SKIP TO MAIN CONTENT

ਆਸਟ੍ਰੇਲੀਆ ਵਿੱਚ 80 ਪ੍ਰਤੀਸ਼ਤ ਘਰ ਇਸ ਸਮੱਸਿਆ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ

ਇੱਕ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਸਰਦੀਆਂ ਵਿੱਚ ਤਿੰਨ-ਚੌਥਾਈ ਆਸਟ੍ਰੇਲੀਅਨ ਘਰਾਂ ਵਿਚਲਾ ਤਾਪਮਾਨ ਵਿਸ਼ਵ ਸਿਹਤ ਸੰਗਠਨ ਦੁਆਰਾ ਪ੍ਰਮਾਣਿਕ ਔਸਤ ਤਾਪਮਾਨ ਤੋਂ ਘੱਟ ਸੀ ਜਿਸ ਕਾਰਨ ਹੋਰ ਸਮਸਿਆਵਾਂ ਤੋਂ ਇਲਾਵਾ ਲੋਕਾਂ ਦੀ ਮਾਨਸਿਕ ਸਹਿਤ ਉੱਤੇ ਵੀ ਮਾੜਾ ਅਸਰ ਪੈ ਰਿਹਾ ਹੈ।

It’s not just older houses that are cold. Our building standards don’t ensure Australian homes will be warm
It’s not just older houses that are cold. Our building standards don’t ensure Australian homes will be warm. Source: Getty / Robert Cianflone

1 min read

Published

Updated

By Ravdeep Singh

Source: SBS


Skip to article content

ਇਕ ਨਵੀਂ ਖੋਜ ਵਿੱਚ ਪਾਇਆ ਗਿਆ ਹੈ ਕਿ ਲਗਭਗ 80 ਪ੍ਰਤੀਸ਼ਤ ਆਸਟ੍ਰੇਲੀਅਨ ਘਰ ਵਿਸ਼ਵ ਸਿਹਤ ਸੰਗਠਨ ਦੁਆਰਾ ਸੁਝਾਏ ਘੱਟੋ-ਘੱਟ ਮਾਪਦੰਡਾਂ ਨਾਲੋਂ ਘਟ ਗਰਮ ਹਨ।

ਭਾਵੇਂ ਯੂਰਪ ਅਤੇ ਉੱਤਰੀ ਅਮਰੀਕਾ ਵਾਂਗ ਆਸਟ੍ਰੇਲੀਆ ਵਿਚ ਹੱਡ-ਚੀਰਵੀਂ ਠੰਡ ਨਹੀਂ ਪੈਂਦੀ ਪਰ ਅੰਕੜੇ ਦਰਸਾਉਂਦੇ ਹਨ ਕਿ ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਮੌਤ ਦਰ 20 ਪ੍ਰਤੀਸ਼ਤ ਵੱਧ ਹੈ।

ਘਰਾਂ ਲਈ ਵਿਸ਼ਵ ਸਿਹਤ ਸੰਗਠਨ ਦੁਆਰਾ ਪ੍ਰਮਾਣਿਕ ਸਰਦੀਆਂ ਦਾ ਔਸਤ ਤਾਪਮਾਨ 18 ਡਿਗਰੀ ਹੈ ਪਰ ਇਸ ਰਿਪੋਰਟ ਵਿਚ ਪਾਇਆ ਗਿਆ ਕਿ ਆਸਟ੍ਰੇਲੀਆ ਵਿਚ ਤਿੰਨ-ਚੌਥਾਈ ਤੋਂ ਵੱਧ ਘਰਾਂ ਵਿਚ ਤਾਪਮਾਨ ਇਸ ਤੋਂ ਘਟ ਸੀ।

ਇਸ ਠੰਡ ਭਰੇ ਮਹੌਲ ਕਾਰਨ ਬਿਰਧ, ਅਪਾਹਜ ਅਤੇ ਕਿਰਾਏ 'ਤੇ ਰਹਿ ਰਹੇ ਲੋਕਾਂ ਵਾਸਤੇ ਸਭ ਤੋਂ ਵੱਧ ਔਖਿਆਈ ਹੁੰਦੀ ਹੈ। ਇਸ ਕਾਰਨ ਘਰਾਂ ਵਿਚ ਉੱਲੀ ਲੱਗਣ ਦੀ ਸਮਸਿਆ ਤੋਂ ਇਲਾਵਾ ਇਨ੍ਹਾਂ ਘਰਾਂ ਵਿਚ ਰਹਿੰਦੇ ਲੋਕਾਂ ਦੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੋ ਰਹੀ ਹੈ।


Follow SBS Punjabi

Download our apps

Watch on SBS

Punjabi News

Stream now