SKIP TO MAIN CONTENT

ਪਰਥ ਝੀਲ ਦੁਰਘਟਨਾ ਵਿੱਚ ਦੋ ਭਾਰਤੀ-ਮੂਲ ਦੀਆਂ ਵਿਦਿਆਰਥਣਾਂ ਦੀ ਮੌਤ ਪਿੱਛੋਂ ਭਾਈਚਾਰੇ ਵਿੱਚ ਸੋਗ

ਛੇ ਮਹੀਨੇ ਪਹਿਲਾਂ ਆਸਟ੍ਰੇਲੀਆ ਪੜਨ ਆਈਆਂ ਦੋ ਅੰਤਰਾਸ਼ਟਰੀ ਵਿਦਿਆਰਥਣਾਂ ਦੀ ਕਾਰ ਇੱਕ ਝੀਲ ਵਿੱਚ ਡਿੱਗਣ ਨਾਲ ਮੌਤ ਹੋ ਗਈ ਹੈ ਜਿਸ ਪਿੱਛੋਂ ਸਮੁੱਚੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

Floral tributes to the two young women who died in the incident in Aveley, Perth.
Floral tributes to the two young women who died in the incident in Aveley, Perth. Source: SBS / Aleisha Orr

2 min read

Published

By Ravdeep Singh, Aleisha Orr

Source: SBS


Skip to article content

ਪਰਥ ਦੀ ਇੱਕ ਝੀਲ ਵਿੱਚ ਕਾਰ ਡਿੱਗਣ ਨਾਲ਼ ਭਾਰਤੀ ਮੂਲ ਦੀਆਂ ਦੋ ਕੁੜੀਆਂ ਦੀ ਮੌਤ ਹੋ ਗਈ ਹੈ ਜਿਸ ਪਿੱਛੋਂ ਪਰਥ ਵਿਚਲੇ ਹਿੰਦੂ ਭਾਈਚਾਰੇ ਵੱਲੋਂ ਸੋਗ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਬੈਨੇਟ ਸਪ੍ਰਿੰਗਜ਼ ਵਿੱਚ ਸਥਿਤ ਸ਼੍ਰੀ ਸਵਾਮੀਨਾਰਾਇਣ ਮੰਦਿਰ, ਜਿਥੋਂ ਦੀਆਂ ਇਹ ਦੋਨੋਂ ਕੁੜੀਆਂ ਸ਼ਰਧਾਲੂ ਸਨ, ਵਲੋਂ ਵੀ ਇਸ ਦੁਰਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਨਿਧੀ ਹਿਰਾਨੀ ਅਤੇ ਰੁਕਸਮੀ ਵਾਘਜੀਹਾਨੀ ਦਾ ਜਨਮ ਕੀਨੀਆ ਵਿੱਚ ਹੋਇਆ ਸੀ ਅਤੇ ਇਹ ਦੋਵੇਂ ਸਹੇਲੀਆਂ ਆਸਟ੍ਰੇਲੀਆ ਵਿੱਚ ਐਡਿਥ ਕੋਵਨ ਯੂਨੀਵਰਸਿਟੀ ਵਿੱਚ ਨਰਸਿੰਗ ਦੀ ਪੜ੍ਹਾਈ ਕਰਨ ਲਈ ਆਈਆਂ ਸੀ ਅਤੇ ਬਹੁਤ ਘਟ ਸਮੇਂ ਵਿੱਚ ਇਨ੍ਹਾਂ ਨੇ ਸਥਾਨਕ ਭਾਈਚਾਰੇ ਵਿੱਚ ਆਪਣੀ ਪਛਾਣ ਬਣਾ ਲਈ ਸੀ।

ਮਿਸ ਵਾਘਜੀਹਾਨੀ ਦੇ ਰਿਸ਼ਤੇਦਾਰ ਕਲਪੇਸ਼ ਹਲਾਈ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਜਦੋਂ ਕਾਰ ਪਾਣੀ ਵਿੱਚ ਡੁਬ ਰਹੀ ਸੀ ਤਾਂ ਇਨ੍ਹਾਂ ਕੁੜਿਆਂ ਨੇ ਮੱਦਦ ਲਈ ਉਨ੍ਹਾਂ ਨਾਲ਼ ਸੰਪਰਕ ਕੀਤਾ ਅਤੇ ਉਹ ਮਿੰਟਾਂ ਵਿੱਚ ਹੀ ਦੁਰਘਟਨਾ ਵਾਲ਼ੀ ਥਾਂ 'ਤੇ ਪਹੁੰਚ ਗਏ ਸਨ।

ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਡੁਬਦੀ ਹੋਏ ਕਾਰ ਵਿੱਚੋਂ ਇਨ੍ਹਾਂ ਕੁੜੀਆਂ ਵਲੋਂ ਖਿੜਕੀ ਤੋੜਨ ਦੀ ਆਵਾਜ਼ ਵੀ ਸੁਣਾਈ ਦਿੱਤੀ ਪਰ ਦੇਖਦੇ ਹੀ ਦੇਖਦੇ ਇਨ੍ਹਾਂ ਦੀ ਕਾਰ ਪਾਣੀ ਵਿੱਚ ਪੂਰੀ ਡੁੱਬ ਗਈ ਤੇ ਉਹ ਤੇ ਉਥੇ ਖੜੇ ਹੋਰ ਲੋਕ ਕੁਛ ਵੀ ਨਾ ਕਰ ਸਕੇ।

ਸ੍ਰੀ ਹਲਾਈ ਨੇ ਕਿਹਾ ਕਿ ਇਨ੍ਹਾਂ ਜਵਾਨ ਕੁੜੀਆਂ ਦੀ ਅਚਨਚੇਤ ਹੋਈ ਮੌਤ ਨਾਲ ਭਾਈਚਾਰਾ ਵੀ ਕਾਫੀ ਸਹਿਮ ਗਿਆ ਹੈ।


Follow SBS Punjabi

Download our apps

Watch on SBS

Punjabi News

Stream now