ਆਸਟ੍ਰੇਲੀਆ ਪ੍ਰਵਾਸ ਲਈ ਆਪਣੇ ਮਾਨਵਤਾਵਾਦੀ ਪ੍ਰੋਗਰਾਮ ਅਧੀਨ ਲਏ ਜਾਣ ਵਾਲ਼ੇ ਲੋਕਾਂ ਦੀ ਗਿਣਤੀ ਨੂੰ ਵਧਾਉਣ ਲਈ ਪੂਰੀ ਤਿਆਰੀ ਵਿਚ ਹੈ। ਇਸ ਪ੍ਰੋਗਰਾਮ ਦੇ ਤਹਿਤ ਪੁਨਰਵਾਸ ਦੀ ਗਿਣਤੀ ਹਰ ਸਾਲ 17,875 ਤੋਂ ਵੱਧ ਕੇ 20,000 ਹੋ ਜਾਵੇਗੀ।
ਮੌਜੂਦਾ ਪ੍ਰੋਗਰਾਮ ਅਧੀਨ 17,875 ਮਾਨਵਤਾਵਾਦੀ ਸਥਾਨਾਂ ਵਿੱਚੋਂ 13,570 ਸਥਾਨਾ ਨੂੰ ਕੇਂਦਰੀ ਪ੍ਰੋਗਰਾਮ ਲਈ ਨਿਰਧਾਰਿਤ ਕੀਤਾ ਗਿਆ ਸੀ, ਜਦਕਿ ਸੰਯੁਕਤ ਰਾਜ ਦੀਆਂ ਫੌਜਾਂ ਦੇ ਦੇਸ਼ ਛੱਡਣ ਤੋਂ ਬਾਅਦ ਅਤੇ ਤਾਲਿਬਾਨ ਦੁਆਰਾ ਦੇਸ਼ 'ਤੇ ਕਬਜ਼ਾ ਕਰਨ ਨੂੰ ਧਿਆਨ ਵਿਚ ਰੱਖਦਿਆਂ ਅਫਗਾਨਿਸਤਾਨ ਦੇ ਲੋਕਾਂ ਲਈ 4,125 ਸਥਾਨ ਰਾਖਵੇਂ ਰੱਖੇ ਗਏ ਸਨ।
ਵਿਰੋਧੀ ਧਿਰ ਦੇ ਇਮੀਗ੍ਰੇਸ਼ਨ ਦੇ ਬੁਲਾਰੇ ਡੈਨ ਤੇਹਾਨ ਨੇ ਇਸ ਪ੍ਰੋਗਰਾਮ ਤੇ ਸਵਾਲ ਕਰਦਿਆਂ ਪੁੱਛਿਆ ਕਿ ਕੀ ਲੇਬਰ ਪਾਰਟੀ ਨੇ ਇਹ ਸੋਚਿਆ ਹੈ ਕਿ ਇਹ ਅਤਿਰਿਕਤ ਲੋਕ ਕਿੱਥੇ ਰਹਿਣਗੇ?
ਉਨ੍ਹਾਂ ਕਿਹਾ ਜਦਕਿ ਮੌਜੂਦਾ ਹਲਾਤਾਂ ਵਿਚ ਇਸ ਮੁਲਕ ਵਿਚ ਰਿਹਾਇਸ਼, ਕਿਰਾਏ, ਭੀੜ-ਭੜੱਕੇ ਅਤੇ ਵਾਤਾਵਰਣ 'ਤੇ ਪੈਣ ਦੇ ਪ੍ਰਭਾਵ ਨਾਲ ਨਜਿੱਠਣ ਦੀ ਗੰਭੀਰ ਸਮਸਿਆ ਬਣੀ ਹੋਈ ਹੈ ਜਿਸ ਬਾਰੇ ਸਰਕਾਰ ਅਣਜਾਣ ਬਣੀ ਹੋਈ ਹੈ ਤਾਂ ਪ੍ਰਵਾਸ ਨੀਤੀਆਂ ਦੇ ਤਹਿਤ 1.5 ਮਿਲੀਅਨ ਵਾਧੂ ਲੋਕਾਂ ਨੂੰ ਆਸਟ੍ਰੇਲੀਆ ਲਿਆਉਣ ਦੀ ਕਿ ਤੁੱਕ ਬਣਦੀ ਹੈ।

