SKIP TO MAIN CONTENT

ਫੈਡਰਲ ਸਰਕਾਰ ਔਪਟਸ ਆਊਟੇਜ ਦੇ ਕਾਰਨਾਂ ਦੀ ਕਰੇਗੀ ਜਾਂਚ

ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਔਪਟਸ ਆਊਟੇਜ ਦੇ ਕਾਰਨਾਂ ਦੀ ਜਾਂਚ ਕਰੇਗੀ ਤਾਂ ਕਿ ਇਨ੍ਹਾਂ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ। ਔਪਟਸ ਨੂੰ ਸੇਵਾਵਾਂ ਬਹਾਲ ਕਰਨ ਵਿੱਚ 12 ਘੰਟਿਆਂ ਤੋਂ ਵੱਧ ਸਮਾਂ ਲੱਗ ਗਿਆ। ਪ੍ਰਭਾਵਿਤ ਕਾਰੋਬਾਰਾਂ ਨੂੰ ਮੁਆਵਜ਼ੇ ਲਈ ਔਪਟਸ ਨਾਲ਼ ਸੰਪਰਕ ਕਰਨ ਲਈ ਆਖਿਆ ਜਾ ਰਿਹਾ ਹੈ।

Optus is yet to determine the root cause of its network outage.
Optus is yet to determine the root cause of its network outage. Source: AAP / Bianca De Marchi

1 min read

Published

By Ravdeep Singh, Amy Hall

Source: SBS


Skip to article content

ਔਪਟਸ ਆਊਟੇਜ ਨਾਲ ਮੋਬਾਈਲ, ਲੈਂਡਲਾਈਨ ਅਤੇ ਇੰਟਰਨੈੱਟ ਸੇਵਾਵਾਂ ਵਿੱਚ ਆਈਆਂ ਰੁਕਾਵੱਟਾਂ ਨਾਲ਼ ਲੱਖਾਂ ਆਸਟ੍ਰੇਲੀਅਨ ਪ੍ਰਭਾਵਿਤ ਹੋਏ ਹਨ।

ਫੈਡਰਲ ਸਰਕਾਰ ਔਪਟਸ ਨੈਟਵਰਕ ਦੇ ਦੇਸ਼ ਵਿਆਪੀ ਕਰੈਸ਼ ਦੀ ਜਾਂਚ ਸ਼ੁਰੂ ਕਰੇਗੀ ਜਿਸ ਨੇ ਸਥਾਨਕ ਅਤੇ ਵਿਦੇਸ਼ਾਂ ਵਿੱਚ 10 ਮਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ।

ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਇਸ ਦੇ ਪਿੱਛੇ ਕਾਰਨਾਂ ਦੀ ਸਮੀਖਿਆ ਕਰੇਗਾ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਮੁੜ ਹੋਣ ਤੋਂ ਰੋਕਿਆ ਜਾ ਸਕੇ।

ਉਸਨੇ ਕਿਹਾ ਕਿ ਇਸ ਅਸਫਲਤਾ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਕੋਈ ਵੀ ਨੈੱਟਵਰਕ ਇਨ੍ਹਾਂ ਰੁਕਾਵਟਾਂ ਤੋਂ ਮੁਕਤ ਨਹੀਂ ਹੈ ਅਤੇ ਇਨ੍ਹਾਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਇਸ ਦੀ ਸਮੀਖਿਆ ਕਰਨੀ ਬਹੁਤ ਮਹੱਤਵਪੂਰਨ ਹੈ।

ਆਸਟ੍ਰੇਲੀਅਨ ਸੰਚਾਰ ਅਤੇ ਮੀਡੀਆ ਅਥਾਰਟੀ ਨੇ ਵੀ ਐਮਰਜੈਂਸੀ ਫੋਨ ਕਾਲਾਂ ਤੇ ਨਿਯਮਾਂ ਦੀ ਉਲੰਘਣਾ ਲਈ ਔਪਟਸ ਦੀ ਸੁਤੰਤਰ ਤੌਰ 'ਤੇ ਇੱਕ ਜਾਂਚ ਸ਼ੁਰੂ ਕੀਤੀ ਹੈ।

ਦੂਰਸੰਚਾਰ ਵਾਚਡੌਗ ਨੇ ਮੁਆਵਜ਼ੇ ਲਈ ਕਾਰੋਬਾਰਾਂ ਨੂੰ ਓਪਟਸ ਨਾਲ ਸੰਪਰਕ ਕਾਇਮ ਕਰਨ ਦੀ ਅਪੀਲ ਕੀਤੀ ਹੈ।


Follow SBS Punjabi

Download our apps

Watch on SBS

Punjabi News

Stream now