SKIP TO MAIN CONTENT

ਸਟਾਫ਼ ਦੀ ਕਮੀ ਅਤੇ ਤਨਖਾਹ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਨਿਊ ਸਾਊਥ ਵੇਲਜ਼ ਦੇ ਹਜ਼ਾਰਾਂ ਅਧਿਆਪਕਾਂ ਨੇ ਕੀਤੀ ਹੜਤਾਲ

ਨਿਊ ਸਾਊਥ ਵੇਲਜ਼ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੇ ਬਿਹਤਰ ਹਾਲਾਤਾਂ ਅਤੇ ਮੌਜੂਦਾ ਤਨਖ਼ਾਹ ਵਿੱਚ ਸੁਧਾਰ ਦੀ ਮੰਗ ਕਰਦੇ ਹੋਏ ਸਿਡਨੀ ਵਿੱਚ ਇੱਕਜੁੱਟ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ।

Teachers march to State Parliament during a strike by NSW public school and Catholic school teachers in Sydney, on Thursday, 30 June 2022
Teachers march to State Parliament during a strike by NSW public school and Catholic school teachers in Sydney, on Thursday, 30 June 2022 Source: AAP/NIKKI

2 min read

Published

By Ravdeep Singh


Skip to article content

ਨਿਊ ਸਾਊਥ ਵੇਲਜ਼ ਦੇ ਹਜ਼ਾਰਾਂ ਪਬਲਿਕ ਅਤੇ ਕੈਥੋਲਿਕ ਸਕੂਲਾਂ ਦੇ ਕਰਮਚਾਰੀਆਂ ਨੇ ਸਿਡਨੀ ਦੇ ਸੀਬੀਡੀ ਵਿੱਚ ਬਿਹਤਰ ਤਨਖਾਹਾਂ ਅਤੇ ਕੰਮ ਦੀਆਂ ਸਥਿਤੀਆਂ ਦੀ ਮੰਗ ਕਰਦੇ ਹੋਏ ਇੱਕ ਵੱਡੀ ਰੈਲੀ ਕੀਤੀ।

"ਸਿਰਫ਼ ਧੰਨਵਾਦ ਹੀ ਨਹੀਂ" ਸ਼ਬਦਾਵਲੀ ਨਾਲ ਅੰਕਿਤ ਲਾਲ ਕਮੀਜ਼ਾਂ ਵਿੱਚ ਸਜੇ ਅਧਿਆਪਕ ਮੁਸ਼ਕਲ ਵਰਤਮਾਨ ਹਲਾਤਾਂ ਅਤੇ ਲਗਾਤਾਰ ਵੱਧ ਰਹੀ ਰਿਕਾਰਡ ਤੋੜ ਮਹਿੰਗਾਈ ਦਰ ਦੇ ਚਲਦਿਆਂ ਸਰਕਾਰ ਤੋਂ ਤਨਖਾਹ ਵਿੱਚ ਸਾਰਥਕ ਵਾਧੇ ਦੀ ਮੰਗ ਕਰ ਰਹੇ ਹਨ। ਨਿਊ ਸਾਊਥ ਵੇਲਜ਼ ਟੀਚਰਜ਼ ਫੈਡਰੇਸ਼ਨ ਨੇ ਪੰਜ ਤੋਂ ਸੱਤ ਫੀਸਦੀ ਦੇ ਵਿਚਕਾਰ ਤਨਖਾਹ ਵਿੱਚ ਵਾਧੇ ਦੀ ਮੰਗ ਕੀਤੀ ਹੈ।

ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਰਹਿਣ-ਸਹਿਣ ਦੀਆਂ ਵੱਧ ਰਹਿਆਂ ਲਾਗਤਾਂ ਵੱਲ ਸਰਕਾਰ ਦਾ ਧਿਆਨ ਦਵਾਉਣ ਲਈ "ਇਸ ਤਨਖ਼ਾਹ ਵਿੱਚ ਅਜਕਲ ਲੈਟਿਸ ਖਾਣੀ ਵੀ ਔਖੀ" ਵਰਗੀਆਂ ਵਿਅੰਗਮਈ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ।

ਨਿਊ ਸਾਊਥ ਵੇਲਜ਼ ਟੀਚਰਜ਼ ਫੈਡਰੇਸ਼ਨ ਅਤੇ ਨਿਊ ਸਾਊਥ ਵੇਲਜ਼ ਅਤੇ ਏ ਸੀ ਟੀ ਦੀ ਇੰਡੀਪੈਂਡੈਂਟ ਐਜੂਕੇਸ਼ਨ ਯੂਨੀਅਨ, ਜੋ ਕਿ ਤਕਰੀਬਨ 85,000 ਅਧਿਆਪਕਾਂ ਦੀ ਨੁਮਾਇੰਦਗੀ ਕਰਦੀ ਹੈ,ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਛੇ ਮਹੀਨਿਆਂ ਵਿੱਚ ਇਹ ਤੀਜੀ ਵਾਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now