ਬਾਗਬਾਨੀ ਤੋਂ ਲੈ ਕੇ...ਪੇਂਟਿੰਗ ਅਤੇ ਸਫ਼ਾਈ ਤੱਕ... ਦੂਜੀ ਨੌਕਰੀ ਕਰਨ ਵਾਲੇ ਆਸਟ੍ਰੇਲੀਆ ਵਾਸੀਆਂ ਦੀ ਗਿਣਤੀ ਅਸਮਾਨ ਨੂੰ ਛੂਹ ਰਹੀ ਹੈ।
ਲੋਕਾਂ ਨੂੰ ਆਮ ਨੌਕਰੀਆਂ ਨਾਲ ਜੋੜਨ ਵਾਲੇ ਪਲੇਟਫਾਰਮ ਏਅਰਟਾਸ੍ਕਰ (AirTasker) ਦੇ ਸੀਈਓ ਟਿਮ ਫੰਗ ਦਾ ਕਹਿਣਾ ਹੈ ਕਿ ਉਸਨੇ ਕੰਮ ਦੀ ਤਲਾਸ਼ ਕਰਨ ਵਾਲੇ ਲੋਕਾਂ ਦੀ ਸਾਲ ਦਰ ਵਿੱਚ 85 ਪ੍ਰਤੀਸ਼ਤ ਵਾਧਾ ਦੇਖਿਆ ਹੈ।
ਫੂਡ ਡਿਲੀਵਰੀ ਸੇਵਾ ਮੇਨੂਲੌਗ ਨੇ ਪਿਛਲੇ 12 ਮਹੀਨਿਆਂ ਵਿੱਚ, ਕੋਰੀਅਰ ਐਪਲੀਕੇਸ਼ਨਾਂ ਵਿੱਚ 27 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ।
ਇਸੇ ਸਮੇਂ ਦੌਰਾਨ ਵਿਆਜ ਦਰਾਂ ਵਿੱਚ ਵੀ ਲਗਾਤਾਰ ਕਈ ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ।
ਜੀਵਨ ਲਾਗਤ ਤੇ ਇਸਦਾ ਤਣਾਅ ਸਪੱਸ਼ਟ ਦੇਖਿਆ ਜਾ ਸਕਦਾ ਹੈ ਕਿਉਂਕਿ ਮਾਰਚ ਤਿਮਾਹੀ ਲਈ ਆਰਥਿਕਤਾ ਸਿਰਫ 0.2 ਪ੍ਰਤੀਸ਼ਤ ਵਧੀ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਕੈਸ਼ ਰੇਟ ਨੂੰ ਫਿਰ ਤੋਂ ਚੁੱਕਣ ਦੇ ਫੈਸਲੇ ਦਾ ਬਚਾਅ ਕਰ ਰਹੇ ਹਨ।
ਫਿਲਿਪ ਲੋਵੇ ਦਾ ਕਹਿਣਾ ਹੈ ਕਿ ਅੱਗੇ ਚੱਲਕੇ ਮਹੱਤਵਪੂਰਨ ਵਾਧੇ ਨੂੰ ਰੋਕਣ ਲਈ ਥੋੜ੍ਹੇ ਸਮੇਂ ਲਈ ਵਿਆਜ ਦਰਾਂ ਵਿੱਚ ਵਾਧੇ ਦਾ ਇਹ ਦਰਦ ਮਹਿਸੂਸ ਕਰਨਾ ਜ਼ਰੂਰੀ ਹੈ।
ਡਾ. ਲੋਵੇ ਨੇ ਸਵੀਕਾਰ ਕੀਤਾ ਕਿ ਜੀਵਨ ਦੀ ਵੱਧ ਰਹੀ ਲਾਗਤ ਨੂੰ ਪੂਰਾ ਕਰਨ ਲਈ ਘੱਟੋ-ਘੱਟ ਉਜਰਤ ਵਿੱਚ ਵਾਧਾ ਜ਼ਰੂਰੀ ਸੀ।