SKIP TO MAIN CONTENT

ਮਹਾਰਾਣੀ ਦੀ ਮੌਤ ਉੱਤੇ ਆਸਟ੍ਰੇਲੀਆ ਵਿੱਚ ਜਨਤਕ ਛੁੱਟੀ ਦੇ ਐਲਾਨ ਪਿੱਛੋਂ ਕਾਰੋਬਾਰੀ ਨਿਰਾਸ਼

Business and investment
Employers will either close their doors for a national public holiday to mourn the death of Queen Elizabeth the second - or stay open and pay higher wages to employees. Source: Pixabay

ਇੱਕ ਅਚਾਨਕ ਐਲਾਨੀ ਗਈ ਜਨਤਕ ਛੁੱਟੀ ਨੇ ਕੁੱਝ ਮਾਪਿਆਂ, ਸਕੂਲਾਂ, ਜ਼ਰੂਰੀ ਕਰਮਚਾਰੀਆਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ। 22 ਸਤੰਬਰ ਨੂੰ ਕਾਰੋਬਾਰਾਂ ਦੇ ਮਾਲਕ ਜਾਂ ਤਾਂ ਮਹਾਰਾਣੀ ਐਲਜ਼ਿਾਬੈਥ-॥ ਦੀ ਮੌਤ ਦਾ ਸੋਗ ਮਨਾਉਣ ਲਈ ਆਪਣੇ ਕੰਮਕਾਜ ਬੰਦ ਰੱਖਣਗੇ ਅਤੇ ਜਾਂ ਫਿਰ ਕੰਮਕਾਰ ਖੁੱਲੇ ਰੱਖ ਕੇ ਆਪਣੇ ਕਰਮਚਾਰੀਆਂ ਨੂੰ ਵੱਧ ਤਨਖਾਹਾਂ ਦੇਣਗੇ। ਵਪਾਰ ਅਤੇ ਉਦਯੋਗ ਦੇ ਨੇਤਾਵਾਂ ਦੀ ਆਲੋਚਨਾ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਆਪਣੇ ਇਸ ਐਲਾਨ ਨੂੰ ਸਹੀ ਕਰਾਰ ਦਿੱਤਾ ਹੈ।

Published

Updated

By John Baldock, Jasdeep Kaur

Source: SBS

Skip to podcast episode content

ਇੱਕ ਅਚਾਨਕ ਐਲਾਨੀ ਗਈ ਜਨਤਕ ਛੁੱਟੀ ਨੇ ਕੁੱਝ ਮਾਪਿਆਂ, ਸਕੂਲਾਂ, ਜ਼ਰੂਰੀ ਕਰਮਚਾਰੀਆਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ। 22 ਸਤੰਬਰ ਨੂੰ ਕਾਰੋਬਾਰਾਂ ਦੇ ਮਾਲਕ ਜਾਂ ਤਾਂ ਮਹਾਰਾਣੀ ਐਲਜ਼ਿਾਬੈਥ-॥ ਦੀ ਮੌਤ ਦਾ ਸੋਗ ਮਨਾਉਣ ਲਈ ਆਪਣੇ ਕੰਮਕਾਜ ਬੰਦ ਰੱਖਣਗੇ ਅਤੇ ਜਾਂ ਫਿਰ ਕੰਮਕਾਰ ਖੁੱਲੇ ਰੱਖ ਕੇ ਆਪਣੇ ਕਰਮਚਾਰੀਆਂ ਨੂੰ ਵੱਧ ਤਨਖਾਹਾਂ ਦੇਣਗੇ। ਵਪਾਰ ਅਤੇ ਉਦਯੋਗ ਦੇ ਨੇਤਾਵਾਂ ਦੀ ਆਲੋਚਨਾ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਆਪਣੇ ਇਸ ਐਲਾਨ ਨੂੰ ਸਹੀ ਕਰਾਰ ਦਿੱਤਾ ਹੈ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਵੱਲੋਂ ਮਹਾਰਾਣੀ ਐਲਜ਼ਿਾਬੈਥ-॥ ਦੀ ਮੌਤ ਉੱਤੇ ਸੋਗ ਮਨਾਉਣ ਲਈ 22 ਸਤੰਬਰ ਨੂੰ ‘ਪਬਲਿਕ ਹਾਲੀਡੇਅ’ ਦੇ ਐਲਾਨ ਪਿੱਛੋਂ ਕੁਝ ਲੋਕ ਪ੍ਰੇਸ਼ਾਨ ਹਨ।

