SKIP TO MAIN CONTENT

'ਵਰਕਿੰਗ ਹੋਲੀਡੇਮੇਕਰ ਵੀਜ਼ਾ': ਆਸਟ੍ਰੇਲੀਆ ਦੇ ਬੈਕਪੈਕਰ ਵੀਜ਼ਾ ਲਈ ਅਰਜ਼ੀਆਂ ਨਿਪਟਾਉਣ ਦੇ ਕੰਮ ਨੇ ਤੇਜ਼ੀ ਫੜੀ

ਆਸਟ੍ਰੇਲੀਆ ਲਈ ਬੈਕਪੈਕਰ ਵੀਜ਼ਾ ਅਰਜ਼ੀਆਂ ਉੱਤੇ ਉਡੀਕ ਸਮੇਂ ਵਿੱਚ ਸੁਧਾਰ ਕਰਦਿਆਂ ਸਰਕਾਰ ਨੇ ਇਹਨਾਂ ਨੂੰ ਪਹਿਲ ਦੇ ਅਧਾਰ ਉੱਤੇ ਨਿਪਟਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਕੇਸਾਂ ਵਿਚ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਵੀਜ਼ਾ ਦਿੱਤਾ ਜਾ ਰਿਹਾ ਹੈ।

Under ECTA, 1,000 Indian citizens between the ages of 18 and 30 will get Work and Holiday (subclass 462) visas annually for 12 months.
Australia's working holiday maker visas are now being finalised in less than a day, according to the Department of Immigration. Source: Getty / pixdeluxe/Getty Images

1 min read

Published

By Rayane Tamer, Ravdeep Singh

Source: SBS


Skip to article content

'ਵਰਕਿੰਗ ਹੋਲੀਡੇਮੇਕਰ ਵੀਜ਼ਾ' (ਸਬਕਲਾਸ 417 ਅਤੇ ਸਬਕਲਾਸ 462) ਵਿੱਚ 120,000 ਆਫਸ਼ੋਰ ਬੈਕਪੈਕਰਾਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਜਾ ਚੁਕੀ ਹੈ।

ਸਰਕਾਰ ਨੇ ਇਹ ਵੀ ਘੋਸ਼ਣਾ ਕੀਤੀ ਹੈ ਕਿ ਕੰਮਕਾਜੀ ਛੁੱਟੀਆਂ ਮਨਾਉਣ ਵਾਲੇ ਛੇ ਮਹੀਨਿਆਂ ਦੀ ਬਜਾਏ 12 ਮਹੀਨਿਆਂ ਇੱਕ ਹੀ ਰੁਜ਼ਗਾਰਦਾਤਾ ਨਾਲ ਕੰਮ ਕਰ ਸਕਦੇ ਹਨ।

ਇਸ ਵੀਜ਼ੇ ਸਬੰਧੀ 'ਐਕਸਟੈਂਸ਼ਨ' ਦੀ ਮਿਆਦ 31 ਦਸੰਬਰ 2022 ਨੂੰ ਖਤਮ ਹੋ ਜਾਣੀ ਸੀ ਪਰ ਗਰਮੀਆਂ ਦੌਰਾਨ ਕਾਮਿਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ 30 ਜੂਨ 2023 ਤੱਕ ਵਧਾ ਦਿੱਤਾ ਗਿਆ ਹੈ।

ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਸ ਨੇ ਕਿਹਾ ਕਿ ਲਗਭਗ 10 ਲੱਖ ਵੀਜ਼ਾ ਅਰਜ਼ੀਆਂ ਦਾ ਜਲਦ ਨਿਪਟਾਰਾ ਕਰਨ ਅਤੇ 'ਬੈਕਲੋਗ' ਨੂੰ ਘਟਾਉਣ ਲਈ 400 ਵਾਧੂ ਸਟਾਫ ਨੂੰ ਨਿਯੁਕਤ ਕੀਤਾ ਗਿਆ ਹੈ।


Follow SBS Punjabi

Download our apps

Watch on SBS

Punjabi News

Stream now