SKIP TO MAIN CONTENT

ਕੀ ਵਧੇਰੇ ਗ੍ਰੈਨੀ ਫਲੈਟਾਂ ਦੀ ਉਸਾਰੀ ਨਾਲ ਆਸਟ੍ਰੇਲੀਆ ਦੇ ਰਿਹਾਇਸ਼ੀ ਸੰਕਟ ਨੂੰ ਘਟਾਇਆ ਜਾ ਸਕਦਾ ਹੈ ?

ਬ੍ਰਿਸਬੇਨ, ਸਿਡਨੀ ਅਤੇ ਮੈਲਬੌਰਨ ਵਰਗੇ ਵੱਡੇ ਸ਼ਹਿਰਾਂ ਵਿੱਚ ਲੱਖਾਂ ਸੰਭਾਵੀ ਅਸਥਾਨ ਹਨ ਜਿੱਥੇ ਤਕਰੀਬਣ 655,000 ਦੋ-ਬੈੱਡਰੂਮ ਗ੍ਰੈਨੀ ਫਲੈਟ ਬਣਾਏ ਜਾ ਸਕਦੇ ਹਨ ਜਿਸ ਨਾਲ ਆਸਟ੍ਰੇਲੀਆ ਵਿੱਚ ਰਿਹਾਇਸ਼ੀ ਸੰਕਟ ਘਟਾਇਆ ਜਾ ਸਕਦਾ ਹੈ।

Granny flat.jpg
Granny flats offer homeowners an opportunity to provide rental housing, increase property value, and attain additional rental income. Source: Getty

1 min read

Published

By Ravdeep Singh

Source: SBS


Skip to article content

ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਗ੍ਰੈਨੀ ਫਲੈਟਾਂ ਲਈ ਸੈਂਕੜੇ ਹਜ਼ਾਰਾਂ ਸੰਭਾਵਿਤ ਅਸਥਾਨ ਹਨ ਜੋ ਵੱਧਦੀ ਆਬਾਦੀ ਨੂੰ ਸਸਤੇ ਘਰ ਦਿਵਾਉਣ ਵਿੱਚ ਸਹਾਈ ਹੋ ਸਕਦੇ ਹਨ।

ਇੱਕ ਨਵੇਂ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਕੇਵਲ ਬ੍ਰਿਸਬੇਨ, ਸਿਡਨੀ ਅਤੇ ਮੈਲਬਰਨ ਵਿੱਚ ਹੀ ਵਾਧੂ 655,000 ਸਵੈ-ਨਿਰਭਰ ਦੋ-ਬੈੱਡਰੂਮ ਦੇ ਗ੍ਰੈਨੀ ਫਲੈਟ ਬਣਾਏ ਜਾ ਸਕਦੇ ਹਨ।

ਆਸਟ੍ਰੇਲੀਆ ਵਿੱਚ ਨਵੇਂ ਘਰਾਂ ਦੀ ਉਸਾਰੀ 'ਚ ਕਮੀ, ਛੋਟੇ ਘਰਾਂ ਵੱਲ ਰੁਝਾਨ ਅਤੇ ਬਾਰਡਰਾਂ ਦੇ ਮੁੜ ਖੁੱਲ੍ਹਣ ਤੋਂ ਬਾਅਦ ਪ੍ਰਵਾਸ ਵਿੱਚ ਵਾਧੇ ਕਾਰਨ ਘਰਾਂ ਦੀ ਭਾਰੀ ਘਾਟ ਹੈ ਅਤੇ ਕਿਰਾਏ ਵਿੱਚ ਵੀ ਨਿਰੰਤਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਸਰਕਾਰੀ ਏਜੰਸੀ ਹਾਊਸਿੰਗ ਆਸਟ੍ਰੇਲੀਆ ਦੇ ਅੰਦਾਜ਼ੇ ਮੁਤਾਬਕ ਅਗਲੇ ਪੰਜ ਸਾਲਾਂ ਵਿੱਚ 106,300 ਘਰਾਂ ਦੀ ਘਾਟ ਦੀ ਭਵਿੱਖਬਾਣੀ ਕੀਤੀ ਹੈ।

ਦੱਖਣੀ ਆਸਟ੍ਰੇਲੀਆ ਸਰਕਾਰ ਨੇ ਇਸ ਘਾਟ ਨੂੰ ਪੂਰਾ ਕਰਨ ਲਈ ਪਹਿਲ ਕਦਮੀ ਕਰਦੇ ਹੋਏ ਨਵਾਂ ਕਾਨੂੰਨ ਪਾਸ ਕੀਤਾ ਹੈ ਜਿਸ ਅਧੀਨ ਸਥਾਨਕ ਕੌਂਸਲਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਘਰ ਦੇ ਮਾਲਕਾਂ ਨੂੰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਗ੍ਰੈਨੀ ਫਲੈਟ ਕਿਰਾਏ 'ਤੇ ਦੇਣ ਤੋਂ ਰੋਕ ਨਾ ਲਾ ਸਕਣ।


Follow SBS Punjabi

Download our apps

Watch on SBS

Punjabi News

Stream now