SKIP TO MAIN CONTENT

ਕੈਨੇਡਾ ਵਿੱਚ ਘਰਾਂ ਦੀ ਵੱਧ ਰਹੀ ਕੀਮਤ ਉਤੇ ਕਾਬੂ ਪਾਉਣ ਲਈ ਵਿਦੇਸ਼ੀ ਖਰੀਦਦਾਰਾਂ 'ਤੇ ਲੱਗੀ ਪਾਬੰਦੀ

ਇੱਕ ਨਵੇਂ ਨੀਤੀ ਬਦਲਾਅ ਤਹਿਤ ਵਿਦੇਸ਼ੀ ਖਰੀਦਦਾਰ ਹੁਣ ਆਉਣ ਵਾਲ਼ੇ ਦੋ ਸਾਲਾਂ ਤੱਕ ਕੈਨੇਡੀਅਨ ਸ਼ਹਿਰਾਂ ਵਿੱਚ ਘਰ ਨਹੀਂ ਖਰੀਦ ਸਕਣਗੇ। ਕੀ ਆਸਟ੍ਰੇਲੀਆ ਵਿੱਚ ਵੀ ਇਸ ਸਬੰਧੀ ਕਾਨੂੰਨਾਂ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ?

In Australia the national rental vacancy rate sat at 0.9 per cent in August 2022.
In Australia the national rental vacancy rate sat at 0.9 per cent in August 2022. Source: Getty / moisseyev

2 min read

Published

Updated

By Ravdeep Singh, Aleisha Orr

Source: SBS


Skip to article content

1 ਜਨਵਰੀ ਤੋਂ ਲਾਗੂ ਹੋਏ ਨਵੇਂ ਕਾਨੂੰਨ ਦੇ ਅਨੁਸਾਰ ਹੁਣ ਵਿਦੇਸ਼ੀ ਖਰੀਦਦਾਰਾਂ ਉਤੇ ਕੈਨੇਡਾ ਵਿੱਚ ਰਿਹਾਇਸ਼ੀ ਸੰਪੱਤੀ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਬਦਲਾਅ ਦਾ ਰਿਫੂਜੀਆਂ ਅਤੇ ਸਥਾਈ ਵਸਨੀਕਾਂ (ਪਰਮਾਨੈਂਟ ਰੈਸੀਡੇੰਟਸ) 'ਤੇ ਕੋਈ ਅਸਰ ਨਹੀਂ ਹੋਵੇਗਾ।

ਘਰਾਂ ਦੀਆਂ ਵੱਧ ਰਹੀਆਂ ਕੀਮਤਾਂ ਕਾਰਣ ਆਮ ਜਨਤਾ ਉਤੇ ਪੈ ਰਹੇ ਆਰਥਿਕ ਦਬਾਅ ਤੋਂ ਰਾਹਤ ਦੇਣ ਲਈ ਅਤੇ ਕੈਨੇਡੀਅਨ ਲੋਕਾਂ ਲਈ ਘਰਾਂ ਨੂੰ ਹੋਰ ਕਿਫਾਇਤੀ ਬਣਾਉਣ ਲਈ ਇਹ ਕਾਨੂੰਨ ਲਾਗੂ ਕੀਤਾ ਗਿਆ ਹੈ।

ਕੈਨੇਡਾ ਵਿੱਚ 2022 ਦੀ ਸ਼ੁਰੂਆਤ ਵਿੱਚ ਘਰ ਦੀ ਔਸਤਨ ਕੀਮਤ 866,000 ਆਸਟ੍ਰੇਲੀਅਨ ਡਾਲਰ ਸੀ ਜੋ ਕਿ ਦਸੰਬਰ 2022 ਤੱਕ ਘਟਦੀ-ਘਟਦੀ 682,000 ਆਸਟ੍ਰੇਲੀਅਨ ਡਾਲਰ ਤੱਕ ਪਹਿਲਾਂ ਹੀ ਡਿੱਗ ਚੁੱਕੀ ਹੈ।

ਲੋਕਾਂ ਵਲੋਂ ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਵਿੱਚ ਹਾਊਸਿੰਗ "ਸੰਕਟ" ਤੇ ਕਾਬੂ ਪਾਉਣ ਲਈ ਅਤੇ ਘਰਾਂ ਨੂੰ ਹੋਰ ਕਿਫਾਇਤੀ ਬਣਾਉਣ ਲਈ ਕੀ ਅਜਿਹਾ ਬਦਲਾਅ ਲਾਹੇਵੰਦ ਹੋ ਸਕਦਾ ਹੈ ?

ਆਸਟ੍ਰੇਲੀਆ ਤੋਂ ਆਰਥਿਕ ਅਤੇ ਸੰਪੱਤੀ ਮਾਹਰ ਅਤੇ 'ਪ੍ਰੋਪਟ੍ਰੈਕ' ਸੰਸਥਾ ਦੇ ਡਾਇਰੈਕਟਰ ਕੈਮਰਨ ਕੁਸ਼ਰ ਨੇ ਐਸ ਬੀ ਐਸ ਨਿਊਜ਼ ਨੂੰ ਦਸਿਆ ਕਿ ਆਸਟ੍ਰੇਲੀਆ ਵਿੱਚ ਇਸ ਤਰਾਂਹ ਕਰਨ ਨਾਲ਼ ਕੀਮਤਾਂ 'ਤੇ ਬਹੁਤਾ ਅਸਰ ਪੈਣ ਦੀ ਉਮੀਦ ਨਹੀਂ ਹੈ ਕਿਉਂਕਿ ਕੈਨੇਡਾ ਵਾਂਗ ਆਸਟ੍ਰੇਲੀਆ ਵਿੱਚ ਵੀ ਵਿਦੇਸ਼ੀ ਖਰੀਦਦਾਰ ਔਸਤਨ ਪੰਜ ਫੀਸਦੀ ਤੋਂ ਵੀ ਘੱਟ ਹਨ।


Follow SBS Punjabi

Download our apps

Watch on SBS

Punjabi News

Stream now