ਮੈਲਬੌਰਨ ਦੇ ਰਹਿਣ ਵਾਲੇ ਕੁਲਦੀਪ ਸਿੰਘ ਔਲਖ ਪਿਛਲੇ ਕਈ ਸਾਲਾਂ ਤੋਂ ਭਾਈਚਾਰੇ ਵਿੱਚ ਅਥਲੈਟਿਕ ਖੇਡਾਂ ਸਬੰਧੀ ਜਾਗਰੂਕਤਾ ਲਿਆਉਣ ਵਿੱਚ ਲੱਗੇ ਹੋਏ ਹਨ।
ਇਸ ਕੋਸ਼ਿਸ਼ ਦੇ ਚਲਦਿਆਂ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਡਾਈਮੰਡ ਸਪੋਰਟਸ ਕਲੱਬ ਅਤੇ ਚੜ੍ਹਦੀ ਕਲਾ ਅਥਲੈਟਿਕਸ ਕਲੱਬ ਵੀ ਚਲਾਏ ਜਾਂਦੇ ਹਨ ਜਿੰਨ੍ਹਾਂ ਦੀ ਨੁਮਾਇੰਦਗੀ ਵਿੱਚ ਇਸ ਵਾਰ ਮਲਟੀਕਲਚਰਲ ਅਥਲੈਟਿਕਸ ਮੀਟ 2022 ਦਾ ਆਯੋਜਨ ਕੀਤਾ ਗਿਆ ਹੈ।
ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਇਸ ਖੇਡ ਮੁਕਾਬਲੇ ਦੇ ਮੁੱਖ ਪ੍ਰਬੰਧਕ ਕੁਲਦੀਪ ਸਿੰਘ ਔਲਖ ਨੇ ਦੱਸਿਆ ਕਿ ਇਸ ਵਿੱਚ ਕਿਹੜੀਆਂ ਖੇਡਾਂ ਸ਼ਾਮਲ ਹੋਣਗੀਆਂ ਅਤੇ ਇਸ ਬਾਰੇ ਕੀ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 5 ਕਿਲੋਮੀਟਰ ਕਰੋਸ ਕੰਟਰੀ ਰੇਸ ਵਿੱਚ ਮੌਕੇ ‘ਤੇ ਵੀ ਦਾਖਲਾ ਪਾਇਆ ਜਾ ਸਕਦਾ ਹੈ ਜਦਕਿ ਬਾਕੀ ਖੇਡਾਂ ਲਈ ਆਨਲਾਈਨ ਐਂਟਰੀ ਬੰਦ ਹੋ ਚੁੱਕੀ ਹੈ।
ਇਸ ਗੱਲਬਾਤ ਦੌਰਾਨ ਸ਼੍ਰੀ ਔਲਖ ਨੇ ਭਾਈਚਾਰੇ ਵਿਚਲੇ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੀਡੀਓ ਗੇਮ ਅਤੇ ਟੀਵੀ ਦੀ ਬੇਲੋੜੀ ਵਰਤੋਂ ਤੋਂ ਦੂਰ ਰੱਖਣ।

A young player (middle) of Diamond Sports Club, Cranbourne. Source: Supplied by Mr Aulakh/59
ਉਨ੍ਹਾਂ ਬੱਚਿਆਂ ਨੂੰ ਖੇਡ ਮੈਦਾਨਾਂ ਵਿੱਚ ਆਉਣ ਲਈ ਉਤਸ਼ਾਹਿਤ ਕਰਨ ਲਈ ਕੁਝ ਨੁਕਤੇ ਵੀ ਸਾਂਝੇ ਕੀਤੇ।
ਅਥਲੈਟਿਕਸ ਮੀਟ ਹੋਰ ਵੇਰਵੇ ਲੈਣ ਲਈ ਇਸ ਆਡੀਓ ਲਿੰਕ 'ਤੇ ਕਲਿੱਕ ਕਰੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।