SKIP TO MAIN CONTENT

ਨਵੇਂ ਅੰਕੜਿਆਂ ਮੁਤਾਬਕ ਆਸਟ੍ਰੇਲੀਆ ਵਿੱਚ ਔਰਤਾਂ ਤੇ ਮਰਦਾਂ ਦੀ ਤਨਖਾਹ 'ਚ 23% ਪ੍ਰਤੀਸ਼ਤ ਦਾ ਵੱਡਾ ਅੰਤਰ

'ਵਰਕਪਲੇਸ ਲਿੰਗ ਸਮਾਨਤਾ ਏਜੰਸੀ' ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਔਰਤਾਂ ਅਤੇ ਮਰਦਾਂ ਦੀ ਤਨਖਾਹ ਵਿੱਚ 22.8 ਪ੍ਰਤੀਸ਼ਤ ਦਾ ਅੰਤਰ ਹੈ।

For the first time, the gap in the 2021/22 financial year was the same as the year before, with women paid $0.77 for every $1 earned by men.
For the first time, the gap in the 2021/22 financial year was the same as the year before, with women paid $0.77 for every $1 earned by men. Source: AAP / Flavio Brancaleone

1 min read

Published

By Ravdeep Singh

Source: SBS


Skip to article content

'ਵਰਕਪਲੇਸ ਲਿੰਗ ਸਮਾਨਤਾ ਏਜੰਸੀ' ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਆਸਟ੍ਰੇਲੀਆ ਵਿੱਚ ਔਰਤਾਂ ਆਪਣੇ ਪੁਰਸ਼ ਸਹਿਕਰਮੀਆਂ ਨਾਲੋਂ ਲਗਭਗ 26,000 ਡਾਲਰ ਘੱਟ ਕਮਾ ਰਹੀਆਂ ਹਨ।

ਏਜੰਸੀ ਵਲੋਂ ਇਕੱਤਰ ਕੀਤੇ ਗਏ ਅੰਕੜਿਆਂ ਤੋਂ ਇਹ ਵੀ ਜਾਣਕਾਰੀ ਮਿਲ਼ਦੀ ਹੈ ਕਿ ਸਿਹਤ ਸੰਭਾਲ ਅਤੇ ਸਿੱਖਿਆ ਵਰਗੇ ਖੇਤਰਾਂ, ਜਿਨ੍ਹਾਂ ਵਿੱਚ ਔਰਤਾਂ ਦੀ ਜ਼ਿਆਦਾ ਨੁਮਾਇੰਦਗੀ ਹੈ, ਉਨ੍ਹਾਂ ਖੇਤਰਾਂ ਵਿੱਚ ਵੀ ਪ੍ਰਬੰਧਕੀ ਅਹੁਦਿਆਂ ਦੀ ਨੁਮਾਇੰਦਗੀ ਕਰਨ ਵਿੱਚ ਮਰਦਾਂ ਨੂੰ ਤਰਜੀਹ ਦਿਤੀ ਜਾ ਰਹੀ ਹੈ।

ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਦੱਸ ਵਿੱਚੋਂ ਸੱਤ ਰੁਜ਼ਗਾਰਦਾਤਾਵਾਂ ਵਲੋਂ ਦਿਤੀ ਜਾ ਰਹੀ ਤਨਖ਼ਾਹ ਵਿੱਚ ਅੰਤਰ ਹੈ ਜੋ ਮਰਦਾਂ ਦੇ ਹੱਕ ਵਿੱਚ ਹੈ।

ਵਰਕਪਲੇਸ ਲਿੰਗ ਸਮਾਨਤਾ ਏਜੰਸੀ ਦੇ ਅੰਕੜਿਆਂ ਮੁਤਾਬਕ ਔਰਤਾਂ ਅਤੇ ਮਰਦਾਂ ਦੀ ਤਨਖਾਹ ਵਿੱਚ 22.8 ਪ੍ਰਤੀਸ਼ਤ ਦਾ ਅੰਤਰ ਹੈ ਜਿਸ ਦਾ ਮਤਲਬ ਇਹ ਹੈ ਕਿ ਇਕੋ ਤਰ੍ਹਾਂ ਦਾ ਕੰਮ ਕਰਣ ਲਈ ਰੋਜ਼ਗਾਰਦਾਤਾ ਵਲੋਂ ਔਰਤਾਂ ਨੂੰ 77 ਸੈਂਟ ਦਿਤੇ ਜਾ ਰਹੇ ਹਨ ਜਦ ਕਿ ਮਰਦਾਂ ਨੂੰ ਇੱਕ ਡਾਲਰ ਦਾ ਭੁਗਤਾਨ ਕੀਤਾ ਜਾ ਰਿਹਾ ਹੈ।


Follow SBS Punjabi

Download our apps

Watch on SBS

Punjabi News

Stream now