SKIP TO MAIN CONTENT

ਨਫ਼ਰਤ ਅਤੇ ਨਸਲਕੁਸ਼ੀ ਦੇ ਪ੍ਰਤੀਕ ਨਾਜ਼ੀ ਚਿੰਨ੍ਹਾਂ 'ਤੇ ਲੱਗੇਗੀ ਪਬੰਧੀ

ਨਵੇਂ ਤਜਵੀਜ਼ੀ ਕਾਨੂੰਨਾਂ ਤਹਿਤ ਨਾਜ਼ੀ ਤਾਨਾਸ਼ਾਹੀ ਨਾਲ਼ ਜੁੜੇ ਚਿੰਨ੍ਹ ਜਿਵੇਂ ਕਿ ਝੰਡੇ, ਬਾਂਹ ਬੰਦ ਅਤੇ ਟੀ-ਸ਼ਰਟਾਂ ਆਦਿ ਉਤੇ ਪਾਬੰਦੀ ਲਗਾਈ ਜਾਏਗੀ ਅਤੇ ਇਨ੍ਹਾਂ ਚਿੰਨ੍ਹਾਂ ਨੂੰ ਆਨਲਾਈਨ ਪੋਸਟ ਕਰਨਾ ਵੀ ਵਰਜਿਤ ਹੋਵੇਗਾ ਪਰ ਹਿੰਦੂ ਧਰਮ ਵਿਚ ਰੱਬੀ ਪ੍ਰਤੀਕ ਮੰਨੇ ਜਾਣ ਵਾਲ਼ੇ 'ਸਵਾਸਤਿਕਾ' ਚਿਨ੍ਹ ਨੂੰ ਧਾਰਮਿਕ ਛੋਟ ਪ੍ਰਦਾਨ ਕੀਤੀ ਜਾਵੇਗੀ।

Attorney-General Mark Dreyfus at a press conference at Parliament House in Canberra
Attorney-General Mark Dreyfus said the new laws will send a strong message to those seeking to profit from the "evil symbols" or use them to promote hatred Source: AAP / Mick Tsikas

1 min read

Published

Updated

By Ravdeep Singh, Finn McHugh

Source: SBS


Skip to article content

ਇਹ ਬਿੱਲ ਪਾਸ ਹੋਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਜਨਤਕ ਤੋਰ ਤੇ ਜਾਂ ਔਨਲਾਈਨ ਕਿਸੇ ਕਿਸਮ ਦੇ ਨਾਜ਼ੀ ਪ੍ਰਤੀਕਾਂ ਨੂੰ ਪ੍ਰਦਰਸ਼ਿਤ ਕਰੇਗਾ ਉਸਨੂੰ 12 ਮਹੀਨਿਆਂ ਤੱਕ ਜੇਲ੍ਹ ਵਿਚ ਸਜ਼ਾ ਕੱਟਣੀ ਪੈ ਸਕਦੀ ਹੈ।

ਫੈਡਰਲ ਸਰਕਾਰ ਵਲੋਂ ਅਗਲੇ ਹਫਤੇ ਸੰਸਦ ਵਿੱਚ ਨਾਜ਼ੀ ਪ੍ਰਤੀਕਾਂ ਦੇ ਪ੍ਰਦਰਸ਼ਨ ਜਾਂ ਵਪਾਰ 'ਤੇ ਪਾਬੰਦੀ ਵਾਲੇ ਬਿੱਲ ਪੇਸ਼ ਬਾਬਤ ਯਹੂਦੀ ਸਮੂਹਾਂ ਵਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ ।

ਨਾਜ਼ੀ ਚਿੰਨ੍ਹਾਂ ਦਾ ਵਪਾਰ ਕਰਕੇ ਮੁਨਾਫਾ ਕਮਾਉਣਾ ਵੀ ਗੈਰ-ਕਾਨੂੰਨੀ ਕਰਾਰ ਕੀਤਾ ਜਾਵੇਗਾ ਹਾਲਾਂਕਿ ਇੰਨ੍ਹਾ ਚਿੰਨ੍ਹਾਂ ਦੀ ਨਿੱਜੀ ਮਾਲਕੀ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਹਿੰਦੂ , ਬੁੱਧ ਅਤੇ ਜੈਨ ਧਰਮ ਸਮੇਤ ਹੋਰ ਕਈ ਧਰਮਾਂ ਵਿੱਚ 'ਸਵਾਸਤਿਕਾ' ਨੂੰ ਈਸ਼ਵਰੀ ਪ੍ਰਤੀਕ ਮੰਨਿਆ ਜਾਣ ਕਰਕੇ ਇਸ ਨੂੰ ਧਾਰਮਿਕ ਛੋਟ ਪ੍ਰਦਾਨ ਕੀਤੀ ਜਾਵੇਗੀ।

ਇੱਥੇ ਇਹ ਜ਼ਿਕਰਯੋਗ ਹੈ ਕਿ ਬੀਤੀ ਮਾਰਚ ਵਿੱਚ ਨਾਜ਼ੀ ਚਿੰਨ੍ਹ 'ਤੇ ਪਾਬੰਦੀ ਲਗਾਉਣ ਲਈ ਗੱਠਜੋੜ ਨੇ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲ਼ੇ ਲੇਬਰ ਪਾਰਟੀ ਨੇ ਇਸ ਦਾ ਸਮਰਥਨ ਨਹੀਂ ਕੀਤਾ ਸੀ।


Follow SBS Punjabi

Download our apps

Watch on SBS

Punjabi News

Stream now