SKIP TO MAIN CONTENT

ਆਸਟ੍ਰੇਲੀਆ ਵਿੱਚ ਸ਼ਰਧਾਂਜਲੀਆਂ ਅਤੇ ਵਿਰੋਧ ਪ੍ਰਦਰਸ਼ਨਾਂ ਨਾਲ ਮਨਾਇਆ ਗਿਆ ਮਹਾਰਾਣੀ ਦਾ ਸੋਗ ਦਿਵਸ

Prime Minister Anthony Albanese during the National Memorial Service for Queen Elizabeth II at Parliament House .jpg
Prime Minister Anthony Albanese during the National Memorial Service for Queen Elizabeth II at Parliament House on September 22, 2022 in Canberra, Australia.

ਕੈਨਬਰਾ ਦੇ ਸੰਸਦ ਭਵਨ ਵਿੱਚ ਮਹਾਰਾਣੀ 'ਅਲਿਜ਼ਾਬੈਥ ਸੈਕਿੰਡ' ਦੀ ਯਾਦ ਨੂੰ ਸਮਰਪਿਤ ਅਧਿਕਾਰਤ ਰਾਸ਼ਟਰੀ ਸੋਗ ਸਮਾਗਮ ਵਿੱਚ ਸੈਂਕੜੇ ਸਿਆਸਤਦਾਨਾਂ, ਅਧਿਕਾਰੀਆਂ ਅਤੇ ਵਸਨੀਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਪਰ ਇਸਦੇ ਨਾਲ਼ ਹੀ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਵੀ ਹੋਏ ਜੋ ਰਾਜਸ਼ਾਹੀ ਦੀ ਆਸਟ੍ਰੇਲੀਆ ਲਈ ਅਹਿਮੀਅਤ ਨੂੰ ਲੈਕੇ ਸਵਾਲ ਕਰਦੇ ਨਜ਼ਰ ਆਏ।


Published

By Deborah Groarke, Jasdeep Kaur

Source: SBS


Skip to podcast episode content

ਕੈਨਬਰਾ ਦੇ ਸੰਸਦ ਭਵਨ ਵਿੱਚ ਮਹਾਰਾਣੀ 'ਅਲਿਜ਼ਾਬੈਥ ਸੈਕਿੰਡ' ਦੀ ਯਾਦ ਨੂੰ ਸਮਰਪਿਤ ਅਧਿਕਾਰਤ ਰਾਸ਼ਟਰੀ ਸੋਗ ਸਮਾਗਮ ਵਿੱਚ ਸੈਂਕੜੇ ਸਿਆਸਤਦਾਨਾਂ, ਅਧਿਕਾਰੀਆਂ ਅਤੇ ਵਸਨੀਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਪਰ ਇਸਦੇ ਨਾਲ਼ ਹੀ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਵੀ ਹੋਏ ਜੋ ਰਾਜਸ਼ਾਹੀ ਦੀ ਆਸਟ੍ਰੇਲੀਆ ਲਈ ਅਹਿਮੀਅਤ ਨੂੰ ਲੈਕੇ ਸਵਾਲ ਕਰਦੇ ਨਜ਼ਰ ਆਏ।


ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਵੱਲੋਂ ਵਿਰੋਧ ਦੇ ਬਾਵਜੂਦ ਵੀ ਰਾਸ਼ਟਰੀ ਸੋਗ ਦਾ ਦਿਨ ਐਲਾਨ ਕਰਨ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ।

ਆਪਣੇ ਇਸ ਫੈਸਲੇ ਦਾ ਬਚਾਅ ਕਰਦੇ ਹੋਏ ਉਹਨਾਂ ਕੈਨਬਰਾ ਦੇ ਸੰਸਦ ਭਵਨ ਵਿਖੇ ਗੱਲ ਕਰਦਿਆਂ ਕਿਹਾ ਕਿ ਪੂਰੇ ਦੇਸ਼ ਉੱਤੇ ਮਹਾਰਾਣੀ ਦੇ ਜੀਵਨ ਕਾਲ ਦੌਰਾਨ ਖ਼ਾਸ ਪ੍ਰਭਾਵ ਰਿਹਾ ਹੈ।

ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਵੀ ਮਰਹੂਮ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ।

ਹਾਲਾਂਕਿ ਮੈਮੋਰੀਅਲ ਦੌਰਾਨ ਪਬਲਿਕ ਤੋਂ ਬਹੁਤ ਘੱਟ ਲੋਕਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ ਪਰ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰੀਸਨ, ਜੌਨ ਹਾਵਰਡ ਅਤੇ ਪਾਲ ਕੀਟਿੰਗ ਸਮੇਤ ਲਗਭਗ 600 ਪਤਵੰਤਿਆਂ ਲਈ ਸੱਦਾ ਪੱਤਰ ਭੇਜੇ ਗਏ ਸਨ।

ਇਸ ਦੌਰਾਨ ਅੱਠ ਵਾਰ ਆਰਚੀਬਾਲਡ ਪੁਰਸਕਾਰ ਜੇਤੂ ਸਰ ਵਿਲੀਅਮ ਡਾਰਗੀ ਦੀ 1954 ਦੀ ਮਹਾਰਾਣੀ ਦੇ ਪੇਟਿੰਗ ਉੱਤੇ ਸ਼ਰਧਾਂਜਲੀ ਦੇ ਫੁੱਲ ਵੀ ਭੇਂਟ ਕੀਤੇ ਗਏ।

ਵਾਰਿਡਜੂਰੀ ਈਕੋਜ਼ ਵਜੋਂ ਜਾਣੇ ਜਾਂਦੇ ਇੱਕ ਸਮੂਹ ਵੱਲੋਂ ਇਸ ਸਮਾਗਮ ਵਿੱਚ ਰਸਮੀ ਤੌਰ 'ਸਵਦੇਸ਼ੀ ਸਵਾਗਤ' ਪੇਸ਼ ਕੀਤਾ ਗਿਆ।

ਪਰ ਬ੍ਰਿਸਬੇਨ, ਸਿਡਨੀ, ਕੈਨਬਰਾ ਅਤੇ ਮੈਲਬੌਰਨ ਵਿੱਚ ਇਕੱਠੀਆਂ ਹੋਈਆਂ ਭੀੜਾਂ ਲਈ ਇਹ ਕਾਫੀ ਨਹੀਂ ਸੀ।

ਪ੍ਰਦਰਸ਼ਨਕਾਰੀਆਂ ਵਿੱਚ ਫੈਡਰਲ ਗ੍ਰੀਨਜ਼ ਸੈਨੇਟਰ ਲਿਡੀਆ ਥੋਰਪੇ ਵੀ ਸ਼ਾਮਲ ਸਨ।

ਪ੍ਰਦਰਸ਼ਨਕਾਰੀਆਂ ਦਾ ਵਿਰੋਧ ਬਸਤੀਵਾਦ ਦੇ ਚੱਲ ਰਹੇ ਪ੍ਰਭਾਵਾਂ ਖਿਲਾਫ ਸੀ।

ਇਸ ਇਕੱਠ ਵਿੱਚ ਸ਼ਾਮਿਲ ਵੇਨ ਵਾਰਟਨ ਮੁਤਾਬਿਕ ਆਸਟ੍ਰੇਲੀਆ ਵਿੱਚ ਰਾਜਸ਼ਾਹੀ ਦੀ ਹੁਣ ਕੋਈ ਲੋੜ ਨਹੀਂ ਹੈ।


Latest podcast episodes

Follow SBS Punjabi

Download our apps

Watch on SBS

Punjabi News

Stream now