SKIP TO MAIN CONTENT

ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਵਿੱਚ ਹੋ ਸਕਦਾ ਹੈ ਹੋਰ ਜ਼ਿਆਦਾ ਵਾਧਾ

ਅਰਥਸ਼ਾਸਤਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਬੇਰੁਜ਼ਗਾਰੀ ਦੀ ਦਰ ਪਹਿਲਾਂ ਨਾਲੋਂ ਵੱਧ ਸਕਦੀ ਹੈ ਕਿਉਂਕਿ ਵਿਆਜ ਅਤੇ ਮਹਿੰਗਾਈ ਦਰ 'ਚ ਵਾਧੇ ਦਾ ਪੂਰਾ ਪ੍ਰਭਾਵ ਅਜੇ ਅੰਕੜਿਆਂ ਵਿੱਚ ਵੇਖਣ ਨੂੰ ਨਹੀਂ ਮਿਲ ਰਿਹਾ।

People walking through city streets
Almost 5.9 million Australian workers will have access to gender pay gap information. Source: AAP / Bianca De Marchi

1 min read

Published

By Ravdeep Singh

Source: SBS


Skip to article content

ਜੂਨ ਵਿਚ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ ਭਾਵੇਂ ਇਸ ਅਰਸੇ ਵਿੱਚ 32,600 ਨੌਕਰੀਆਂ ਦਾ ਵਾਧਾ ਹੋਇਆ ਅਤੇ ਬੇਰੋਜ਼ਗਾਰੀ ਦਰ 3.5 ਪ੍ਰਤੀਸ਼ਤ 'ਤੇ ਕਾਇਮ ਰਹੀ ਪਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਰ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲ ਸਕਦਾ ਹੈ।

ਮਾਹਿਰਾਂ ਮੁਤਾਬਕ ਆਉਣ ਵਾਲੇ ਮਹੀਨਿਆਂ ਵਿੱਚ ਬੇਰੋਜ਼ਗਾਰੀ ਦਰ ਦੇ ਵਧਣ ਦੀ ਸੰਭਾਵਨਾ ਇਸ ਲਈ ਹੈ ਕਿਉਂਕਿ ਉੱਚ ਵਿਆਜ ਦਰਾਂ ਕਾਰਨ ਮੰਗ ਵਿਚ ਵੱਡੀ ਘਾਟ ਨਜ਼ਰ ਆ ਰਹੀ ਹੈ ਜਿਸ ਕਾਰਨ ਭਵਿੱਖ ਵਿੱਚ ਕਾਰੋਬਾਰੀਆਂ ਨੂੰ ਕਾਮਿਆਂ ਦੀ ਘੱਟ ਲੋੜ ਪਵੇਗੀ।

ਕਈ ਅਗਾਂਹਵਧੂ ਸੰਕੇਤਕ ਨੌਕਰੀਆਂ ਦੇ ਕਮਜ਼ੋਰ ਭਵਿੱਖ ਵੱਲ ਇਸ਼ਾਰਾ ਕਰ ਰਹੇ ਹਨ। ਦੂਜੀ ਤਿਮਾਹੀ ਵਿੱਚ ਖਾਲੀ ਅਸਾਮੀਆਂ ਵਿੱਚ ਆਪਣੇ ਸਿਖਰ ਤੋਂ 10 ਪ੍ਰਤੀਸ਼ਤ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ।

ਰਿਜ਼ਰਵ ਬੈਂਕ ਲੇਬਰ ਫੋਰਸ ਦੇ ਅੰਕੜਿਆਂ ਦਾ ਬਹੁਤ ਬਰੀਕੀ ਨਾਲ ਵਿਸ਼ਲੇਸ਼ਣ ਕਰਦਾ ਹੈ ਕਿਉਂਕਿ ਉਹ ਵੇਖਣਾ ਚਾਹੁੰਦਾ ਹੈ ਕਿ ਵੱਧੀਆਂ ਦਰਾਂ ਮਹਿੰਗਾਈ ਦਰ ਨੂੰ ਘਟਾਉਣ ਅਤੇ ਆਰਥਿਕ ਗਤੀਵਿਧੀਆਂ ਨੂੰ ਹੌਲੀ ਕਰਨ ਵਿਚ ਕਾਮਯਾਬ ਹੋ ਰਹੀਆਂ ਹਨ ਜਾਂ ਨਹੀਂ।


Follow SBS Punjabi

Download our apps

Watch on SBS

Punjabi News

Stream now