SKIP TO MAIN CONTENT

ਆਸਟ੍ਰੇਲੀਆ ਵਿੱਚ 1951 ਤੋਂ ਬਾਅਦ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ ਬਰਤਾਨੀਆ ਦੇ ਮਹਾਰਾਜੇ ਦਾ ਜਨਮਦਿਨ

ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਰਾਜਾ ਚਾਰਲਸ ਨੇ ਗੱਦੀ ਸੰਭਾਲੀ, ਜਿਸ ਤੋਂ ਬਾਅਦ ਮਹਾਰਾਣੀ ਦੇ ਜਨਮਦਿਨ ਵਾਲੇ ਦਿਨ ਦਾ ਨਾਂ ਅਧਿਕਾਰਿਕ ਤੌਰ 'ਤੇ ਬਦਲ ਕੇ 'ਕਿੰਗਜ਼ ਬਰਥਡੇ' ਕਰ ਦਿੱਤਾ ਗਿਆ ਹੈ। 1951 ਵਿੱਚ ਆਖਰੀ ਵਾਰ ਸੀ ਜਦੋਂ ਆਸਟ੍ਰੇਲੀਆ ਵਿਚ ਮਹਾਰਾਣੀ ਐਲਿਜ਼ਾਬੈਥ ਦੇ ਪਿਤਾ, ਜੋ ਵਕਤੀ ਤੌਰ ਤੇ ਬਰਤਾਨੀਆ ਦੇ ਮਹਾਰਾਜੇ ਸਨ, ਦੇ ਜਨਮਦਿਨ 'ਤੇ ਛੁਟੀ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਦੀ ਮੌਤ ਤੋਂ ਬਾਅਦ ਇਸ ਦਿਨ ਨੂੰ ਮਹਾਰਾਣੀ ਦੇ ਜਨਮਦਿਨ ਵਜੋਂ ਹੀ ਮਨਾਇਆ ਜਾਂਦਾ ਰਿਹਾ ਹੈ।

Coronation King Charles III and Queen Consort Camilla, London, UK - 6 May 2023
King Charles III was actually born on 14 November, but most Australians will celebrate his birthday in June. Source: AAP / DPPA/Sipa USA

1 min read

Published

Updated

By Ravdeep Singh, Marcellus Enalanga

Source: SBS


Skip to article content

ਕਿੰਗ ਚਾਰਲਸ ਦਾ ਜਨਮ ਅਸਲ ਵਿੱਚ 14 ਨਵੰਬਰ ਨੂੰ ਹੋਇਆ ਸੀ ਪਰ ਆਸਟ੍ਰੇਲੀਆ ਦੇ ਵੱਡੇ ਹਿਸੇ ਵਿੱਚ ਇਨ੍ਹਾਂ ਦਾ ਜਨਮਦਿਨ ਜੂਨ ਵਿੱਚ ਹੀ ਮਨਾਇਆ ਜਾਂਦਾ ਹੈ।

ਸਦੀਆਂ ਤੋਂ ਬਰਤਾਨਵੀ ਹੁਕਮਰਾਨਾ ਨੇ ਜੂਨ ਵਿਚ ਬਿਹਤਰ ਮੌਸਮ ਹੋਣ ਕਰਕੇ ਇਸ ਦਿਹਾੜੇ ਨੂੰ ਇਸ ਮਹੀਨੇ ਵਿਚ ਮਨਾਇਆ ਹੈ। ਰਾਸ਼ਟਰਮੰਡਲ ਦੇਸ਼ ਬਾਦਸ਼ਾਹ ਦਾ ਜਨਮਦਿਨ ਮਨਾਉਣ ਵਾਲੀ ਤਰੀਕ ਦੀ ਚੋਣ ਆਪਣੀ ਸਹੂਲਤ ਨੂੰ ਧਿਆਨ ਵਿਚ ਰੱਖ ਕੇ ਕਰਦੇ ਰਹੇ ਹਨ।

ਆਸਟ੍ਰੇਲੀਆ ਦੇ ਵੱਖਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਵੀ ਇਹ ਛੁੱਟੀ ਵੱਖਰੀਆਂ ਤਰੀਕਾਂ ਤੇ ਹੈ।

ਆਸਟ੍ਰੇਲੀਅਨ ਕੈਪੀਟਲ ਟੈਰੀਟਰੀ, ਨਿਊ ਸਾਊਥ ਵੇਲਜ਼, ਤਸਮਾਨੀਆ, ਦੱਖਣੀ ਆਸਟ੍ਰੇਲੀਆ, ਨੋਰਦਰਨ ਟੈਰੀਟੋਰੀ ਅਤੇ ਵਿਕਟੋਰੀਆ ਵਿੱਚ ਜੂਨ ਦੇ ਹਰ ਦੂਜੇ ਸੋਮਵਾਰ ਨੂੰ ਜਨਤਕ ਛੁੱਟੀ ਹੁੰਦੀ ਹੈ।

ਜਦ ਕਿ ਕਵੀਨਜ਼ਲੈਂਡ ਵਿੱਚ ਅਕਤੂਬਰ ਦੇ ਪਹਿਲੇ ਸੋਮਵਾਰ ਨੂੰ ਅਤੇ ਪੱਛਮੀ ਆਸਟ੍ਰੇਲੀਆ ਵਿਚ ਆਮ ਤੌਰ 'ਤੇ ਸਤੰਬਰ ਦੇ ਅੰਤ ਵਿੱਚ ਬਾਦਸ਼ਾਹ ਦਾ ਜਨਮਦਿਨ ਮਨਾਇਆ ਜਾਂਦਾ ਹੈ।


Follow SBS Punjabi

Download our apps

Watch on SBS

Punjabi News

Stream now