Watch FIFA World Cup 2026™

LIVE, FREE and EXCLUSIVE

ਦੁਨੀਆਂ ਦੀ ਭ੍ਰਿਸ਼ਟਾਚਾਰ ਸੂਚੀ ਵਿੱਚ ਆਸਟ੍ਰੇਲੀਆ 13ਵੇਂ ਤੇ ਭਾਰਤ 85ਵੇਂ ਨੰਬਰ ਉੱਤੇ

ਦੁਨੀਆਂ ਭਰ ਦੇ ਮੁਲਕਾਂ ਵਿਚ ਭ੍ਰਿਸ਼ਟਾਚਾਰ ਦੀ ਦਰ ਉਤੇ ਟਰਾਂਸਪੇਰੈਂਸੀ ਇੰਟਰਨੈਸ਼ਨਲ (ਟੀ ਆਈ) ਦੀ ਗਲੋਬਲ ਭ੍ਰਿਸ਼ਟਾਚਾਰ ਰਿਪੋਰਟ ਵਿਚ ਆਸਟ੍ਰੇਲੀਆ ਨੂੰ 13ਵਾਂ ਸਥਾਨ ਮਿਲਿਆ ਹੈ, ਗੁਆਂਢੀ ਮੁਲਕ ਨਿਊਜ਼ੀਲੈਂਡ ਦੂਜੇ ਜਦਕਿ ਭਾਰਤ ਇਸ ਸੂਚੀ ਵਿੱਚ 85ਵੇਂ ਨੰਬਰ ਉੱਤੇ ਹੈ।

Ms Vega claims corruption is on the increase.

Ms Vega claims corruption is on the rise in Australia. Source: Getty / Getty Images/Wirat Namkate/EyeEm

ਟਰਾਂਸਪੇਰੈਂਸੀ ਇੰਟਰਨੈਸ਼ਨਲ (ਟੀ ਆਈ) ਸੰਸਥਾ ਨੇ ਆਪਣੇ ਸਲਾਨਾ ਭ੍ਰਿਸ਼ਟਾਚਾਰ ਸੂਚਕਾਂਕ ਜ਼ਰੀਏ ਮੁਲਕਾਂ ਨੂੰ ਮਿਲੇ ਅੰਕ ਜਾਰੀ ਕੀਤੇ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਆਸਟ੍ਰੇਲੀਆ ਦਾ ਇੱਕ ਦਹਾਕੇ ਪਹਿਲਾਂ ਜੋ ਸਤਿਕਾਰਿਤ ਰੁਤਬਾ ਅਤੇ ਸਥਾਨ ਸੀ ਉਸਦੇ ਨੇੜੇ ਉਹ ਫ਼ਿਲਹਾਲ ਨਹੀਂ ਪਹੁੰਚ ਸਕਿਆ ਹੈ ਭਾਵੇਂ ਇਸਨੇ ਪਿਛਲੇ ਸਾਲ ਦੇ ਮੁਕਾਬਲੇ ਪੰਜ ਸਥਾਨਾ ਦਾ ਸੁਧਾਰ ਕੀਤਾ ਹੈ।

ਪਿਛਲੇ ਸਾਲ ਆਸਟ੍ਰੇਲੀਆ ਦੇ ਨਤੀਜੇ ਸਭ ਤੋਂ ਨਿਰਾਸ਼ਾਜਨਕ ਰਹੇ ਸਨ ਪਰ ਇਸ ਸਾਲ ਆਸਟ੍ਰੇਲੀਆ ਨੇ ਦੋ ਅੰਕਾਂ ਦਾ ਸੁਧਾਰ ਕਰਦੇ ਹੋਏ 100 ਵਿੱਚੋਂ 75 ਅੰਕ ਪ੍ਰਾਪਤ ਕੀਤੇ।

ਸੂਚਕਾਂਕ ਵਿਚ ਡੈਨਮਾਰਕ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ, ਫਿਨਲੈਂਡ ਅਤੇ ਨਿਊਜ਼ੀਲੈਂਡ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਸੋਮਾਲੀਆ ਭ੍ਰਿਸ਼ਟਾਚਾਰ ਸੂਚਕਾਂਕ ਵਿਚ ਆਖਰੀ ਸਥਾਨ ਤੇ ਰਹਿਆ।

ਟੀ ਆਈ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਫ਼ਸਰ ਕਲੈਂਸੀ ਮੂਰ ਨੇ ਕਿਹਾ ਕਿ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ ਆਸਟ੍ਰੇਲੀਆ ਵਿਚ ਲਗਾਤਾਰ ਇੱਕ ਦਹਾਕੇ ਤੋਂ ਲੋਕਤੰਤਰੀ ਕਦਰਾਂ ਵਿਚ ਦਰਜ ਗਿਰਾਵਟ ਦੇ ਰੁਝਾਨ ਤੋਂ ਬਾਅਦ ਇਸ ਵਿਚ ਮੋੜਾ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਪਰ ਉਨ੍ਹਾਂ ਨੇ ਚੇਤਾਵਨੀ ਦੇਂਦੇ ਆਖਿਆ ਕਿ ਪੁਰਾਣਿਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਇਕ "ਪ੍ਰਭਾਵੀ ਸਰਕਾਰੀ ਰਣਨੀਤੀ" ਤੋਂ ਬਗੈਰ ਬਹਾਲ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਆਪਣੀ ਜਾਨ ਜੋਖਮ ਵਿਚ ਪਾਕੇ ਸਰਕਾਰੀ ਅਦਾਰਿਆਂ ਅਤੇ ਹੋਰ ਸਮਾਜਿਕ ਸੰਸਥਾਵਾਂ ਵਿਚ ਝੂਠ ਅਤੇ ਧੋਖਾਧੜੀ ਦਾ ਪਰਦਾ ਫਾਸ਼ ਕਰਣ ਵਾਲੇ ਨਾਗਰਿਕਾਂ ਦੀ ਸੁਰੱਖਿਆ, ਰਾਜਨੀਤਕ ਵਿਚੋਲਗੀਰੀਆਂ ਦੇ ਪ੍ਰਭਾਵ ਹੇਠ ਕੀਤੇ ਜਾ ਰਹੇ ਭੇਦ-ਭਰੇ ਅਤੇ ਅਨੈਤਿਕ ਜੋੜ-ਤੋੜ ਉਤੇ ਰੋਕ, ਅਤੇ ਨੇਤਾਵਾਂ ਅਤੇ ਪਾਰਟੀਆਂ ਨੂੰ ਮਿਲਣ ਵਾਲੇ 'ਫੰਡ' ਵਿਚ ਪਾਰਦਰਸ਼ਕਤਾ ਗੰਭੀਰ ਮੁਦੇ ਹਨ।

Read the full details in English - via SBS News


2 min read

Published

By Ravdeep Singh, Finn McHugh

Source: SBS



Share this with family and friends


Follow SBS Punjabi

Download our apps

Watch on SBS

Punjabi News

Watch now