ਨਵੇਂ ਕਾਨੂੰਨਾਂ ਤਹਿਤ ਆਸਟ੍ਰੇਲੀਆ ਵਿੱਚ ਕਾਮਿਆਂ ਦੀਆਂ ਤਨਖਾਹਾਂ ਬਾਰੇ ਲੁਕਾ ਰੱਖਣਾ ਹੁਣ ਸੰਭਵ ਨਹੀਂ

ਰੁਜ਼ਗਾਰਦਾਤਾਵਾਂ ਵਲੋਂ ਦਿੱਤੀਆਂ ਗਈਆਂ ਦਲੀਲਾਂ ਦੇ ਉਲਟ ਮਾਹਰਾਂ ਦਾ ਮੰਨਣਾ ਹੈ ਕਿ ਤਨਖਾਹਾਂ ਨੂੰ ਗੁਪਤ ਰੱਖਣ 'ਤੇ ਪਾਬੰਦੀ ਲਿੰਗ-ਅਧਾਰਤ ਤਨਖਾਹ ਦੇ ਅੰਤਰ ਨੂੰ ਘਟਾਉਣ ਵਿੱਚ ਬਹੁਤ ਸਾਰਥਕ ਸਿੱਧ ਹੋ ਸਕਦੀ ਹੈ।

Pay secrecy clauses have been used to conceal gender pay discrepancies, according to Employment Minister Tony Burke.

Pay secrecy clauses have been used to conceal gender pay discrepancies, according to Employment Minister Tony Burke. Source: Getty / Carlina Teteris

ਤਨਖਾਹ ਵਿੱਚ ਅੰਤਰ ਉਤੇ ਕੀਤੇ ਗਏ ਕਈ ਅਧਿਐਨ ਇਹ ਦਰਸਾਉਂਦੇ ਹਨ ਕਿ ਤਨਖਾਹਾਂ ਵਿੱਚ ਵਧੇਰੀ ਪਾਰਦਰਸ਼ਤਾ ਇਸ ਵਿਚਲੇ ਅੰਤਰ ਕਾਰਣ ਲੋਕਾਂ ਵਿੱਚ ਫੈਲੀ ਅਸੰਤੁਸ਼ਟੀ ਨੂੰ ਘਟਾਉਣ ਵਿੱਚ ਬਹੁਤ ਅਹਿਮ ਸਾਬਤ ਹੋ ਸਕਦੀ ਹੈ।

'ਸੁਰੱਖਿਅਤ ਨੌਕਰੀਆਂ, ਬਿਹਤਰ ਤਨਖਾਹ ਬਿੱਲ' ਦੇ ਪਾਸ ਹੋਣ ਨਾਲ਼ ਹੁਣ ਤੁਸੀ ਆਪਣੇ ਸਹਿ-ਕਰਮਚਾਰੀਆਂ ਨੂੰ ਮਿਲ਼ ਰਹੀ ਤਨਖ਼ਾਹ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਜੋ ਪਹਿਲਾਂ ਸੰਭਵ ਨਹੀਂ ਸੀ।

ਹਾਲਾਂਕਿ ਗੁਪਤਤਾ ਦੀਆਂ ਧਾਰਾਵਾਂ 'ਤੇ ਪਾਬੰਦੀਆਂ ਦਾ ਮੁੱਖ ਉਦੇਸ਼ ਲਿੰਗਕ ਤਨਖਾਹ ਦੇ ਪਾੜੇ ਨੂੰ ਘਟਾਉਣਾ ਦਾ ਹੈ ਪਰ ਇਸ ਨਾਲ਼ ਆਮਦਨ ਵਿੱਚ ਵਿਤਕਰਾ ਮਹਿਸੂਸ ਕਰ ਰਹੇ ਹੋਰ ਕਰਮਚਾਰੀਆਂ ਨੂੰ ਵੀ ਲਾਭ ਹੋਵੇਗਾ।

ਮਾਹਰਾਂ ਦਾ ਮਨਣਾ ਹੈ ਕਿ ਤਨਖਾਹ ਦੀ ਗੁਪਤਤਾ ਨੂੰ ਹਟਾਉਣ ਨਾਲ਼ ਇੱਕ ਚੰਗੀ ਲੇਬਰ ਮਾਰਕੀਟ ਦੀ ਬਣਤਰ ਵਿੱਚ ਵਡਮੁੱਲਾ ਯੋਗਦਾਨ ਪਵੇਗਾ।

ਆਸਟ੍ਰੇਲੀਆ ਵਿੱਚ ਲਿੰਗ-ਅਧਾਰਤ ਤਨਖਾਹਾਂ ਵਿੱਚ ਅੰਤਰ ਇਸ ਸਮੇਂ 22.8 ਫੀਸਦੀ ਹੈ।

ਆਸਟ੍ਰੇਲੀਆ ਦੇ ਰੁਜ਼ਗਾਰ ਅਤੇ ਕਾਰਜ ਸਥਾਨ ਸਬੰਧਾਂ ਦੇ ਫੈਡਰਲ ਮੰਤਰੀ ਟੋਨੀ ਬਰਕ ਦੇ ਅਨੁਸਾਰ ਲਿੰਗਕ ਤਨਖ਼ਾਹ ਦੇ ਅੰਤਰ ਨੂੰ ਛੁਪਾਉਣ ਲਈ ਕਈ ਰੁਜ਼ਗਾਰਦਾਤਾਵਾਂ ਵਲੋਂ ਤਨਖਾਹ ਗੁਪਤਤਾ ਦੀਆਂ ਧਾਰਾਵਾਂ ਦੀ ਵਰਤੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ।

Share

Published

By Ravdeep Singh, Michelle Brown, Leanne Griffin
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand