SKIP TO MAIN CONTENT

ਔਪਟਸ ਡਾਟਾ ਉਲੰਘਣਾ ਦੀ ਜਾਂਚ ਵਿੱਚ ਐਫ ਬੀ ਆਈ ਹੋਈ ਸ਼ਾਮਲ, ਹੈਕਰ ਨੇ ਫਿਰੌਤੀ ਦੀ ਮੰਗ ਲਈ ਵਾਪਿਸ

'ਔਪਟਸ' ਸਾਈਬਰ ਹਮਲੇ ਤੋਂ ਪ੍ਰਭਾਵਿਤ ਗਾਹਕਾਂ ਨੂੰ 12-ਮਹੀਨੇ ਦੀ ਮੁਫਤ 'ਕ੍ਰੈਡਿਟ ਨਿਗਰਾਨੀ' ਸੇਵਾ ਪ੍ਰਦਾਨ ਕੀਤੀ ਜਾਵੇਗੀ। ਇੱਕ ਅੰਤਰਰਾਸ਼ਟਰੀ ਯਤਨ ਅਧੀਨ ਡਾਟਾ ਲੀਕ ਦੀ ਜਾਂਚ ਕਰਨ ਵਿੱਚ ਐਫ ਬੀ ਆਈ ਦੀ ਟੀਮ ਆਸਟਰੇਲੀਆਈ ਫੈਡਰਲ ਪੁਲਿਸ ਨਾਲ ਜੁੜ ਰਹੀ ਹੈ।

Hackers have allegedly released the personal details of thousands of Optus customers after a massive data breach.
Hackers have allegedly released the personal details of thousands of Optus customers after a massive data breach. Source: AAP / BIANCA DE MARCHI/AAPIMAGE

2 min read

Published

Updated

By Ravdeep Singh

Source: SBS


Skip to article content

ਪਿਛਲੇ ਦਿਨੀਂ 'ਹੈਕਰਾਂ' ਦੁਆਰਾ ਕਥਿਤ ਤੌਰ 'ਤੇ 'ਔਪਟਸ' ਗਾਹਕਾਂ ਦਾ ਸੰਵੇਦਨਸ਼ੀਲ ਡਾਟਾ ਲੀਕ ਕਰ ਦਿੱਤਾ ਗਿਆ ਸੀ।

ਸਾਈਬਰ ਸੁਰੱਖਿਆ ਦੇ ਇੱਕ ਮਾਹਰ ਨੇ ਆਖਿਆ ਸੀ ਕਿ ਔਪਟਸ ਸਾਈਬਰ ਹਮਲੇ ਲਈ ਜ਼ਿੰਮੇਵਾਰ 'ਹੈਕਰਾਂ' ਨੇ ਦਸ ਹਜ਼ਾਰ ਲੋਕਾਂ ਦਾ ਸੰਵੇਦਨਸ਼ੀਲ ਡਾਟਾ ਲੀਕ ਕਰਨ ਤੋਂ ਬਾਅਦ ਇਹ ਧਮਕੀ ਦਿੱਤੀ ਹੈ ਕਿ 1.5 ਮਿਲੀਅਨ ਡਾਲਰ ਦੀ ਫਿਰੌਤੀ ਨਾ ਮਿਲਣ ਤੇ ਉਨ੍ਹਾਂ ਵਲੋਂ ਹੋਰ ਲੋਕਾਂ ਦਾ ਨਿਜੀ ਡਾਟਾ ਜਨਤਕ ਕਰ ਦਿੱਤਾ ਜਾਵੇਗਾ।

ਨਿੱਜੀ ਡਾਟਾ ਦੀ ਇਸ ਚੋਰੀ ਨੇ ਤਕਰੀਬਣ 9.8 ਮਿਲੀਅਨ ਆਸਟ੍ਰੇਲੀਅਨ ਲੋਕਾਂ ਨੂੰ ਹੁਣ ਤੱਕ ਪ੍ਰਭਾਵਿਤ ਕੀਤਾ ਹੈ।

ਆਈ ਐਸ ਐਮ ਜੀ ਕਾਰਪੋਰੇਸ਼ਨ ਦੇ ਸਾਈਬਰ ਸੁਰੱਖਿਆ ਮਾਹਿਰ ਅਤੇ ਲੇਖਕ ਜੇਰੇਮੀ ਕਿਰਕ ਅਨੁਸਾਰ ਇਨ੍ਹਾਂ 'ਹੈਕਰਾਂ' ਵਲੋਂ ਗੈਰ-ਕਾਨੂੰਨੀ ਤੌਰ 'ਤੇ ਪ੍ਰਾਪਤ ਕੀਤੀ ਜਾਣਕਾਰੀ ਵਿੱਚ ਪਾਸਪੋਰਟ ਅਤੇ ਡਰਾਈਵਰ ਲਾਇਸੈਂਸ ਨੰਬਰ, ਜਨਮ ਮਿਤੀ ਅਤੇ ਘਰ ਦੇ ਪਤੇ ਸ਼ਾਮਲ ਹਨ।

ਪਰ ਹੁਣ ਔਪਟਸ ਡੇਟਾ ਉਲੰਘਣਾ ਦੇ ਪਿੱਛੇ ਹੋਣ ਦਾ ਦਾਅਵਾ ਕਰਨ ਵਾਲੇ 'ਔਨਲਾਈਨ ਅਕਾਊਂਟ' ਨੇ ਫਿਰੌਤੀ ਦੀ ਮੰਗ ਵਾਪਿਸ ਲੈ ਲਈ ਹੈ ।

ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਰ ਓ'ਨੀਲ ਅਤੇ ਸਰਕਾਰੀ ਸੇਵਾਵਾਂ ਦੇ ਮੰਤਰੀ ਬਿਲ ਸ਼ੌਰਟਨ ਨੇ ਇਸ ਘਟਣਾ ਉੱਤੇ ਗਹਿਰੀ ਚਿੰਤਾ ਜਤਾਈ ਹੈ।

'ਔਪਟਸ' ਨੇ ਇਸ ਗਲ ਦੀ ਪੁਸ਼ਟੀ ਕੀਤੀ ਕਿ ਭੁਗਤਾਨ ਵੇਰਵਿਆਂ ਅਤੇ ਖਾਤੇ ਦੇ ਪਾਸਵਰਡ 'ਹੈਕਰਾਂ' ਦੇ ਹੱਥ ਨਹੀਂ ਲਗ ਸਕੇ ਪਰ ਇਸ ਤੋਂ ਪ੍ਰਭਾਵਿਤ ਮੌਜੂਦਾ ਅਤੇ ਸਾਬਕਾ ਗਾਹਕਾਂ ਨੂੰ 'ਔਪਟਸ' ਵਲੋਂ 'ਏਕੁਈਫੈਕ੍ਸ' ਦੀ 12-ਮਹੀਨੇ ਦੀ ਮੁਫਤ 'ਕ੍ਰੈਡਿਟ ਨਿਗਰਾਨੀ' ਸੇਵਾ ਪ੍ਰਦਾਨ ਕੀਤੀ ਜਾਵੇਗੀ।


Follow SBS Punjabi

Download our apps

Watch on SBS

Punjabi News

Stream now