SKIP TO MAIN CONTENT

ਮੈਲਬਰਨ ਸਥਿਤ ਬਰੰਸਵਿਕ ਈਸਟ ਆਸਟ੍ਰੇਲੀਆ ਦੇ ਸੱਭ ਤੋਂ ਅਜ਼ੀਮ ਇਲਾਕਿਆਂ ਵਿੱਚੋਂ ਇੱਕ

ਕਲਾ ਅਤੇ ਮਨੋਰੰਜਨ ਪ੍ਰਕਾਸ਼ਨ, 'ਟਾਈਮ ਆਉਟ' ਦੇ ਅਨੁਸਾਰ ਦੁਨੀਆ ਦੇ ਸਭ ਤੋਂ ਉੱਤਮ ਇਲਾਕਿਆਂ ਦੀ ਸੂਚੀ ਵਿੱਚ ਆਸਟ੍ਰੇਲੀਆ ਦੇ ਉੱਤਰ ਮੈਲਬਰਨ ਵਿੱਚ ਪੈਂਦੇ ਇਲਾਕੇ ਬਰੰਸਵਿਕ ਈਸਟ ਦਾ ਛੇਵਾਂ ਅਤੇ ਸਿਡਨੀ ਦੇ ਇਲਾਕੇ ਐਨਮੋਰ ਦਾ 17ਵਾਂ ਸਥਾਨ ਹੈ। ਕੋਲੰਬੀਆ 'ਚ ਮਿਹਡੁਹਲੀਨ ਸ਼ਹਿਰ ਵਿੱਚ ਸਥਿਤ ਲੌਰੇਲਸ ਇਲਾਕੇ ਨੇ ਇਸ ਸਰਵੇਖਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

A composite image of an art deco theatre and people sitting in a laneway.
Melbourne's Brunswick East and Sydney's Enmore have ranked 6th and 17th respectively as the world's coolest neighbourhoods. Source: Instagram

1 min read

Published

Updated

By Ravdeep Singh, Madeleine Wedesweiler

Source: SBS


Skip to article content

ਟਾਈਮ ਆਉਟ ਸੰਪਾਦਕਾਂ ਨੇ ਇਲਾਕਿਆਂ ਨੂੰ ਸੂਚੀਬੱਧ ਕਰਨ ਵਿੱਚ ਭਾਈਚਾਰਕ ਅਤੇ ਸਮਾਜਿਕ ਉਪਰਾਲਿਆਂ, ਸੜਕਾਂ ਅਤੇ ਹੋਰ ਮਾਰਗਾਂ ਤੇ ਪ੍ਰਫੁਲਤ ਹੋ ਰਹਿਆ ਰੌਣਕ ਮੇਲਾ, ਅਤੇ ਖੁੱਲ੍ਹੀਆਂ ਅਤੇ ਹਰਿਆਲੀਆਂ ਥਾਵਾਂ ਦੇ ਸੰਤੁਲਨ ਨੂੰ ਮੁੱਖ ਤੌਰ 'ਤੇ ਧਿਆਨ ਵਿੱਚ ਰੱਖਿਆ ਹੈ।

ਮੈਗਜ਼ੀਨ ਦੀ ਮੈਲਬੌਰਨ ਸੰਪਾਦਕ ਲੀਆ ਗਲਿਨ ਨੇ ਲਿੱਖਿਆ ਕਿ ਬਰੰਸਵਿਕ ਈਸਟ ਦਾ ਇਲਾਕਾ ਕੁਝ ਸਮਾਂ ਪਹਿਲਾਂ ਫੈਕਟਰੀਆਂ ਅਤੇ ਕਾਰੋਬਾਰ ਲਈ ਮਸ਼ਹੂਰ ਸੀ ਪਰ ਹੁਣ ਇਹ ਇਲਾਕਾ ਹਰੀਆਵਲ, ਖਾਣ-ਪੀਣ ਵਾਲੀਆਂ ਥਾਵਾਂ, ਲਾਈਵ ਸੰਗੀਤ ਅਤੇ ਸ਼ਾਨਦਾਰ ਬਾਰਜ਼ ਲਈ ਪ੍ਰਸਿੱਧ ਹੈ।

A graphic depicting the world's coolest neighbourhoods in 2023
Source: SBS

2022 ਵਿੱਚ ਮੈਲਬਰਨ ਦਾ ਫਿਟਜ਼ਰੋਏ ਇਲਾਕਾ 27ਵੇਂ ਸਥਾਨ 'ਤੇ ਸੀ ਜਦ ਕਿ ਸਿਡਨੀ ਦਾ ਮੈਰਿਕਵਿਲ ਇਲਾਕਾ 33ਵੇਂ ਅਤੇ ਬ੍ਰਿਸਬੇਨ ਦੀ ਫੋਰਟੀਟਿਊਡ ਵੈਲੀ 47ਵੇਂ ਸਥਾਨ 'ਤੇ ਸੀ।

ਲੌਰੇਲਸ ਨੇ ਆਪਣੀ ਨਾਈਟ ਲਾਈਫ ਸਟ੍ਰਿਪ, ਜੋ ਕਿ ਰਾਤ ਸਮੇਂ ਲੋਕਾਂ ਵਿਚ ਬਹੁਤ ਪ੍ਰਸਿੱਧ ਹੈ, ਅਤੇ ਦਿਨ ਵੇਲੇ ਆਰਾਮਦਾਇਕ ਮਾਹੌਲ, ਥਾਂ-ਥਾਂ ਤੇ ਯੋਗਾ ਸਟੂਡੀਓ, ਕੈਫੇ ਅਤੇ ਪਾਰਕਾਂ ਕਾਰਨ ਨੰਬਰ ਇੱਕ ਸਥਾਨ ਪ੍ਰਾਪਤ ਕੀਤਾ।


Follow SBS Punjabi

Download our apps

Watch on SBS

Punjabi News

Stream now