SKIP TO MAIN CONTENT

ਕੀ ਯੂਰਪ ਅਤੇ ਅਰਜਨਟੀਨਾ ਵਿੱਚ ਸੱਜੇ-ਪੱਖੀ ਪਾਰਟੀਆਂ ਦੀ ਜਿੱਤ ਆਸਟ੍ਰੇਲੀਆ ਵਿੱਚ ਵੀ ਤਬਦੀਲੀ ਦੀ ਸੂਚਕ?

ਲੋਕਾਂ ਦਾ ਮੁੱਖ ਸਿਆਸੀ ਪਾਰਟੀਆਂ ਦੀ ਬਜਾਏ ਹੋਰ ਪਾਰਟੀਆਂ, ਭਾਵੇਂ ਉਹ ਖੱਬੇ ਜਾਂ ਸੱਜੇ ਪੱਖੀ ਹੋਣ, ਨੂੰ ਹਾਂ-ਪੱਖੀ ਹੁੰਗਾਰਾ ਦੇਣ ਪਿਛਲੇ ਕਾਰਨਾਂ ਨੂੰ ਸਮਝਣਾ ਆਸਾਨ ਨਹੀਂ ਹੈ। ਅਰਜਨਟੀਨਾ ਅਤੇ ਯੂਰਪ ਵਿੱਚ ਲੋਕਾਂ ਵਲੋਂ ਮੁੱਖ ਪਾਰਟੀਆਂ ਤੋਂ ਇਲਾਵਾ ਹੋਰ ਵਿਕਲਪਾਂ ਨੂੰ ਚੁਣੇ ਜਾਣ ਨਾਲ਼ ਕੀ ਆਸਟ੍ਰੇਲੀਆ ਵਿੱਚ ਵੀ ਸਿਆਸੀ ਮਹੌਲ ਵਿੱਚ ਬਦਲਾਅ ਦੇਖ਼ਣ ਨੂੰ ਮਿਲ ਸਕਦਾ ਹੈ?

A graphic of Anthony Albanese and a host of populist leaders, including Donald Trump.
Political scientists often attribute populism's rise to economic decline and social changes, like immigration, stoking a feeling of loss. Credit: SBS News

2 min read

Published

By Ravdeep Singh, Finn McHugh

Source: SBS


Skip to article content

ਇਕ ਰਿਪੋਰਟ ਵਿੱਚ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਵੀ ਅਰਜਨਟੀਨਾ ਅਤੇ ਯੂਰਪ ਵਿੱਚ ਆਏ ਚੋਣ ਨਤੀਜਿਆਂ ਦੇ ਪ੍ਰਭਾਵਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝੇ ਕਿਉਂਕਿ ਨੌਜਵਾਨ ਵੋਟਰ ਪਾਰਟੀ ਤੋਂ ਬੇਮੁੱਖ ਹੁੰਦੇ ਪ੍ਰਤੀਤ ਹੋ ਰਹੇ ਹਨ ਜੋ ਇੱਥੇ ਵੱਡੇ ਸਿਆਸੀ ਬਦਲਾਵ ਦਾ ਕਾਰਨ ਬਣ ਸਕਦਾ ਹੈ।

ਲੇਬਰ-ਪੱਖੀ 'ਥਿੰਕ ਟੈਂਕ' ਜੌਹਨ ਕਰਟਿਨ ਰਿਸਰਚ ਸੈਂਟਰ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਲੇਖਕ ਨਿਕ ਡਾਇਰੇਨਫਰਥ ਨੇ ਕਿਹਾ ਕਿ ਇਸਦਾ ਮੁੱਖ ਕਾਰਨ ਮੌਜੂਦਾ ਅਰਥ ਵਿਵਸਥਾ ਹੈ ਅਤੇ ਜਿਨ੍ਹਾਂ ਨੌਜਵਾਨ ਵੋਟਰਾਂ ਨੂੰ ਲੇਬਰ ਪਾਰਟੀ ਵਲੋਂ ਸਿਆਸੀ ਤੌਰ ਉੱਤੇ ਨਾ-ਸਮਝ ਮੰਨਿਆ ਜਾ ਰਿਹਾ ਹੈ ਉਹੀ ਵੋਟਰ ਚੋਣਾਂ ਵਿੱਚ ਲੇਬਰ ਪਾਰਟੀ ਦਾ ਤਖਤਾ ਪਲਟ ਕਰ ਸਕਦੇ ਹਨ।

ਡਾਇਰੇਨਫਰਥ ਦਾ ਕਹਿਣਾ ਹੈ ਕਿ ਨੌਜਵਾਨ ਵੋਟਰਾਂ ਦਾ ਲੋਕਪ੍ਰਿਯ ਸੱਜੇ-ਪੱਖੀ ਉਮੀਦਵਾਰਾਂ ਵਲ ਝੁਕਾਅ ਲੇਬਰ ਪਾਰਟੀ ਲਈ ਵੱਡੀ ਚਿੰਤਾ ਦਾ ਕਾਰਨ ਹੈ।

"ਬਹੁਤ ਸਾਰੇ ਲੋਕ ਮੌਜੂਦਾ ਆਰਥਿਕ ਪ੍ਰਣਾਲੀ ਅਤੇ ਇਸ ਵਲੋਂ ਸਿਰਜੀਆਂ ਜਾ ਰਹਿਆਂ ਪੱਖਪਾਤੀ ਨੀਤੀਆਂ ਨੂੰ ਆਪਣੇ ਵਿਰੁੱਧ ਸਮਝਦੇ ਹਨ ਜਿਸ ਵਿੱਚ ਉਨ੍ਹਾਂ ਦੀਆਂ ਮੁਢਲੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ," ਉਨ੍ਹਾਂ ਕਿਹਾ।

ਸਿਧੇ ਸ਼ਬਦਾਂ ਵਿੱਚ ਅਰਜਨਟੀਨਾ ਅਤੇ ਯੂਰਪ ਵਿੱਚ ਉੱਠ ਰਹੀ ਇਸ ਲਹਿਰ ਦੇ ਪ੍ਰਭਾਵ ਤੋਂ ਲੇਬਰ ਅਤੇ ਆਸਟ੍ਰੇਲੀਆ ਮੁਕਤ ਨਹੀਂ ਹੈ ਅਤੇ ਇਸ ਦੇ ਸੰਭਾਵੀ ਅਸਰ ਦੁਨੀਆ ਭਰ ਵਿੱਚ ਮਹਿਸੂਸ ਕੀਤੇ ਜਾ ਸਕਦੇ ਹਨ।


Follow SBS Punjabi

Download our apps

Watch on SBS

Punjabi News

Stream now