SKIP TO MAIN CONTENT

ਕੀ ਵਿਆਜ ਦਰਾਂ ਦੇ ਵਾਧੇ 'ਤੇ ਵਿਰਾਮ ਲਾਉਣ ਨਾਲ ਆਰਥਿਕਤਾ ਵਿੱਚ ਕੋਈ ਸੁਧਾਰ ਹੋਇਆ ਹੈ?

Australia Economy
Workers walk past the Reserve Bank of Australia building in Sydney Source: AP / Rick Rycroft/AP

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ 19 ਬਿਲੀਅਨ ਡਾਲਰ ਦੇ ਬਜਟ ਸਰਪਲੱਸ ਦੇ ਬਾਵਜੂਦ, ਵੱਧ ਰਹੀ ਜੀਵਨ ਲਾਗਤ ਲਈ ਨਵੇਂ ਉਪਾਅ ਪੇਸ਼ ਨਹੀਂ ਕਰੇਗੀ। ਇਸ ਦੌਰਾਨ, ਵਿਆਜ ਦਰਾਂ ਨੂੰ ਰੋਕਣ ਦੇ ਫੈਸਲੇ ਨਾਲ ਸੰਘਰਸ਼ ਕਰ ਰਹੇ ਪਰਿਵਾਰਾਂ ਨੂੰ ਬਹੁਤੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ, ਕਿਉਂਕਿ ਨਕਦ ਦਰ 11 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਬਣੀ ਹੋਈ ਹੈ।

Published

By Lucy Murray, Ciara Hain

Presented by Paras Nagpal

Source: SBS

Skip to podcast episode content

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ 19 ਬਿਲੀਅਨ ਡਾਲਰ ਦੇ ਬਜਟ ਸਰਪਲੱਸ ਦੇ ਬਾਵਜੂਦ, ਵੱਧ ਰਹੀ ਜੀਵਨ ਲਾਗਤ ਲਈ ਨਵੇਂ ਉਪਾਅ ਪੇਸ਼ ਨਹੀਂ ਕਰੇਗੀ। ਇਸ ਦੌਰਾਨ, ਵਿਆਜ ਦਰਾਂ ਨੂੰ ਰੋਕਣ ਦੇ ਫੈਸਲੇ ਨਾਲ ਸੰਘਰਸ਼ ਕਰ ਰਹੇ ਪਰਿਵਾਰਾਂ ਨੂੰ ਬਹੁਤੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ, ਕਿਉਂਕਿ ਨਕਦ ਦਰ 11 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਬਣੀ ਹੋਈ ਹੈ।

14 ਮਹੀਨਿਆਂ ਵਿੱਚ ਦੂਜੀ ਵਾਰ ਵਿਆਜ ਦਰਾਂ ਸਥਿਰ ਰੱਖੀਆਂ ਗਈਆਂ ਹਨ, ਜਿਸ ਨਾਲ ਨਕਦੀ ਦੀ ਤੰਗੀ ਵਾਲੇ ਘਰਾਂ ਦੇ ਮਾਲਕਾਂ ਨੂੰ ਅਸਥਾਈ ਰਾਹਤ ਮਿਲੀ ਹੈ।

ਵਿਆਜ ਦਰਾਂ 4.1 ਫ਼ੀ ਸਦੀ 'ਤੇ ਕਾਇਮ ਹਨ, ਪਰ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਰਾਹਤ ਅਸਥਾਈ ਹੈ।

ਹਾਲਾਂਕਿ ਦਰਾਂ ਵਿੱਚ ਵਾਧਾ ਕੁਝ ਲੋਕਾਂ ਨੂੰ ਪ੍ਰਾਪਰਟੀ ਮਾਰਕੀਟ ਵਿੱਚ ਦਾਖਲ ਹੋਣ ਤੋਂ ਰੋਕ ਰਿਹਾ ਹੈ, ਨਾਲ ਹੀ ਕਈਆਂ ਨੇ ਇੱਕ ਹੋਰ ਵਾਧੇ ਦਾ ਸਵਾਗਤ ਕੀਤਾ ਹੈ।

ਮੁਦਰਾਸਫੀਤੀ ਲਗਭਗ 5.6 ਪ੍ਰਤੀਸ਼ਤ ਹੈ, ਜੋ ਕਿ ਪਿਛਲੇ ਸਾਲ ਨਾਲੋਂ ਘੱਟ ਹੈ - ਪਰ ਅਜੇ ਵੀ 2 ਤੋਂ 3 ਪ੍ਰਤੀਸ਼ਤ ਦੇ ਮਿੱਥੇ ਟੀਚੇ ਨਾਲੋਂ ਤੋਂ ਉੱਪਰ ਹੈ।

ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਵਿਆਜ ਦਰਾਂ ਵਿੱਚ ਹੋਰ ਵਾਧੇ ਤੇ ਰੋਕ ਰਿਜ਼ਰਵ ਬੈਂਕ ਨੂੰ ਇਹ ਦੇਖਣ ਲਈ ਸਮਾਂ ਦਿੰਦੀ ਹੈ ਕਿ ਕੀ ਉਸਦੀ ਮੁਦਰਾ ਨੀਤੀ ਕੰਮ ਕਰ ਰਹੀ ਹੈ ਜਾਂ ਨਹੀਂ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now