ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ਾ ਉੱਤੇ ਆਏ ਲੋਕਾਂ ਵਿੱਚ ਸਟੂਡੈਂਟ ਵੀਜ਼ਾ ਲੈਣ ਦਾ ਰੁਝਾਨ

Students

Image is for representation only - Know the process to convert visitor visa to student visa in Australia. Source: Supplied

ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਲੋਕ ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ਾ ਉੱਤੇ ਆਉਣ ਪਿੱਛੋਂ ਸਟੱਡੀ ਵੀਜ਼ਾ ਲੈ ਰਹੇ ਹਨ। ਮਾਈਗ੍ਰੇਸ਼ਨ ਮਾਹਿਰਾਂ ਅਨੁਸਾਰ ਭਾਵੇਂ ਇਹ ਸਟੂਡੈਂਟ ਵੀਜ਼ਾ ਦਾ ਸਿੱਧਾ ਢੰਗ ਨਹੀਂ ਹੈ ਪਰ ਇਸਦੇ ਬਾਵਜੂਦ ਬਹੁਤ ਸਾਰੇ ਲੋਕ ਇਹ ਤਰੀਕਾ ਅਪਣਾ ਰਹੇ ਹਨ। ਆਓ ਜਾਣੀਏ ਕਿ ਅੰਤਰਾਸ਼ਟਰੀ ਵਿਦਿਆਰਥੀ ਬਣਨ ਲਈ ਕੀ ਸ਼ਰਤਾਂ ਹਨ ਅਤੇ ਸਟੂਡੈਂਟ ਵੀਜ਼ਾ ਅਰਜ਼ੀ ਦਾਇਰ ਕਰਨ ਸਮੇਂ ਕਿਹੜੀਆਂ ਗੱਲ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।


ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਇੱਕ ਪਸੰਦੀਦਾ ਦੇਸ਼ ਹੈ। ਹਾਲਾਂਕਿ ਜ਼ਿਆਦਾਤਰ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਆਉਣ ਦੀ ਚੋਣ ਭਾਰਤ ਵਿੱਚ ਪੜ੍ਹਾਈ ਦੌਰਾਨ ਹੀ ਕਰ ਲੈਂਦੇ ਹਨ ਪਰ ਕੁੱਝ ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ਾ ਉੱਤੇ ਹੋਣ ਦੌਰਾਨ ਪੜ੍ਹਾਈ ਕਰਨ ਦਾ ਫੈਸਲਾ ਕਰਦੇ ਹਨ।
ਮੈਲਬੌਰਨ ਦੇ ਅਜੀਤ ਸਿੰਘ (ਕਾਲਪਨਿਕ ਨਾਂ) ਹਾਲ ਹੀ ਵਿੱਚ ਆਸਟ੍ਰੇਲੀਆ ਘੁੰਮਣ ਆਏ ਸਨ।

ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਆਉਣ ਤੋਂ ਬਾਅਦ ਉਹਨਾਂ ਨੇ ਇੱਥੇ ਪੜ੍ਹਾਈ ਕਰਨ ਦਾ ਫੈਸਲਾ ਲਿਆ ਕਿਉਂਕਿ ਉਹਨਾਂ ਨੂੰ ਇੱਥੋਂ ਦਾ ਮਾਹੌਲ ਅਤੇ ਸਿੱਖਿਆ ਪ੍ਰਣਾਲੀ ਕਾਫੀ ਪਸੰਦ ਆਈ ਸੀ।

ਉਹਨਾਂ ਨੂੰ ਕੁੱਝ ਮਹੀਨੇ ਪਹਿਲਾਂ ਹੀ ਨਰਸਿੰਗ ਦੀ ਪੜ੍ਹਾਈ ਕਰਨ ਲਈ ਵੀਜ਼ਾ ਹਾਸਲ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਸਾਰਾ ਪ੍ਰੋਸੈਸ ਮਹਿਜ਼ ਕੁੱਝ ਹਫ਼ਤਿਆਂ ਵਿੱਚ ਹੀ ਮੁਕੰਮਲ ਹੋ ਗਿਆ ਸੀ।

ਪ੍ਰੋਸੈਸਿੰਗ ਬਾਰੇ ਗੱਲ ਕਰਦਿਆਂ ਮਾਈਗ੍ਰੇਸ਼ਨ ਮਾਹਰ ਰਣਬੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇੱਕ ਸੈਲਾਨੀ ਨੂੰ ਆਸਟ੍ਰੇਲੀਆ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਦਸਵੇਜ਼ਾਂ ਦੀ ਖੁਦ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ।

ਉਹ ਕਹਿੰਦੇ ਹਨ ਕਿ ਜੇਕਰ ਤੁਹਾਡਾ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦਾ ਕਾਰਨ ਵਾਜਬ ਹੈ ਤਾਂ ਇਸ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ।
visa application - approved
visa application - approved Credit: maybefalse/Getty Images
ਉਹਨਾਂ ਨੇ ਐਸ ਬੀ ਐਸ ਪੰਜਾਬੀ ਨਾਲ ਮਹੱਤਵਪੂਰਣ ਦਸਤਾਵੇਜ਼ਾਂ ਅਤੇ ਵੀਜ਼ਾ ਲੈਣ ਦੌਰਾਨ ਆਉਣ ਵਾਲੇ ਖ਼ਰਚਿਆਂ ਬਾਰੇ ਵੀ ਗੱਲ ਕੀਤੀ।

ਇਹ ਸਾਰੀ ਜਾਣਕਾਰੀ ਪੇਜ਼ ਉੱਪਰ ਸਾਂਝੀ ਕੀਤੀ ਗਈ ਆਡੀਓ ਇੰਟਰਵਿਊ ਤੋਂ ਲਈ ਜਾ ਸਕਦੀ ਹੈ।

ਜ਼ਰੂਰੀ ਨੋਟ - ਇਹ ਸਧਾਰਨ ਜਾਣਕਾਰੀ ਹੈ। ਆਪਣੀ ਵੀਜ਼ਾ ਲੋੜਾਂ ਲਈ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੇਂਟ ਨਾਲ਼ ਸਲਾਹ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ਾ ਉੱਤੇ ਆਏ ਲੋਕਾਂ ਵਿੱਚ ਸਟੂਡੈਂਟ ਵੀਜ਼ਾ ਲੈਣ ਦਾ ਰੁਝਾਨ | SBS Punjabi