SKIP TO MAIN CONTENT

ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਸਰਕਾਰ ਵਿਦੇਸ਼ੀ ਅਧਿਆਪਕਾਂ ਦੇ ਵੀਜ਼ੇ ਨੂੰ ਦੇਵੇਗੀ ਤਰਜੀਹ

ਆਸਟ੍ਰੇਲੀਆ ਦੇ ਰਾਜ ਅਤੇ ਖੇਤਰੀ ਸਿੱਖਿਆ ਮੰਤਰੀਆਂ ਨੇ ਅਧਿਆਪਕਾਂ ਦੀ ਘਾਟ ਦੇ ਸੰਕਟ ਨੂੰ ਹੱਲ ਕਰਨ ਲਈ ਕੈਨਬਰਾ ਵਿੱਚ ਇੱਕ ਅਹਿਮ ਮੀਟਿੰਗ ਵਿੱਚ ਹਿੱਸਾ ਲਿਆ ਹੈ।

NSW public school teachers during a strike.png
NSW public school teachers during a strike in December, 2021, over staff shortages and salaries. Source: AAP / Mick Tsikas

2 min read

Published

By Ravdeep Singh

Source: SBS


Skip to article content

ਆਸਟ੍ਰੇਲੀਅਨ ਸਿੱਖਿਆ ਮੰਤਰੀ ਜੇਸਨ ਕਲੇਰ ਦਾ ਕਹਿਣਾ ਹੈ ਕਿ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਵਿਦੇਸ਼ੀ ਅਧਿਆਪਕਾਂ ਦੇ ਵੀਜ਼ਾ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਸ਼੍ਰੀ ਕਲੇਰ ਨੇ ਪੱਤਰਕਾਰਾਂ ਨੂੰ ਕਿਹਾ ਕਿ, “ਸਾਨੂੰ ਇਸ ਸਮਸਿਆ ਦਾ ਛੇਤੀ ਹੱਲ ਕਢਣ ਲਈ ਸਭ ਤੋਂ ਅਹਿਮ ਕੰਮ ਇਹ ਕਰਨਾ ਚਾਹਿਦਾ ਹੈ ਕਿ ਵਿਦੇਸ਼ੀ ਅਧਿਆਪਕ ਜੋ ਇਥੇ ਆ ਕੇ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਕਾਂ ਦੀ ਚੱਲ ਰਹੀ ਘਾਟ ਨੂੰ ਪੂਰਾ ਕਰਨ ਦੇ ਇਛੁਕ ਹਨ ਉਨ੍ਹਾਂ ਅਧਿਆਪਕਾਂ ਦੇ ਵੀਜ਼ੇ ਨੂੰ ਤਰਜੀਹ ਦੇਣੀ ਚਾਹਿਦੀ ਹੈ। ”

ਸ੍ਰੀ ਕਲੇਰ ਨੇ ਕਿਹਾ ਕਿ ਉਨ੍ਹਾਂ ਦੇ ਸਹਿਯੋਗੀ, ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਰ ਓ'ਨੀਲ, ਵੀ ਉਨ੍ਹਾਂ ਦੇ ਇਸ ਵਿਚਾਰ ਨਾਲ਼ ਪੂਰੀ ਤਰ੍ਹਾਂ ਸਹਿਮਤ ਹਨ।

ਉਨ੍ਹਾਂ ਕਿਹਾ ਕਿ ਇਸ ਮਸਲੇ ਤੇ ਬਾਕੀ ਰਾਜਾਂ ਅਤੇ ਪ੍ਰਦੇਸ਼ਾਂ ਦੇ ਸਿਖਿਆ ਮੰਤਰੀਆਂ ਨਾਲ਼ ਹੋਈ ਮੀਟਿੰਗ ਵਿੱਚ ਤਿੰਨ ਨੁਕਤਿਆਂ 'ਤੇ ਸਹਿਮਤੀ ਹੋਈ ਹੈ। ਇਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਅਧਿਆਪਕ ਬਣਨ ਲਈ ਉਤਸ਼ਾਹਿਤ ਕਰਨਾ, ਸਿਖਿਆਰਥੀ ਅਧਿਆਪਕਾਂ ਨੂੰ ਤਿਆਰ ਕਰਨਾ ਅਤੇ ਫ਼ਿਰ ਇਨ੍ਹਾਂ ਅਧਿਆਪਕਾਂ ਨੂੰ ਇਸ ਪੇਸ਼ੇ ਵਿੱਚ ਬਰਕਰਾਰ ਰੱਖਣਾ ਸ਼ਾਮਲ ਹੈ।

ਸ੍ਰੀ ਕਲੇਰ ਨੇ ਅਧਿਆਪਕਾਂ ਉਤੇ ਪ੍ਰਬੰਧਕੀ ਬੋਝ ਨੂੰ ਹਟਾਉਣ ਦੀ ਜ਼ਰੂਰਤ ਤੇ ਵੀ ਜ਼ੋਰ ਦਿਤਾ ਤਾਂ ਕਿ ਅਧਿਆਪਕ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਵਧੇਰੇ ਸਮਾਂ ਦੇ ਸਕਣ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Follow SBS Punjabi

Download our apps

Watch on SBS

Punjabi News

Stream now