰ ਤੋਂ ਕਦੋਂ ਮਿਲੇਗੀ ਰਾਹਤ?

ਇਸ ਵਾਰ ਆਮ ਨਾਲੋਂ ਜ਼ਿਆਦਾ ਠੰਡ ਪੈਣ ਨਾਲ ਆਸਟ੍ਰੇਲੀਆ ਦਾ ਪੂਰਬੀ ਤੱਟ, ਰਿਕਾਰਡ ਤੋੜ ਸ਼ੀਤ ਲਹਿਰ ਦੀ ਲਪੇਟ ਵਿੱਚ ਹੈ। ਕੈਨਬਰਾ ਅਤੇ ਸਿਡਨੀ ਦੇ ਕੁੱਝ ਹਿੱਸਿਆਂ ਵਿੱਚ ਇਸ ਸਾਲ ਜੂਨ ਮਹੀਨੇ ਵਿੱਚ ਘੱਟ ਤਾਪਮਾਨ ਦੇ ਕਈ ਰਿਕਾਰਡ ਟੁੱਟੇ ਹਨ।

Frost covered grass outside Australia's Federal Parliament House building
Frost has hit Canberra during a record-breaking cold snap. Source: AAP / Mick Tsikas

1 min read

Published

Updated

By Ravdeep Singh

Source: SBS


Skip to article content

'ਵੈਦਰਜ਼ੋਨ' ਸੰਸਥਾ ਦੇ ਮੌਸਮ ਵਿਗਿਆਨੀ ਬੇਨ ਡੋਮੇਨਸੀਨੋ ਦੇ ਅਨੁਸਾਰ ਕੈਨਬਰਾ ਵਿੱਚ ਮਾਈਨਸ 7.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜੋ ਕਿ 2018 ਤੋਂ ਬਾਅਦ ਸਭ ਤੋਂ ਘੱਟ ਤਾਪਮਾਨ ਸੀ ਅਤੇ ਜੂਨ ਮਹੀਨੇ ਵਿਚ ਇਨ੍ਹਾਂ ਤਾਪਮਾਨ 1986 ਤੋਂ ਬਾਅਦ ਇਸ ਵਾਰ ਦਰਜ ਕੀਤਾ ਗਿਆ ਹੈ।

ਨਿਊ ਸਾਊਥ ਵੇਲਜ਼ ਵਿੱਚ ਵੀ ਜੂਨ ਮਹੀਨੇ ਵਿੱਚ ਕਈ ਤਾਪਮਾਨ ਦੇ ਰਿਕਾਰਡ ਟੁੱਟੇ। ਬਾਥਰਸਟ ਦੇ ਇਲਾਕੇ ਵਿਚ ਮਾਈਨਸ 7.5 ਡਿਗਰੀ ਸੈਲਸੀਅਸ ਅਤੇ ਸਕੋਨ ਇਲਾਕੇ ਵਿਚ ਘੱਟੋ ਘੱਟ ਤਾਪਮਾਨ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਸਿਡਨੀ ਦੇ ਦੱਖਣ-ਪੱਛਮ ਵਿੱਚ ਕੈਂਪਬੈਲਟਾਊਨ ਇਲਾਕੇ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਠੰਡਾ ਦਿਨ ਸੀ। ਇਸ ਤੋਂ ਇਲਾਵਾ ਹੋਬਾਰਟ ਵਿੱਚ 1.9 ਡਿਗਰੀ ਸੈਲਸੀਅਸ, ਮੈਲਬੌਰਨ ਵਿੱਚ 4.2 ਡਿਗਰੀ ਸੈਲਸੀਅਸ ਅਤੇ ਬ੍ਰਿਸਬੇਨ ਵਿੱਚ 7.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪਰ ਮੌਸਮ ਵਿਗਿਆਨ ਬਿਊਰੋ ਦੇ ਸੀਨੀਅਰ ਮੌਸਮ ਵਿਗਿਆਨੀ ਮਰੀਅਮ ਬ੍ਰੈਡਬਰੀ ਨੇ ਕਿਹਾ ਕਿ ਇਸ ਸਾਲ ਬਾਕੀ ਸਰਦੀਆਂ ਵਿਚ ਔਸਤ ਤੋਂ ਘਟ ਠੰਡ ਪੈਣ ਦੀ ਉਮੀਦ ਹੈ।


Follow SBS Punjabi

Download our apps

Watch on SBS

Punjabi News

Stream now