ਹਰ ਕੋਈ ਜਨਤਕ ਛੁੱਟੀ ਲਈ 22 ਸਤੰਬਰ ਦੇ ਦਿਨ ਦੀ ਚੋਣ ਕੀਤੇ ਜਾਣ ਤੋਂ ਖੁਸ਼ ਨਹੀਂ ਹੈ। ਇਕ ਪਾਸੇ ਏ.ਐਫ.ਐਲ ਦਾ ਫਾਈਨਲ ਮੈਚ ਅਤੇ ਦੂਜੇ ਪਾਸੇ ਪਹਿਲਾਂ ਹੀ ਸ਼ੁਕਰਵਾਰ 23 ਸਤੰਬਰ ਨੂੰ ‘ਵਿਕਟੋਰੀਅਨ ਪਬਲਿਕ ਹਾਲੀਡੇਅ’ ਹੁੰਦਾ ਹੈ। ਅਜਿਹੇ ਵਿੱਚ 22 ਸਤੰਬਰ ਨੂੰ ਇੱਕ ਹੋਰ ਜਨਤਕ ਛੁੱਟੀ ਨਾਲ ਕਾਰੋਬਾਰੀ ਕੁੱਝ ਨਿਰਾਸ਼ ਹਨ।

ਬਰੂਸ ਕੀਬੌਅ ਏ.ਐਫ.ਐਲ ਗ੍ਰੈਂਡ ਫਾਈਨਲ ਸਮਾਗਮਾਂ ਦਾ ਮੰਚਨ ਕਰਨ ਵਾਲੀ ਕੰਪਨੀ ‘ਦਾ ਬਿੱਗ ਗਰੁੱਪ’ ਦੇ ਸੰਸਥਾਪਕ ਹਨ।

ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੰਪਨੀ ਲਈ ਇਹ ਸਭ ਤੋਂ ਮਾੜਾ ਸਮ੍ਹਾਂ ਹੈ।

ਵੱਖ-ਵੱਖ ਰਾਜਾਂ ਅਤੇ ਪ੍ਰਦੇਸ਼ਾਂ ਦੀਆਂ ਜਨਤਕ ਛੁੱਟੀਆਂ ਵਿੱਚ ਇੱਕਸਾਰਤਾ ਦੀ ਘਾਟ ਹੈ ਅਤੇ ‘ਆਸਟ੍ਰੇਲੀਅਨ ਰਿਟੇਲਰ ਐਸੋਸੀਏਸ਼ਨ’ ਦੇ ਮੁਤਾਬਕ ਇਹ ਘਾਟ ਦੇਸ਼ ਦੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਕੁੱਝ ਕਾਰੋਬਾਰੀ ਜਿਵੇਂ ਕਿ ਬਰੂਸ ਕੀਬੌਅ ਦਾ ਕਹਿਣਾ ਹੈ ਕਿ ਸਮਾਂ ਆ ਗਿਆ ਹੈ ਕਿ ਕਰਮਚਾਰੀਆਂ ਨੂੰ ਵਧੇਰੇ ਵਿਕਲਪ ਦਿੱਤੇ ਜਾਣ ਬਾਰੇ ਵਿਚਾਰ ਕੀਤੀ ਜਾਵੇ ਕਿ ਉਹ ਕਿਹੜੀਆਂ ਜਨਤਕ ਛੁੱਟੀਆਂ ਚਾਹੁੰਦੇ ਹਨ।

Latest podcast episodes

Follow SBS Punjabi

Download our apps

Watch on SBS

Punjabi News

Stream now