ਬਹੁਤ ਸਾਰੇ ਜ਼ਰੂਰੀ ਕਾਮਿਆਂ ਨੇ ਮਹਾਂਮਾਰੀ ਦੌਰਾਨ ਆਸਟ੍ਰੇਲੀਆ ਨੂੰ ਸੰਕਟ ਤੋਂ ਬਚਾਈ ਰੱਖਿਆ। ਇੰਨ੍ਹਾਂ ਕਾਮਿਆਂ ਨੇ ਸ਼ੈਲਫਾਂ ਨੂੰ ਸਟਾਕ ਕੀਤਾ, ਹੋਟਲਾਂ ਦੀ ਸਫਾਈ ਕੀਤੀ ਅਤੇ ਬਜ਼ੁਰਗਾਂ ਦੀ ਦੇਖਭਾਲ ਕੀਤੀ ਅਤੇ ਹੋਰ ਵੀ ਬਹੁਤ ਸਾਰੇ ਔਖੇ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ।
ਪਰ ਹੁਣ ਮਹਿੰਗਾਈ ਦੇ ਚੱਲਦਿਆਂ ਬਹੁਤ ਸਾਰੇ ਤਨਖਾਹਾਂ ਵਾਲੇ ਕਾਮੇ ਰਹਿਣ-ਸਹਿਣ ਸਬੰਧੀ ਮੁਸ਼ਕਿਲਾਂ ਨਾਲ ਜੂਝ ਰਹੇ ਹਨ।
ਇਸੇ ਕਰਕੇ ਲੀਅਮ ਨਾਂ ਦੇ ਰਿਟੇਲ ਕਰਮਚਾਰੀ ਲਈ ਜੇਬ ਵਿੱਚ ਆਇਆ ਕੋਈ ਵੀ ਵਾਧੂ ਕੈਸ਼ ਖੁਸ਼ੀ ਦੀ ਗੱਲ ਹੈ। ਉਸ ਮੁਤਾਬਕ ਕਿਸੇ ਵੀ ਤਰ੍ਹਾਂ ਦਾ ਨਕਦ ਮੁਨਾਫਾ ਉਸ ਲਈ 'ਬੂਸਟਰ ਸ਼ਾਟ' ਦੀ ਤਰ੍ਹਾਂ ਹੈ।
ਇਹ ਵਾਧਾ 5.2 ਪ੍ਰਤੀਸ਼ਤ ਦੇ ਹਿਸਾਬ ਨਾਲ ਕੀਤਾ ਗਿਆ ਹੈ ਜਿਸ ਮੁਤਾਬਕ ਇੱਕ ਘੰਟੇ ਦਾ ਲਗਭਗ ਇੱਕ ਡਾਲਰ ਵਧੇਗਾ।
ਇਸ ਹਿਸਾਬ ਨਾਲ ਨਵੀਂ ਘੱਟੋ-ਘੱਟ ਦਿਹਾੜੀ ਦੀ ਦਰ 21.38 ਡਾਲਰ ਪ੍ਰਤੀ ਘੰਟਾ ਹੋਵੇਗੀ। ਹਫਤੇ ਦੇ ਹਿਸਾਬ ਨਾਲ ਇਹ 812 ਡਾਲਰ ਬਣਦੀ ਹੈ ਜਿਸ ਮੁਤਾਬਕ 40 ਡਾਲਰ ਦਾ ਹਫਤਾਵਰੀ ਵਾਧਾ ਹੋਵੇਗਾ।
ਇਸ ਨਾਲ 1, 80,000 ਤੋਂ ਵਧੇਰੇ ਕਾਮੇ ਲਾਭ ਉਠਾਉਣਗੇ ਅਤੇ ਹੋਰਾਂ ਲਈ ਅਵਾਰਡ ਰੇਟ ‘ਤੇ 4.6 ਫੀਸਦ ਦਾ ਵਾਧਾ ਹੋਵੇਗਾ।
ਹਾਲਾਂਕਿ ਯੂਨੀਅਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਦੂਜੇ ਪਾਸੇ ਕਮਿਸ਼ਨ ‘ਤੇ ਪਹਿਲਾਂ ਤੋਂ ਹੀ ਸੰਘਰਸ਼ ਕਰ ਰਹੇ 'ਟਰੇਡ ਅਪਰੈਂਟਿਸਾਂ' ਵੱਲੋਂ ਅਣਦੇਖੀ ਦਾ ਦੋਸ਼ ਲਗਾਇਆ ਜਾ ਰਿਹਾ ਹੈ।
ਇਸ ਵਾਧੇ ਦੀ ਸ਼ੁਰੂਆਤ 1 ਜੁਲਾਈ ਤੋਂ ਹੋਣ ਜਾ ਰਹੀ ਹੈ ਹਾਲਾਂਕਿ ਹਵਾਬਾਜ਼ੀ, ਸੈਰ-ਸਪਾਟਾ ਅਤੇ ਪ੍ਰਾਹਣੁਚਾਰੀ ਉਦਯੋਗਾਂ ਨੂੰ ਅਜੇ ਅਕਤੂਬਰ ਤੱਕ ਇੰਤਜ਼ਾਰ ਕਰਨਾ ਪਵੇਗਾ।
ਫੇਅਰ ਵਰਕ ਦਾ ਕਹਿਣਾ ਹੈ ਕਿ ਇਹ ਖੇਤਰ ਕੋਵਿਡ-19 ਸਣੇ ਹੋਰ ਬਹੁਤ ਕਾਰਨਾਂ ਕਰਕੇ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਹੋਏ ਹਨ ਇਸ ਲਈ ਇੰਨ੍ਹਾਂ ਨੂੰ ਠੀਕ ਹੋਣ ਲਈ ਅਜੇ ਹੋਰ ਸਮਾਂ ਲੱਗੇਗਾ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।






