ਹੁਸ਼ਿਆਰਪੁਰ ਤੋਂ ਨਿਊਜ਼ੀਲੈਂਡ ਪਹੁੰਚੇ ਹਰਜੋਤ ਸਿੰਘ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਮੁੱਢਲੇ ਪੰਜਾਬੀ ਪ੍ਰਵਾਸੀਆਂ ਦੇ ਇਤਿਹਾਸ ਦੀ ਖੋਜ ਕਰਨਗੇ। ਅੱਠ ਸਾਲ ਪਹਿਲਾਂ ਸ਼ੁਰੂ ਹੋਏ ‘ਪੰਜਾਬ ਟੂ ਅਤਰੋਹਾ’ ਡਾਕੂਮੈਂਟਰੀ ਪ੍ਰੋਜੈਕਟ ਰਾਹੀਂ ਉਹ ਨਿਊਜ਼ੀਲੈਂਡ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਵਸੇ ਪਹਿਲੇ ਪੰਜਾਬੀਆਂ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆ ਰਹੇ ਹਨ।
ਹਰਜੋਤ ਸਿੰਘ ਨਿਊਜ਼ੀਲੈਂਡ ਦੇ ਮੁੱਢਲੇ ਪ੍ਰਵਾਸੀਆਂ ਦੀ ਉਸ ਸਮੇਂ ਦੀ ਆਮਦ, ਇੱਥੇ ਬਿਤਾਏ ਜੀਵਨ, ਚੁਣੌਤੀਆਂ ਅਤੇ ਸਫਲਤਾਵਾਂ ਨੂੰ ਡਾਕੂਮੈਂਟਰੀ ਰੂਪ ਵਿੱਚ ਇਕੱਠਾ ਕਰਨ ਦਾ ਟੀਚਾ ਰੱਖਦੇ ਹਨ।
ਆਪਣੀ ਖੋਜ ਦੌਰਾਨ ਹਰਜੋਤ ਸਿੰਘ ਲਈ ਸਭ ਤੋਂ ਭਾਵੁਕ ਪਲ 1907 ਦੀ ਇੱਕ ਪੰਜਾਬੀ ਦੀ ਕਬਰ ਲੱਭਣਾ ਸੀ। ਇਹ ਨੌਜਵਾਨ 1899 ਵਿੱਚ ਨਿਊਜ਼ੀਲੈਂਡ ਪਹੁੰਚਿਆ ਸੀ ਅਤੇ ਲਗਭਗ 28 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ ਸੀ।
ਉਸ ਸਮੇਂ ਅੰਤਿਮ ਸੰਸਕਾਰ ਲਈ ਕੋਈ ਵਿਸ਼ੇਸ਼ ਅਧਿਕਾਰ ਜਾਂ ਪ੍ਰਬੰਧ ਨਾ ਹੋਣ ਕਾਰਨ ਉਸ ਨੂੰ ਆਮ ਨਿਊਜ਼ੀਲੈਂਡ ਵਾਸੀਆਂ ਵਾਂਗ ਦਫਨਾਇਆ ਗਿਆ ਸੀ।
ਉਨ੍ਹਾਂ ਦੀ ਖੋਜ ਅਨੁਸਾਰ ਨਿਊਜ਼ੀਲੈਂਡ ਪਹੁੰਚੇ ਮੁੱਢਲੇ ਪੰਜਾਬੀ ਪ੍ਰਵਾਸੀਆਂ ਨੂੰ ਵੀ ਕੈਨੇਡਾ, ਅਮਰੀਕਾ ਅਤੇ ਯੂਕੇ ਵਾਂਗ ਨਸਲੀ ਭੇਦਭਾਵ ਅਤੇ ਕਈ ਸਮਾਜਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਹਰਜੋਤ ਨੇ ਆਪਣੀ ਖੋਜ ਵਿੱਚ ਪ੍ਰੋ. ਡਬਲਿਊ. ਐਚ. ਮੈਕਲਿਓਡ ਦੇ ਯੋਗਦਾਨ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ।
ਹਰਜੋਤ ਸਿੰਘ ਦੀ ਇਸ ਇਤਿਹਾਸਕ ਖੋਜ ਬਾਰੇ ਹੋਰ ਜਾਣਨ ਲਈ ਸੁਣੋ ਇਹ ਪੌਡਕਾਸਟ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





