ਜਾਨਲੇਵਾ ਹੋ ਸਕਦੀ ਹੈ ਗਲ਼ਤ ਹੀਟਰ ਦੀ ਚੋਣ, ਜਾਣੋਂ ਕਿਹੜਾ ਹੀਟਰ ਹੈ ਸਭ ਤੋਂ ਵੱਧ ਕਿਫਾਇਤੀ ਤੇ ਭਰੋਸੇਯੋਗ

It is important to choose the right kind of heater.

Published 16 June 2022 at 5:35pm
By Jasdeep Kaur
Source: SBS

ਇੱਕ ਮੰਜ਼ਿਲਾ ਅਤੇ ਦੋ ਮੰਜ਼ਿਲਾ ਘਰਾਂ ਵਿੱਚ ਹੀਟ ਸਿਸਟਮ ਦੇ ਕਿੰਨੇ ਜ਼ੋਨ ਰੱਖਣੇ ਚਾਹੀਦੇ ਹਨ? ਹੀਟ ਸਿਸਟਮ ਦੀ ਸਰਵਿਸ ਕਿੰਨੇ ਸਮੇਂ ਬਾਅਦ ਕਰਵਾਉਣੀ ਚਾਹੀਦੀ ਹੈ ? ਸਹੀ ਹੀਟਰ ਦੀ ਚੋਣ ਅਤੇ ਹੀਟ ਸਿਸਟਮ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਨਣ ਲਈ ਸੁਣੋ ਇਹ ਵਿਸ਼ੇਸ਼ ਇੰਟਰਵਿਊ।


Published 16 June 2022 at 5:35pm
By Jasdeep Kaur
Source: SBS


ਵਾਰ-ਵਾਰ ਮੁਰੰਮਤ ਹੋਣ ਵਾਲਾ ਜਾਂ ਖ਼ਰਾਬ ਹੀਟਰ, ਕਾਰਬਨ ਮੋਨੋਆਕਸਾਈਡ ਨਾਮ ਦੀ ਜ਼ਹਿਰੀਲੀ ਗੈਸ ਪੈਦਾ ਕਰਦਾ ਹੈ। ਇਹ ਗੈਸ ਇੰਨੀ ਜ਼ਹਿਰੀਲੀ ਹੈ ਕਿ ਬਿਨ੍ਹਾਂ ਕਿਸੇ ਚੇਤਾਵਨੀ ਇਹ ਕਿਸੇ ਵਿਅਕਤੀ ਦੀ ਜਾਨ ਲੈ ਸਕਦੀ ਹੈ।

‘ਦਾ ਏਲੈਨ ਕਨਸਲਟਿੰਗ’ ਗਰੁੱਪ ਦੀ ਇੱਕ ਜਾਂਚ ਮੁਤਾਬਕ ਕਾਰਬਨ ਮੋਨੋਆਕਸਾਈਡ ਦੇ ਜ਼ਹਿਰੀਲੇਪਨ ਨਾਲ ਕਰੀਬ ਹਰ ਸਾਲ ਇੱਕ ਵਿਅਕਤੀ ਦੀ ਮੌਤ ਅਤੇ 21% ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ।

‘ਰੈਜ਼ੀਡੈਂਸ਼ੀਅਲ ਟੈਨੇਂਸੀ ਰੈਗੁਲੇਸ਼ਨਜ਼ 2021’ ਮੁਤਾਬਕ ਕਿਰਾਏ ‘ਤੇ ਪ੍ਰਾਪਰਟੀ ਦੇਣ ਵਾਲਿਆਂ ਨੂੰ ਹਰ ਦੋ ਸਾਲ ਬਾਅਦ ਇੱਕ ਮਾਹਿਰ ਤੋਂ ਗੈਸ ਸੇਫਟੀ ਚੈਕ ਕਰਵਾਉਣਾ ਲਾਜ਼ਮੀ ਹੈ।

Advertisement
ਹਰਪ੍ਰੀਤ ਸਿੰਘ ਪਿੱਛਲੇ 14 ਸਾਲਾਂ ਤੋਂ ਮੈਲਬੌਰਨ ਵਿੱਚ ਹੀਟ ਅਤੇ ਕੂਲਿੰਗ ਡਕਟ ਇੰਸਟਾਲੇਸ਼ਨ ਦੇ ਪੇਸ਼ੇ ਵਿੱਚ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਕੁੱਲ ਮਿਲਾਕੇ ਇਸ ਪੇਸ਼ੇ ਵਿੱਚ ਉਨ੍ਹਾਂ ਨੂੰ 25 ਸਾਲ ਹੋ ਗਏ ਹਨ।

ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਹੀਟ ਸਿਸਟਮ ਦੀਆਂ ਨਵੀਆਂ ਤਕਨੀਕਾਂ ਬਾਰੇ ਦੱਸਿਆ।
harpreet singh
Harpreet Singh Source: Supplied


ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਵਾਲੇ ਬਾਹਰੀ ਹੀਟਰ ਦੀ ਖ਼ਪਤ ਵਧੇਰੇ ਹੁੰਦੀ ਹੈ ਅਤੇ ਉਹ ਸਿਹਤ ਲਈ ਵੀ ਚੰਗੇ ਨਹੀਂ ਹੁੰਦੇ ਇਸ ਲਈ ਉਨ੍ਹਾਂ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ।

