SKIP TO MAIN CONTENT

ਵੱਡੇ ਪੱਧਰ ‘ਤੇ ਡਾਟਾ ਦੀ ਉਲੰਘਣਾ ਨੂੰ ਲੈ ਕੇ ਓਪਟਸ ਨੇ ਮੰਗੀ ਮੁਆਫ਼ੀ

Data breach
Source: AAP

ਆਸਟ੍ਰੇਲੀਆ ਦੀ ਦੂਜੀ ਸਭ ਤੋਂ ਵੱਡੀ ਟੈਲੀਕਮਿਊਨੀਕੇਸ਼ਨ ਕੰਪਨੀ ਦੇ ਮੁੱਖ ਕਾਰਜਕਾਰੀ ਨੇ ਡਾਟਾ ਉਲੰਘਣਾ ਲਈ ਮੁਆਫੀ ਮੰਗੀ ਹੈ। ਇਹ ਉਲੰਘਣਾ ਲਗਭਗ 10 ਮਿਲੀਅਨ ਗਾਹਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਓਪਟਸ ਵੱਲੋਂ ਹੁਣ ਇਸ ਘਟਨਾ ਤੋਂ ਹੋਏ ਨੁਕਸਾਨਾਂ ਨੂੰ ਨਿਯੰਤਰਣ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਦਾ ਅੰਦਾਜ਼ਾ ਓਪਟਸ ਵੱਲੋਂ ਸਿੱਧੇ ਖਪਤਕਾਰਾਂ ਦੀ ਬਜਾਏ ਆਪਣੀ ਵੈਬਸਾਈਟ ਉੱਤੇ ਚੁੱਪਚਾਪ ਕੀਤੀ ਗਈ ਘੋਸ਼ਣਾ ਤੋਂ ਲਗਾਇਆ ਜਾ ਸਕਦਾ ਹੈ।

Published

By Kath Landers, Stephanie Corsetti, Jasdeep Kaur

Source: SBS

Skip to podcast episode content

ਆਸਟ੍ਰੇਲੀਆ ਦੀ ਦੂਜੀ ਸਭ ਤੋਂ ਵੱਡੀ ਟੈਲੀਕਮਿਊਨੀਕੇਸ਼ਨ ਕੰਪਨੀ ਦੇ ਮੁੱਖ ਕਾਰਜਕਾਰੀ ਨੇ ਡਾਟਾ ਉਲੰਘਣਾ ਲਈ ਮੁਆਫੀ ਮੰਗੀ ਹੈ। ਇਹ ਉਲੰਘਣਾ ਲਗਭਗ 10 ਮਿਲੀਅਨ ਗਾਹਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਓਪਟਸ ਵੱਲੋਂ ਹੁਣ ਇਸ ਘਟਨਾ ਤੋਂ ਹੋਏ ਨੁਕਸਾਨਾਂ ਨੂੰ ਨਿਯੰਤਰਣ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਦਾ ਅੰਦਾਜ਼ਾ ਓਪਟਸ ਵੱਲੋਂ ਸਿੱਧੇ ਖਪਤਕਾਰਾਂ ਦੀ ਬਜਾਏ ਆਪਣੀ ਵੈਬਸਾਈਟ ਉੱਤੇ ਚੁੱਪਚਾਪ ਕੀਤੀ ਗਈ ਘੋਸ਼ਣਾ ਤੋਂ ਲਗਾਇਆ ਜਾ ਸਕਦਾ ਹੈ।

ਟੈਲੀਕਮਿਊਨੀਕੇਸ਼ਨ ਕੰਪਨੀ 'ਓਪਟਸ' ਨੇ ਪੁਸ਼ਟੀ ਕੀਤੀ ਹੈ ਕਿ ਗਾਹਕਾਂ ਦੀ ਨਿੱਜੀ ਜਾਣਕਾਰੀ ਖ਼ਤਰੇ ਵਿੱਚ ਪਈ ਹੈ ਅਤੇ ਇਸ ਵੱਲੋਂ ਉਲੰਘਣਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

ਟੈਲਕੋ ਦਾ ਕਹਿਣਾ ਹੈ ਕਿ ਉਸ ਵੱਲੋਂ ਸਾਈਬਰ ਅਟੈਕ ਨੂੰ ਤੁਰੰਤ ਰੋਕ ਦਿੱਤਾ ਗਿਆ ਸੀ ਅਤੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੂੰ ਇਸਦੀ ਸੂਚਨਾ ਵੀ ਤੁਰੰਤ ਦੇ ਦਿੱਤੀ ਗਈ ਸੀ।

ਕੰਪਨੀ ਦਾ ਕਹਿਣਾ ਹੈ ਕਿ ਕੁੱਝ ਸ਼ੱਕੀ ਗਤੀਵਿਧੀਆਂ ਤੋਂ ਇਸ ਹਮਲੇ ਦਾ ਪਤਾ ਲੱਗਾ ਸੀ ਪਰ ਬਜਾਏ ਗਾਹਕਾਂ ਨੂੰ ਸਿੱਧੇ ਤੌਰ ਉੱਤੇ ਸੂਚਿਤ ਕਰਨ ਦੇ ਇਸ ਘਟਨਾ ਨੂੰ ਲੈ ਕੇ ਆਨਲਾਈਨ ਖ਼ਬਰ ਪ੍ਰਕਾਸ਼ਿਤ ਕਰ ਦਿੱਤੀ ਗਈ।

ਲਿਬਰਲ ਨੇਤਾ ਪੀਟਰ ਡਟਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇਹ ਸੰਭਾਵਿਤ ਤੋਰ ‘ਤੇ ਸਭ ਤੋਂ ਵੱਡੀ ਡਾਟਾ ਉਲੰਘਣਾ ਦੀ ਘਟਨਾ ਹੈ।

ਇਹ ਉਲੰਘਣਾ 2017 ਦੇ ਪੁਰਾਣੇ ਅਤੇ ਮੌਜੂਦਾ ਗਾਹਕ ਡਾਟਾ ਨਾਲ ਸਬੰਧਤ ਹੈ।

ਇਸ ਵਿੱਚ ਨਾਮ, ਜਨਮ ਮਿਤੀ, ਫ਼ੋਨ ਨੰਬਰ ਅਤੇ ਈਮੇਲ ਪਤੇ ਸ਼ਾਮਲ ਹਨ।

ਕੁਝ ਗਾਹਕਾਂ ਨੇ ਸੰਵੇਦਨਸ਼ੀਲ ਵੇਰਵਿਆਂ ਦਾ ਖੁਲਾਸਾ ਵੀ ਕੀਤਾ ਹੈ ਜਿਵੇਂ ਕਿ ਉਨ੍ਹਾਂ ਦੇ ਘਰ ਦਾ ਪਤਾ, ਲਾਇਸੰਸ ਅਤੇ ਪਾਸਪੋਰਟ ਨੰਬਰ।

ਗਾਹਕਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਜਾਂ ਸੂਚਨਾਵਾਂ ਨਾਲ ਸਬੰਧਤ ਕਿਸੇ ਵੀ ਅਸਾਧਾਰਨ ਗਤੀਵਿਧੀ ਲਈ ਨਿਗਰਾਨੀ ਕਰਨ ਲਈ ਕਿਹਾ ਜਾ ਰਿਹਾ ਹੈ।

Latest podcast episodes

Follow SBS Punjabi

Download our apps

Watch on SBS

Punjabi News

Stream now