SKIP TO MAIN CONTENT

ਦੁਨੀਆਂ ਦੇ ਸਭ ਤੋਂ ਵੱਧ 'ਰਹਿਣ-ਯੋਗ' ਸ਼ਹਿਰਾਂ ਦੀ ਸੂਚੀ ਵਿੱਚ ਮੈਲਬੌਰਨ ਦਸਵੀਂ ਥਾਂ 'ਤੇ

ਮੈਲਬੌਰਨ ਦੁਨੀਆ ਦੇ ਸਭ ਤੋਂ ਵੱਧ 'ਰਹਿਣ-ਯੋਗ' ਸ਼ਹਿਰਾਂ ਦੀ ਸੂਚੀ ਵਿੱਚ ਪਹਿਲੇ ਦਸ ਸਥਾਨਾਂ ਵਿੱਚ ਆਪਣਾ ਸਥਾਨ ਬਰਕਰਾਰ ਰੱਖਣ ਵਿੱਚ ਕਾਮਯਾਬ ਰਿਹਾ ਪਰ ਆਸਟ੍ਰੇਲੀਆ ਦੇ ਦੂਜੇ ਕਈ ਸ਼ਹਿਰਾਂ ਦੀ ਪਿਛਲੇ ਸਾਲ ਨਾਲੋਂ 30 ਸਥਾਨਾਂ ਦੀ ਗਿਰਾਵਟ ਦੇਖਣ ਨੂੰ ਮਿਲ਼ੀ ਹੈ। ਦਰਜਿਆਂ ਵਿਚਲੀ ਭਾਰੀ ਗਿਰਾਵਟ ਦਾ ਮੁਖ ਕਾਰਣ ਸਥਾਨਕ ਸਰਕਾਰਾਂ ਦੀਆਂ ਲਾਈਆਂ ਕੋਵਿਡ-19 ਪਾਬੰਧੀਆਂ ਅਤੇ ਉਨ੍ਹਾਂ ਦਾ ਪ੍ਰਬੰਧਨ ਰਿਹਾ ਹੈ।

Melbourne retains top 10 spot in most liveable cities index
Melbourne retains top 10 spot in most liveable cities index. Source: AAP / Luis Ascui

1 min read

Published

By Ravdeep Singh


Skip to article content

ਆਈ ਇੱਕ ਤਾਜ਼ਾ ਰਿਪੋਰਟ ਮੁਤਾਬਕ ਸਥਾਨਕ ਸਰਕਾਰਾਂ ਵਲੋਂ ਕੋਵਿਡ-19 ਪਬੰਦੀਆਂ ਨੂੰ ਖ਼ਤਮ ਕਰਣ ਵਿੱਚ ਲਗਾਈ ਗਈ 'ਬੇਲੋੜੀ ਦੇਰ' ਦਰਜੇ ਵਿੱਚ ਗਿਰਾਵਟ ਦਾ ਪ੍ਰਮੁੱਖ ਕਾਰਣ ਰਹੀ।

2022 ਦੀ ਸੂਚੀ ਵਿੱਚ ਵਿਆਨਾ, ਕੋਪੇਨਹੇਗਨ ਅਤੇ ਜ਼ਿਊਰਿਕ ਸ਼ਹਿਰਾਂ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ ਜਦ ਕਿ ਡਮੈਸਕ੍ਸ, ਲਾਗੋਸ ਅਤੇ ਤ੍ਰਿਪੋਲੀ ਨੂੰ ਦੁਨੀਆ ਦੇ ਤਿੰਨ ਸਭ ਤੋਂ ਘੱਟ 'ਰਹਿਣ-ਯੋਗ' ਸ਼ਹਿਰਾਂ ਦਾ ਦਰਜਾ ਮਿਲਿਆ।

ਬ੍ਰਿਸਬੇਨ, ਐਡੀਲੇਡ ਅਤੇ ਪਰਥ ਨੇ 2021 ਵਿੱਚ ਚੋਟੀ ਦੇ ਦਸ ਸ਼ਹਿਰਾਂ ਵਿੱਚ ਆਪਣੀ ਜਗ੍ਹਾ ਬਣਾਈ ਸੀ ਪਰ ਇਸ ਸਾਲ ਉਹ ਕ੍ਰਮਵਾਰ 27ਵੇਂ, 30ਵੇਂ ਅਤੇ 32ਵੇਂ ਸਥਾਨ 'ਤੇ ਰਹੇ ਅਤੇ ਮੈਲਬੌਰਨ ਪਿਛਲੇ ਸਾਲ ਅੱਠਵੇਂ ਸਥਾਨ ਤੋਂ 10ਵੇਂ ਸਥਾਨ 'ਤੇ ਪਿੱਛੇ ਚਲਾ ਗਿਆ।

ਮੈਲਬੌਰਨ ਨੂੰ 2011 ਤੋਂ 2017 ਤੱਕ ਦੁਨੀਆ ਦਾ ਸਭ ਤੋਂ ਵੱਧ 'ਰਹਿਣ ਯੋਗ' ਸ਼ਹਿਰ ਦਾ ਮਾਣ ਪ੍ਰਾਪਤ ਹੋਇਆ ਸੀ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now