SKIP TO MAIN CONTENT

ਮੈਲਬੌਰਨ ਵਿੱਚ ਅਥਲੈਟਿਕਸ ਨੂੰ ਸਮਰਪਿਤ ਜਾਣਿਆ-ਪਛਾਣਿਆ ਪੰਜਾਬੀ ਚੇਹਰਾ: ਕੁਲਦੀਪ ਸਿੰਘ ਔਲਖ

37-year-old Kuldeep Singh Aulakh (R) and Jeet Singh
37-year-old Kuldeep Singh Aulakh (R) and Jeet Singh Source: Supplied

ਮੈਲਬੌਰਨ ਦੇ ਅਥਲੀਟ ਕੁਲਦੀਪ ਸਿੰਘ ਔਲਖ ਜਿੰਨਾ ਨੂੰ 2015 ਵਿੱਚ ਆਸਟ੍ਰੇਲੀਆ ਦੀ 'ਫਾਸਟੇਸਟ ਕੈਬੀ' ਰੇਸ 13 ਸੈਕੰਡ ਤੋਂ ਘੱਟ ਸਮੇਂ ਵਿੱਚ ਪੂਰੀ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ, ਨਿਰੰਤਰ ਅਥਲੈਟਿਕਸ ਖੇਤਰ ਨਾਲ਼ ਜੁੜੇ ਹੋਏ ਹਨ।


Published

Updated

By Preetinder Grewal

Source: SBS



Skip to podcast episode content

ਮੈਲਬੌਰਨ ਦੇ ਅਥਲੀਟ ਕੁਲਦੀਪ ਸਿੰਘ ਔਲਖ ਜਿੰਨਾ ਨੂੰ 2015 ਵਿੱਚ ਆਸਟ੍ਰੇਲੀਆ ਦੀ 'ਫਾਸਟੇਸਟ ਕੈਬੀ' ਰੇਸ 13 ਸੈਕੰਡ ਤੋਂ ਘੱਟ ਸਮੇਂ ਵਿੱਚ ਪੂਰੀ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ, ਨਿਰੰਤਰ ਅਥਲੈਟਿਕਸ ਖੇਤਰ ਨਾਲ਼ ਜੁੜੇ ਹੋਏ ਹਨ।


ਕੁਲਦੀਪ ਸਿੰਘ ਔਲਖ ਨੇ ਬੇਲਾਰਟ ਵਿੱਚ ਹੋਈ ਵਿਕਟੋਰੀਅਨ ਕੰਟਰੀ ਚੈਂਪੀਅਨਸ਼ਿਪ ਵਿੱਚ 200 ਮੀਟਰ ਵਿੱਚ ਹਿੱਸਾ ਲੈਂਦਿਆਂ ਇਹ ਰੇਸ 25.87 ਸੈਕੰਡ ਵਿੱਚ ਪੂਰੀ ਕਰਦਿਆਂ ਆਪਣਾ ਨਾਂ ਮਾਸਟਰਜ਼ ਖੇਤਰ ਦੀ ਮੂਹਰਲੀ ਕਤਾਰ ਵਿੱਚ ਦਰਜ ਕਰਵਾਇਆ ਹੈ।

ਮੈਲਬੌਰਨ ਦੇ ਕੇਸੀ ਖੇਤਰ ਵਿੱਚ ਕ੍ਰੇਨਬਰਨ ਦੇ ਵਸਨੀਕ 37-ਸਾਲਾ ਸ਼੍ਰੀ ਔਲਖ ਸਥਾਨਿਕ ਲੀਗ ਦੇ ਪੰਜ ਰਾਉਂਡ ਖਤਮ ਹੋਣ ਪਿੱਛੋਂ ਅੰਕਾਂ ਦੇ ਲਿਹਾਜ ਨਾਲ਼ 7ਵੇਂ ਸਥਾਨ ਉੱਤੇ ਹਨ।

ਇਸਤੋਂ ਪਹਿਲਾਂ ਉਹ ਵਿਕਟੋਰੀਅਨ ਮਾਸਟਰਜ਼ ਖੇਤਰ ਦੀਆਂ ਘੱਟ ਦੂਰੀ ਦੀਆਂ ਕਈ ਦੌੜ੍ਹਾਂ ਵਿੱਚ ਸੋਨੇ ਅਤੇ ਚਾਂਦੀ ਦੇ ਕਈ ਤਗਮੇ ਵੀ ਜਿੱਤ ਚੁੱਕੇ ਹਨ।

Mr Aulakh participates in various community-based sports initiatives.
Mr Aulakh participates in many community-based sports initiatives. Source: Supplied

ਮਾਸਟਰਜ਼ ਖੇਡਾਂ ਦੇ 35 ਤੋਂ 39 ਸਾਲ ਉਮਰ ਵਰਗ ਵਿੱਚ ਭਾਗ ਲੈਂਦੇ ਸ਼੍ਰੀ ਔਲਖ ਪੰਜਾਬੀ ਭਾਈਚਾਰੇ ਵਿਚਲੇ ਖੇਡ ਖੇਤਰ ਦਾ ਵੀ ਇੱਕ ਜਾਣਿਆ-ਪਹਿਚਾਣਿਆ ਚੇਹਰਾ ਹੈ।

ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਉਨ੍ਹਾਂ ਪੰਜਾਬੀ ਭਾਈਚਾਰੇ ਅਤੇ ਖਾਸ ਕਰ ਬੱਚਿਆਂ ਨੂੰ ਖੇਡਾਂ ਦੇ ਖੇਤਰ ਨਾਲ਼ ਜੁੜਨ ਦੀ ਸਲਾਹ ਵੀ ਦਿੱਤੀ।

ਉਨ੍ਹਾਂ ਨੂੰ ਕੇਸੀ ਫੀਲਡਜ਼ ਅਥਲੈਟਿਕ ਸੈਂਟਰ ਵਿਖੇ ਅਕਸਰ ਅਭਿਆਸ ਕਰਦਿਆਂ ਦੇਖਿਆ ਜਾ ਸਕਦਾ ਹੈ ਜਿਥੇ ਉਹ ਬੱਚਿਆਂ ਨੂੰ ਅਥਲੈਟਿਕਸ ਦੀ ਸਿਖਲਾਈ ਵੀ ਦਿੰਦੇ ਹਨ।

ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਕੁਲਦੀਪ ਸਿੰਘ ਔਲਖ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ:

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Latest podcast episodes

Follow SBS Punjabi

Download our apps

Watch on SBS

Punjabi News

Stream now