SKIP TO MAIN CONTENT

ਆਸਟ੍ਰੇਲੀਆ 'ਚ ਘਰਾਂ ਦੀਆਂ ਕੀਮਤਾਂ ਵਿੱਚ ਇਸ ਸਾਲ 5 ਫੀਸਦੀ ਵਾਧਾ ਹੋਣ ਦੀ ਸੰਭਾਵਨਾ

ਇੱਕ ਰਿਪੋਰਟ ਅਨੁਸਾਰ ਕੀਮਤਾਂ ਵਿਚ ਸਭ ਤੋਂ ਵੱਧ ਉਛਾਲ ਪਰਥ ਵਿੱਚ ਆਉਣ ਦੀ ਉਮੀਦ ਹੈ ਜਿੱਥੇ 4 ਤੋਂ 7 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ। ਸਿਡਨੀ ਅਤੇ ਐਡੀਲੇਡ ਵਿੱਚ ਘਰਾਂ ਦੀਆਂ ਕੀਮਤਾਂ 3 ਤੋਂ 6 ਪ੍ਰਤੀਸ਼ਤ ਦੇ ਵਿੱਚਕਾਰ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਦਕਿ ਬ੍ਰਿਸਬੇਨ ਵਿਚ 1 ਤੋਂ 4 ਪ੍ਰਤੀਸ਼ਤ ਦਾ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਮੈਲਬੌਰਨ ਵਿੱਚ ਪਰੌਪਰਟੀ ਦੀਆਂ ਕੀਮਤਾਂ 'ਚ ਨਰਮੀ ਆਉਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਸਾਲ ਦੇ ਅੰਤ ਤੱਕ ਮੈਲਬੌਰਨ ਦੀਆਂ ਕੀਮਤਾਂ ਵਿਚ ਗਿਰਾਵਟ ਵੇਖਣ ਨੂੰ ਮਿਲ਼ ਸਕਦੀ ਹੈ।

Australian Housing Prices Begin To Fall
Property prices are expected to increase by up to five per cent in 2023, after interest rate rises are predicted to be nearing their peak. Credit: Lisa Maree Williams / Getty Images

2 min read

Published

By Ravdeep Singh

Source: SBS


Skip to article content

ਆਸਟ੍ਰੇਲੀਆ ਦੇ ਘਰਾਂ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

2023 ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 5 ਪ੍ਰਤੀਸ਼ਤ ਤੱਕ ਦਾ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਹ ਭਵਿੱਖਬਾਣੀ ਇਸ ਧਾਰਨਾ ਤੇ ਟਿਕੀ ਹੈ ਕਿ ਭਵਿੱਖ ਵਿਚ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵਲੋਂ ਵਿਆਜ ਦਰਾਂ ਵਿੱਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ

ਇਸ ਸਾਲ ਘਰਾਂ ਦੀਆਂ ਕੀਮਤਾਂ ਵਿਚ ਪਹਿਲਾਂ ਹੀ 2 ਪ੍ਰਤੀਸ਼ਤ ਦਾ ਵਾਧਾ ਹੋ ਚੁੱਕਿਆ ਹੈ।

ਆਰ ਈ ਏ ਗਰੁੱਪ ਦੀ ਇੱਕ ਰਿਪੋਰਟ ਦੇ ਅਨੁਸਾਰ ਕੀਮਤਾਂ ਵਿਚ ਸਭ ਤੋਂ ਵੱਧ ਉਛਾਲ ਪਰਥ ਵਿੱਚ ਆਉਣ ਦੀ ਉਮੀਦ ਹੈ ਜਿਥੇ 4 ਤੋਂ 7 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ।

ਸਿਡਨੀ ਅਤੇ ਐਡੀਲੇਡ ਵਿੱਚ ਘਰਾਂ ਦੀਆਂ ਕੀਮਤਾਂ 3 ਤੋਂ 6 ਪ੍ਰਤੀਸ਼ਤ ਦੇ ਵਿਚਕਾਰ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਦਕਿ ਬ੍ਰਿਸਬੇਨ ਵਿਚ 1 ਤੋਂ 4 ਪ੍ਰਤੀਸ਼ਤ ਦੇ ਵਿਚਕਾਰ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਮੈਲਬੌਰਨ ਵਿੱਚ ਪ੍ਰੋਪਰਟੀ ਦੀਆਂ ਕੀਮਤਾਂ 'ਚ ਨਰਮੀ ਆਉਣ ਦੀ ਸੰਭਾਵਨਾ ਹੈ। ਇਥੇ ਭਾਵੇਂ ਕੀਮਤਾਂ 2 ਪ੍ਰਤੀਸ਼ਤ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਸਾਲ ਦੇ ਅੰਤ ਤੱਕ ਮੈਲਬੌਰਨ ਦੀਆਂ ਕੀਮਤਾਂ ਵਿਚ ਗਿਰਾਵਟ ਵੇਖਣ ਨੂੰ ਮਿਲ਼ ਸਕਦੀ ਹੈ।

ਪਰ ਇਹ ਸਾਰੇ ਪੂਰਵ-ਅਨੁਮਾਨ ਇਸ ਧਾਰਨਾ ਤੇ ਅਧਾਰਤ ਹਨ ਕਿ ਨੇੜਲੇ ਭਵਿੱਖ ਵਿਚ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਵਲੋਂ ਵਿਆਜ ਦਰਾਂ ਵਿੱਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ।


Follow SBS Punjabi

Download our apps

Watch on SBS

Punjabi News

Stream now