ਇੱਕ ਮੰਜ਼ਿਲਾ ਅਤੇ ਦੋ ਮੰਜ਼ਿਲਾ ਘਰਾਂ ਵਿੱਚ ਹੀਟ ਸਿਸਟਮ ਦੇ ਕਿੰਨੇ ਜ਼ੋਨ ਰੱਖਣੇ ਚਾਹੀਦੇ ਹਨ ਇਸ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਧ ਜ਼ੋਨ ਰੱਖਣ ਨਾਲ ਅਸੀਂ ਬਿੱਲ ਦੀ ਬਚਤ ਵੀ ਕਰ ਸਕਦੇ ਹਾਂ ਅਤੇ ਹੀਟਰ ਦੀ ਮੁਨਿਆਦ ਵੀ ਵੱਧ ਜਾਂਦੀ ਹੈ।

ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਹਰ ਸਾਲ ਹੀਟ ਸਿਸਟਮ ਦੀ ਸਰਵਿਸ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿਉਂਕਿ ਜੇਕਰ ਹੀਟਰ ਕਾਰਬਨ ਮੋਨੋਆਕਸਾਈਡ ਵਧੇਰੇ ਬਣਾ ਰਿਹਾ ਹੈ ਤਾਂ ਇਹ ਰਾਤੋ-ਰਾਤ ਮੌਤ ਦਾ ਕਾਰਨ ਬਣ ਸਕਦਾ ਹੈ।

ਬਚਾਅ ਲਈ ਕੁੱਝ ਸਾਵਧਾਨੀਆਂ ਹਨ ਜਿੰਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਜਦੋਂ ਵੀ ਹੀਟਰ ਚੱਲ ਰਿਹਾ ਹੋਵੇ ਤਾਂ ਘਰ ਵਿੱਚ ਕੋਈ ਨਾ ਕੋਈ ਖਿੜਕੀ ਥੋੜੀ ਜਿਹੀ ਖੁੱਲੀ ਰੱਖੀ ਜਾਵੇ ਤਾਂ ਜੋ ਆਕਸੀਜਨ ਦਾ ਵਹਾਅ ਬਣਿਆ ਰਹੇ।

ਸਿਸਟਮ ਨਾਲ ਇੱਕ ਅਲਾਰਮ ਵੀ ਜੋੜਿਆ ਜਾ ਸਕਦਾ ਹੈ ਜੋ ਕਿ ਕਾਰਬਨ ਮੋਨੋਆਕਸਾਈਡ ਦੀ ਸੀਮਾ ਵੱਧਣ ‘ਤੇ ਸੁਚੇਤ ਕਰਦਾ ਹੈ।

ਕਿਸੇ ਵੀ ਉਮਰ ਵਰਗ ਦਾ ਵਿਅਕਤੀ ਇਸ ਤੋਂ ਪ੍ਰਭਾਵਿਤ ਹੋ ਸਕਦਾ ਹੈ ਅਤੇ ਇਸਦੇ ਜ਼ਹਿਰੀਲੇਪਣ ਦੇ ਲੱਛਣ ਹਰ ਵਿਅਕਤੀ ‘ਚ ਵੱਖੋ ਵੱਖ ਹੋ ਸਕਦੇ ਹਨ।

ਸਾਹ ਲੈਣ ਵਿੱਚ ਤਕਲੀਫ, ਚਮੜੀ ਦੀ ਇਨਫੈਕਸ਼ਨ, ਖਾਂਸੀ, ਉਲਟੀਆਂ, ਸਿਰ ਦਰਦ ਕੁੱਝ ਆਮ ਲੱਛਣ ਹਨ।

ਜੇਕਰ ਤੁਹਾਨੂੰ ਕੋਈ ਵੀ ਅਜਿਹਾ ਲੱਛਣ ਮਹਿਸੂਸ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਗੈਸ ਹੀਟਰ ਬੰਦ ਕਰ ਖਿੜਕੀਆਂ ਅਤੇ ਦਰਵਾਜ਼ੇ ਖੋਲ ਲਉ।

ਐਮਰਜੈਂਸੀ ‘ਚ 000 ਅਤੇ ‘ਨਰਸ ਆਨ ਕਾਲ’ ਸਹਾਇਤਾ ਲਈ 1300 60 60 24 ‘ਤੇ ਫੋਨ ਕੀਤਾ ਜਾ ਸਕਦਾ ਹੈ, ਇਹ ਹੈਲਪਲਾਈਨ 24/7 ਉਪਲੱਬਧ ਹੈ।

ਪੂਰੀ ਜਾਣਕਾਰੀ ਲਈ ਸੁਣੋ ਇਹ ਵਿਸ਼ੇਸ਼ ਇੰਟਰਵਿਊ:
LISTEN TO
How to choose a right heater image

ਇੱਕ ਮੰਜ਼ਿਲਾ ਅਤੇ ਦੋ ਮੰਜ਼ਿਲਾ ਘਰਾਂ ਵਿੱਚ ਹੀਟ ਸਿਸਟਮ ਦੇ ਕਿੰਨੇ ਜ਼ੋਨ ਰੱਖਣੇ ਚਾਹੀਦੇ ਹਨ? ਹੀਟ ਸਿਸਟਮ ਦੀ ਸਰਵਿਸ ਕਿੰਨੇ ਸਮੇਂ ਬਾਅਦ ਕਰਵਾਉਣੀ ਚਾਹੀਦੀ ਹੈ ? ਸਹੀ ਹੀਟਰ ਦੀ ਚੋਣ ਅਤੇ ਹੀਟ ਸਿਸਟਮ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਨਣ ਲਈ ਸੁਣੋ ਇਹ ਵਿਸ਼ੇਸ਼ ਇੰਟਰਵਿਊ।

SBS Punjabi

16/06/202212:56


ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 
Share