SKIP TO MAIN CONTENT

ਬਜ਼ੁਰਗਾਂ ਦੇ ਮੁਕਾਬਲੇ ਨੌਜਵਾਨ ਸਮਾਜ ਵਿੱਚ ਰਹਿਣ ਸਹਿਣ ਦੀ ਗੁਣਵੱਤਾ ਤੋਂ ਹਨ ਵੱਧ ਨਿਰਾਸ਼

2023 ਆਸਟ੍ਰੇਲੀਅਨ ਲੀਵੇਬਿਲਟੀ ਜਨਗਣਨਾ ਵਿੱਚ ਪਾਇਆ ਗਿਆ ਕਿ ਆਸਟ੍ਰੇਲੀਆ ਨੂੰ ਘੱਟ ਰਹਿਣ-ਯੋਗ ਦਾ ਦਰਜਾ ਪ੍ਰਦਾਨ ਕਰਨ ਵਿੱਚ ਨੌਜਵਾਨਾ ਦੀ ਵੱਡੀ ਭੂਮਿਕਾ ਹੈ ਜਦਕਿ 65 ਸਾਲ ਤੋਂ ਵੱਧ ਉਮਰ ਵਾਲ਼ੇ ਬਜ਼ੁਰਗਾਂ ਦਾ ਆਪਣੇ ਭਾਈਚਾਰੇ ਪ੍ਰਤੀ ਜ਼ਿਆਦਾ ਸਕਰਾਤਮਕ ਨਜ਼ਰੀਆ ਨਜ਼ਰ ਆਇਆ।

Census respondents defined the ideal Australian neighbourhood as one that integrates the natural environment while at the same time being well maintained and offering local shops and services within walking distance of homes
Census respondents defined the ideal Australian neighbourhood as one that integrates the natural environment while at the same time being well maintained and offering local shops and services within walking distance of homes Source: Getty / mikulas1

2 min read

Published

By Ravdeep Singh

Source: SBS


Skip to article content

2023 ਆਸਟ੍ਰੇਲੀਅਨ ਲੀਵੇਬਿਲਟੀ ਜਨਗਣਨਾ ਨੇ ਸਥਾਨਕ ਭਾਈਚਾਰਿਆਂ ਨੂੰ ਆਪਣਾ

ਤਜੁਰਬਾ ਸਾਂਝਾ ਕਰਨ ਲਈ ਸੱਦਾ ਦਿੱਤਾ ਜਿਸ ਵਿੱਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਲਈ ਕਿਹੜੇ ਕਾਰਕ ਸਭ ਤੋਂ ਵੱਧ ਮਹੱਤਵਪੂਰਨ ਹਨ ਜੋ ਸਥਾਨਕ ਆਂਢ-ਗੁਆਂਢ ਨੂੰ ਬਿਹਤਰ ਬਣਾਉਂਦੇ ਹਨ।

ਇਸ ਰਿਪੋਰਟ ਵਿਚ ਦੋ ਪ੍ਰਮੁੱਖ ਖੋਜਾਂ ਦਰਸਾਉਂਦੀਆਂ ਹਨ ਕਿ ਵੱਖ-ਵੱਖ ਭਾਈਚਾਰਿਆਂ ਦੇ ਅਨੁਸਾਰ ਆਸਟ੍ਰੇਲੀਆ ਵਿੱਚ ਰਹਿਣਯੋਗਤਾ ਸਮੁੱਚੇ ਤੌਰ 'ਤੇ ਪਹਿਲੇ ਨਾਲੋਂ ਘਟੀ ਹੈ ਅਤੇ ਵੱਖ-ਵੱਖ ਇਲਾਕਿਆਂ ਵਿੱਚ ਰਹਿਣਯੋਗਤਾ ਵੱਖੋ-ਵੱਖਰੀ ਹੈ ਜਿਨ੍ਹਾਂ ਵਿਚ ਸਾਰੇ ਭਾਈਚਾਰੇ ਇੱਕੋ ਜਿਹੇ ਫਾਇਦੇ ਨਹੀਂ ਮਾਣ ਰਹੇ।

ਰਿਪੋਰਟ ਵਿਚ ਲਿੰਗ ਅਤੇ ਉਮਰ ਨੂੰ ਜੀਵਣਯੋਗਤਾ ਲਈ ਸਭ ਤੋਂ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਵਾਲ਼ੇ ਕਾਰਕਾਂ ਵਿੱਚੋਂ ਇਕ ਵਜੋਂ ਪਛਾਣਿਆ ਗਿਆ ਹੈ। ਕੁੱਝ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਨੌਜਵਾਨ ਔਰਤਾਂ ਦੇ ਮਾੜੇ ਤਜੁਰਬਿਆਂ ਦੀ ਵੀ ਰਹਿਣ ਯੋਗਤਾ ਘਟਾਉਣ ਵਿਚ ਅਹਿਮ ਭੂਮਿਕਾ ਰਹੀ ਹੈ।

'ਸਟੇਟ ਆਫ਼ ਪਲੇਸ' ਰਿਪੋਰਟ ਦੇ ਇੱਕ ਖੋਜਕਾਰ ਅਤੇ ਲੇਖਕ, ਲੂਕ ਹੌਜਸਨ ਨੇ ਕਿਹਾ ਕਿ "2023 ਆਸਟ੍ਰੇਲੀਅਨ ਲਿਵਬਿਲਟੀ ਜਨਗਣਨਾ ਵਿੱਚ ਇਹ ਵੀ ਪਾਇਆ ਗਿਆ ਕਿ ਸਾਰੇ ਨੌਜਵਾਨ ਆਪਣੀ ਨਿੱਜੀ ਸੁਰੱਖਿਆ ਦੀ ਜ਼ਰੂਰਤ ਨੂੰ ਸਭ ਤੋਂ ਅਹਿਮ ਮੰਨਦੇ ਹਨ"

ਇਸ ਤੋਂ ਇਲਾਵਾ ਰਹਿਣ-ਯੋਗ ਕਮਿਊਨਿਟੀ ਦੇ ਹੋਰ ਮੁੱਖ ਕਾਰਕਾਂ ਵਿੱਚ ਕਨੈਕਟੀਵਿਟੀ, ਕੁਦਰਤੀ ਵਾਤਾਵਰਣ ਦੇ ਤੱਤਾਂ ਦੀ ਮੌਜੂਦਗੀ, ਅਤੇ ਰੋਜ਼ਾਨਾ ਲੋੜਾਂ ਲਈ ਸਥਾਨਕ ਕਾਰੋਬਾਰਾਂ ਤੱਕ ਪਹੁੰਚਯੋਗਤਾ ਸ਼ਾਮਲ ਹੈ।


Follow SBS Punjabi

Download our apps

Watch on SBS

Punjabi News

Stream now